ਬਨਾਵਟੀ ਬੁੱਧੀਮਤਾ ਬਾਰੇ ਝੂਠਾ ਡਰ ਪੈਦਾ ਕੀਤਾ ਜਾ ਰਿਹਾ ਹੈ I ਅੱਜ ਦੇ ਸਮੇਂ ਵਿਚ Ai ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ- ਦੀਪ ਜਗਦੀਪ ਸਿੰਘ

Jul9,2024 | Jagrati Lahar Bureau | Ludhiana

ਬਨਾਵਟੀ ਬੁੱਧੀਮਤਾ (ਆਰਟੀਫ਼ਿਸ਼ੀਅਲਇੰਟੈਲੀਜੈਂਸ)ਬਾਰੇ ਪੈਦਾ ਕੀਤੇ ਜਾ ਰਹੇ ਡਰ ਬੇਬੁਨਿਆਦ ਹਨ, ਇਸ ਦੀ ਲੋਕ-ਪੱਖੀ ਤੇ ਉਸਾਰੀ ਵਰਤੋਂ ਲਈ ਸਾਨੂੰ ਅੱਜ ਦੀ ਤਕਨੀਕ ਤੇ ਵਰਤੋਂ ਬਾਰੇ ਜਾਣੂ ਹੋਣਾ ਚਾਹੀਦਾ ਹੈ। ਇਹ ਵਿਚਾਰ ਪੱਤਰਕਾਰ, ਅਨੁਵਾਦਕ ਅਤੇ ਲੇਖਕ ਦੀਪ ਜਗਦੀਪ ਸਿੰਘ ਨੇਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਮੀਟਿੰਗ  ਦੌਰਾਨ ਸਭਾ ਦੀ ਲਾਇਬ੍ਰੇਰੀ ਦੇ ਸੈਮੀਨਾਰ ਹਾਲ ਵਿਚ ਸਭਾ ਦੇ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿਚ ਪ੍ਰਗਟ ਕੀਤੇ। ਪੰਜਾਬੀ ਲਿਖਾਰੀ  ਸਭਾ ਰਾਮਪੁਰ ਦੀ ਲੇਖਕ ਸੰਗ ਸੰਵਾਦ ਲੜੀ ਤਹਿਤ ਇਹ ਇਕੱਤਰਤਾ ਸਭਾ ਦੇ ਪ੍ਰਧਾਨ ਅਨਿਲਫ਼ਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ ਹੋਈ।  ਇਕੱਤਰਤਾ ਦੇ ਆਰੰਭ ਵਿਚ ਸਭਾ ਦੇ ਪ੍ਰਧਾਨਅਨਿਲਫ਼ਤਹਿਗੜ੍ਹ ਜੱਟਾਂ ਨੇ ਆਏ ਲੇਖਕਾਂ ਨੂੰ ਜੀ ਆਇਆਂ ਨੂੰ ਕਿਹਾ। ਇਕੱਤਰਤਾ ਨੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਲੇਖਕਹਰਭਜਨ ਮਾਂਗਟ ਤੇ ਲੇਖਕ ਨੇਤਰ ਮੁੱਤੋਂ ਦੇ ਭੈਣ ਤੇਜ ਕੌਰ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। 

ਇਸ ਤੋਂ ਬਾਅਦ ਲੇਖਕ ਸੰਗ ਸੰਵਾਦ ਲੜੀ ਤਹਿਤ ਬਨਾਵਟੀ ਬੁੱਧੀਮਤਾਵਿਸ਼ੇ’ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਮੈਂਬਰਤੇ ਤਕਨੀਕ ਰਾਹੀਂ ਮਾਂ-ਬੋਲੀ ਨੂੰ ਸਮੇਂ ਦਾ ਹਾਣ ਦਾ ਬਣਾਉਣ ਲਈ ਕਾਰਜ ਕਰ ਰਹੇ ਦੀਪ ਜਗਦੀਪ ਸਿੰਘ ਨਾਲ ਸੰਵਾਦ ਰਚਾਇਆ ਗਿਆ। ਦੀਪ ਜਗਦੀਪ ਸਿੰਘ ਨੇ ਇਸ ਵਿਸ਼ੇ’ਤੇ ਬੋਲਦਿਆਂ ਦੱਸਿਆ ਕਿ ਮਨੁੱਖ ਹਮੇਸ਼ਾ ਕੁਦਰਤ ਦੀ ਨਕਲ ਕਰਦਾ ਆਇਆ ਹੈ।  ਉਸਨੇ ਪੰਛੀ ਨੂੰ ਦੇਖ ਕੇ ਜਹਾਜ਼ ਬਣਾਇਆ ਤੇ ਅੱਖ ਨੂੰ ਦੇਖ ਕੇ ਕੈਮਰਾ I ਹੁਣ ਉਹ ਆਦਮੀ ਦੀ ਬੁੱਧੀਮਤਾ ਦੀ ਨਕਲਕਰਦੀ ਬਣਾਵਟੀ ਬੁੱਧੀਮਤਾ ਵੀ ਬਣਾ ਚੁੱਕਾ ਹੈ। ਸਾਨੂੰ ਅੱਜ ਦੇ ਸਮੇਂ ਇਸ ਬਾਰੇ ਜਾਣੂ ਹੋਣਾ ਚਾਹੀਦਾ ਹੈ। ਇਸ ਬਾਰੇ ਜਾਣਕਾਰੀ ਦੀ ਘਾਟ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਉਹਨਾਂਏਆਈਬਾਰੇ ਡਰ ਨੂੰ ਬੇਬੁਨਿਆਦ ਦੱਸਿਆ।  ਉਨਾਂ ਦੱਸਿਆ ਕਿ ਏਆਈਨੂੰ ਮਨੁੱਖ ਤੋਂ ਅੱਗੇ ਜਾਣ ਲਈ ਅਜੇ ਇੱਕ ਸਦੀ ਹੋਰ ਲੱਗ ਸਕਦੀ ਹੈ। ਚਰਚਾ ਦੇ ਸਿਖਰ ’ਤੇ ਹਾਜ਼ਰ ਲੇਖਕਾਂ ਨੇ ਇਸ ਵਿਸ਼ੇ ਬਾਰੇ ਦੀਪ ਜਗਦੀਪ ਤੋਂ ਗੰਭੀਰ ਅਤੇ ਤਿੱਖੇ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਉਨ੍ਹਾਂ ਸਹਿਜਤਾ ਨਾਲ ਦਿੱਤੇ।ਇਸ ਵਿਚਾਰ ਚਰਚਾ ਨੇ ਸਾਹਿਤ ਜਗਤ ਵਿੱਚ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। 

ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਬਲਵੰਤ ਮਾਂਗਟ ਦੇ ਮਨੁੱਖੀ ਚੇਤਨਾ ਨਾਲ ਸਬੰਧਿਤ ਲੇਖ 'ਨੇਤਿਨੇਤਿ ਮੈਂ' ਨਾਲ ਹੋਈ । ਜਿਸ ’ਤੇ ਬਹੁਤ ਨਿੱਠ ਕੇ ਚਰਚਾ ਹੋਈ। ਇਸ ਤੋਂ ਬਾਅਦ ਇੰਦਰਜੀਤ ਸਿੰਘ ਨੇ ਗ਼ਜ਼ਲ ' ਕਿਸੇ ਰੋਜ਼ ਦਾ ਮੈਂ ਪ੍ਰਾਹੁਣਾ ਏ ' , ਕਰਨੈਲ ਸਿਵੀਆਂ ਨੇ ਕਵਿਤਾ 'ਨਵੇਂ ਬੂਟੇ ਲਾਈਏ'  , ਕੰਵਲਜੀਤਨੀਲੋਂ ਨੇ ਗੀਤ ‘ਉਹ ਜੋ ਕਿਧਰੇ ਦੂਰ ਗਏ', ਸਰਦਾਰ ਪੰਛੀ ਨੇ ਗ਼ਜ਼ਲ 'ਰੇਸ਼ਮੀਕਪੜੋਂ ਮੇ ਲਿਪਟੀ ਕੁਛ ਕਿਤਾਬੇਂਡਸ ਗਈ',  ਤਰਨ ਰਾਮਪੁਰ ਨੇ ਕਵਿਤਾ 'ਤੇਰੀ ਯਾਦ ਸਤਾਉਂਦੀ ਹੈ' ,  ਵਿਸ਼ਵਿੰਦਰ ਰਾਮਪੁਰ ਨੇ ਕਾਵਿਤਾ'ਤਪੀ ਧਰਤੀ ਤਪੇ ਅੰਬਰ',  ਜ਼ੋਰਾਵਰ ਪੰਛੀ ਨੇ ਗ਼ਜ਼ਲ 'ਸਹਿਮਿਆ ਖ਼ਾਮੋਸ਼ ਹੈ ਹਰ ਸ਼ਖ਼ਸ ਮੇਰੇ ਸ਼ਹਿਰ ਦਾ',  ਹਰਬੰਸ ਮਾਲਵਾ ਨੇ ਗੀਤ 'ਹੋ ਰਿਹਾ ਕੁਝ ਹੋਰ ਤੇ ਮੈਂ ਕੁਝ ਹੋਰ ਕਰਨਾ ਸੀ' ,  ਗੁਰਦਿਆਲ ਦਲਾਲ ਨੇ ਗਜ਼ਲ'ਬਚਪਨ ਅਤੇ ਜਵਾਨੀ ਵਾਲੀ ਬੁੱਢੇ ਵੇਲੇ ਮਸਤੀ ਕਿੱਥੇ' ਸੁਣਾਈ l  

ਮੀਟਿੰਗ ਵਿੱਚ ਸੁਰਿੰਦਰ ਰਾਮਪੁਰੀ, ਗੁਰਦੀਪ ਮਾਹੌਣ, ਕੁਲਦੀਪ ਸਿੰਘ , ਹਰਜਿੰਦਰ ਸਿੰਘ,ਬਲਵਿੰਦਰ ਸਿੰਘਪੁੜੈਣ, ਅਮਰਿੰਦਰ ਸੋਹਲ, ਪ੍ਰਭਜੋਤ ਰਾਮਪੁਰ, ਸੁਖਜੀਵਨ ਰਾਮਪੁਰ, ਗੁਰਭਗਤ, ਪੰਮੀ ਹਬੀਬ, ਡਾ. ਟਹਿਲ ਸਿੰਘ ਜੱਸਲ ਅਤੇ ਪ੍ਰੀਤ ਸਿੰਘ ਸੰਦਲਨੇ ਸਰੋਤਿਆਂ ਦੇ ਤੌਰ ’ਤੇ ਸ਼ਿਰਕਤ ਕੀਤੀ।ਮੀਟਿੰਗ ਵਿੱਚ ਪਹਿਲੀ ਵਾਰ ਆਏ ਬਲਵਿੰਦਰ ਸਿੰਘ ਪੂੜੈਣ, ਇੰਦਰਜੀਤ ਸਿੰਘ ਤੇ ਹਰਜਿੰਦਰ ਸਿੰਘ ਦਾ ਸਭਾ ਵਲੋਂ ਸਵਾਗਤ ਕੀਤਾ ਗਿਆ । ਇਸ  ਦੌਰਾਨ ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਨੇ ਆਪਣੀ ਨਵੀਂ ਆਈ ਕਿਤਾਬ, 'ਕਿਸੇ ਬਹਾਨੇ' ਅਤੇ ਸਭਾ ਦੇ ਸੀਨੀਅਰ ਮੈਂਬਰ ਗੁਰਦਿਆਲ ਦਲਾਲ ਨੇ ਆਪਣੀ ਨਵੀਂ ਕਿਤਾਬ, 'ਜਲ ਭਰਮ ਤੋਂ ਵਾਪਸੀ' ਸਭਾ ਨੂੰ ਭੇਂਟ ਕੀਤੀ। ਅੰਤ ਵਿਚ ਸਭਾ ਦੇ ਪ੍ਰਧਾਨ ਅਨਿਲਫ਼ਤਹਿਗੜ੍ਹ ਜੱਟਾਂਨੇ ਮੀਟਿੰਗ ਵਿਚ ਸ਼ਾਮਿਲ ਸਾਰੇ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ   ਕੀਤਾ। ਸਭਾ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਦੁਆਰਾ ਬਹੁਤ ਭਾਵਪੂਰਨ ਤਰੀਕੇ ਨਾਲ ਨਿਭਾਈ ਗਈ। ਸਭਾ ਦੀ ਕਾਰਵਾਈ ਦੌਰਾਨ ਪ੍ਰਬੰਧਕੀ ਕੰਮਾਂ ਨੂੰ ਪ੍ਰਭਜੋਤ ਰਾਮਪੁਰ, ਤਰਨ ਰਾਮਪੁਰ, ਗੁਰਦੀਪ ਮਹੌਣ ਅਤੇ ਸਭਾ ਦੀ  ਸਕੱਤਰ ਨੀਤੂ ਰਾਮਪੁਰ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ। 

Powered by Froala Editor

Artificial-intelligence-past-present-and-future-held-at-punjabi-lekhak-sabha-rampur-



TOP HEADLINES


ਦਰਬਾਰਾ ਸਿੰਘ ਗੁਰੂ ਦੀ ਸ਼ਿਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾ
ਫਿਰੋਜ਼ਪੁਰ ਤੀਹਰਾ ਕਤਲ ਕਾਂਡ: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ
*- ਖੇਡਾਂ ਵਤਨ ਪੰਜਾਬ ਦੀਆਂ 2024 -* *ਬਲਾਕ ਪੱਧਰੀ ਖੇਡਾਂ ਦੇ ਦ
*ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਆਗਾਮੀ ਦੋ ਸਕੂਲ ਆਫ ਐਮੀਨੈਂ
*ਪੇਡਾ ਨੇ 20 ਹਜ਼ਾਰ ਖੇਤੀ ਸੋਲਰ ਪੰਪਾਂ ਲਈ ਅਰਜ਼ੀਆਂ ਮੰਗੀਆਂ*
ਅਦਾਲਤ ਨੇ 50,000 ਰੁਪਏ ਰਿਸ਼ਵਤ ਲੈਣ ਵਾਲੇ ਤਹਿਸੀਲਦਾਰ ਨੂੰ ਇੱਕ
ਸ਼ਹਿਰ-ਪਿੰਡ, ਗਰੀਬੀ-ਅਮੀਰੀ, ਲਿੰਗ ਭੇਦ ਤੇ ਜਾਤ-ਪਾਤ ਦਾ ਪਾੜਾ ਖ਼ਤ
ਵਿਜੀਲੈਂਸ ਬਿਊਰੋ ਨੇ ਪਲਾਟ ਅਲਾਟਮੈਂਟ ਮੁਕੱਦਮੇ ਵਿੱਚ ਸ਼ਾਮਲ ਤਿੰ
ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਵੱਡੇ ਨਿਵੇਸ਼ ਨੂੰ ਹੁਲਾਰਾ, ਕੈਨ
ਐਮਪੀ ਸੰਜੀਵ ਅਰੋੜਾ ਨੇ 3 ਕੇਂਦਰੀ ਮੰਤਰੀਆਂ ਨੂੰ ਲਿਖਿਆ ਪੱਤਰ: ਬ
ਸਟਾਫ ਨਰਸਾਂ ਦੀ ਭਰਤੀ ਦੇ ਪੇਪਰ ਨੂੰ ਲੈ ਕੇ ਬੱਚਿਆਂ ਵੱਲੋਂ ਕੀਤਾ
ਨੀਲੇ ਅਸਮਾਨ ਲਈ ਸਾਫ਼ ਹਵਾ ਦੇ ਅੰਤਰਰਾਸ਼ਟਰੀ ਦਿਵਸ 'ਤੇ, ਲੁਧਿਆਣ
ਖੇਡਾਂ ਵਤਨ ਪੰਜਾਬ ਦੀਆਂ -2024 (ਸੀਜਨ-3) ਤਹਿਤ ਬਲਾਕ ਪੱਧਰੀ ਖ
ਅੰਬੇਡਕਰ ਇੰਸਟੀਚਿਊਟ ਫਾਰ ਕੈਰੀਅਰਜ਼ ਐਂਡ ਕੋਰਸਿਜ਼, ਐਸ.ਏ.ਐਸ ਨਗ
ਮੁੱਖ ਮੰਤਰੀ ਵੱਲੋਂ 'ਮਿਸ਼ਨ ਰੋਜ਼ਗਾਰ' ਜਾਰੀ, 30 ਮਹੀਨਿਆਂ ਵਿੱਚ
*ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ
ਡਾ ਬਲਜੀਤ ਕੌਰ ਵੱਲੋਂ ਈ.ਟੀ.ਟੀ. 5911 ਬੈਕਲਾਗ ਯੂਨੀਅਨ ਪੰਜਾਬ ਦ
ਵਿਜੀਲੈਂਸ ਬਿਊਰੋ ਨੇ 50,000 ਰੁਪਏ ਰਿਸ਼ਵਤ ਲੈਂਦੇ ਤਹਿਸੀਲਦਾਰ ਅਤ
ਭਗਵੰਤ ਮਾਨ ਸਰਕਾਰ ਵੱਲੋਂ ਖਰੜ ਹਲਕੇ ਸਰਵਪੱਖੀ ਵਿਕਾਸ ਤਰਜੀਹੀ ਆਧ
ਕੋਟਕਪੂਰਾ ਵਿੱਚ ਮਹਿਲਾ ਵੱਲੋਂ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਨ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image News in Hindi Ad Image News in Hindi Ad Image News in Hindi Ad Image News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42969806

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us