ਖੁੱਲ੍ਹ ਕੇ ਹੋਈਆਂ ਵਿਚਾਰਾਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋ ਸਵਰਨਜੀਤ ਸਵੀ ਦੀ ਸਾਹਿਤ ਅਕਾਦਮੀ ਪੁਰਸਕਾਰ (2023) ਵਿਜੇਤਾ ਕਾਵਿ ਪੁਸਤਕ ਮਨ ਦੀ ਚਿੱਪ ਬਾਰੇ ਵਿਚਾਰ ਗੋਸ਼ਟੀ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਅਤੈ ਸਿੰਘ, ਅਮਰਜੀਤ ਸਿੰਘ ਗਰੇਵਾਲ, ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸਵਰਨਜੀਤ ਸਵੀ, ਸਵੀ ਦੇ ਜੀਵਨ ਸਾਥੀ ਮਨਜੀਤ ਕੌਰ ਹਾਜ਼ਰ ਸਨ। ਸਮਾਗਮ ਦੀ ਪ੍ਰਧਾਨਗੀ ਟਿੱਪਣੀ ਕਰਦਿਆਂ ਪ੍ਰੋ. ਅਤੈ ਸਿੰਘ ਨੇ ਕਿਹਾ ਕਿ ਜਿੰਨੀ ਨਵੀਂ ਤੇ ਤਾਜ਼ਗੀ ਭਰਪੂਰ ਸਵੀ ਦੀ ਕਵਿਤਾ ਹੈ ਓਨੇ ਹੀ ਚੰਗੇ ਪੇਪਰ ਲਿਖੇ ਗਏ ਹਨ। ਵਿਸ਼ੇਸ਼ ਕਰਕੇ ਡਾ. ਪਰਵੀਨ ਕੁਮਾਰ ਸ਼ੇਰੋਂ ਵਾਲਾ ਪੇਪਰ। ਦੂਸਰੇ ਦੋ ਪੇਪਰ ਡਾ. ਅਕਾਲ ਅੰਮਿ੍ਰਤ ਕੌਰ ਅਤੇ ਡਾ. ਅਮਰਜੀਤ ਸਿੰਘ (ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ) ਗੋਂਦ ਪੱਖੋਂ ਏਨੀ ਗੰਭੀਰ ਚਰਚਾ ਛੇੜਦੇ ਹਨ ਕਿ ਵਰਤੀ ਗਈ ਚੁੱਪ ਵਿਚ ਸੁਣੇ ਗਏ ਹਨ। ਇਸ ਵਿਚ ਯੋਗਦਾਨ ਪੇਪਰ ਪੜ੍ਹਨ ਵਾਲਿਆਂ ਗੁਰਜੰਟ ਰਾਜੇਆਣਾ ਤੇ ਬੀਬਾ ਪਰਵੀਨ ਬਾਠ ਦਾ ਵੀ ਹੈ। ਪ੍ਰੋ੍ਰ. ਸਾਹਿਬ ਨੇ ਅੱਗੇ ਕਿਹਾ ਸਵੀ ਦੀ ਕਵਿਤਾ ਅਤੇ ਕਵਿਤਾ ਤੇ ਹੋਇਆ ਚਿੰਤਨ ਗੰਭੀਰ ਪ੍ਰਸ਼ਨ ਖੜ੍ਹੇ ਕਰਦਾ ਹੈ ਜਿਨ੍ਹਾਂ ਦੇ ਜਵਾਬ ਲੱਭਦਿਆਂ ਅਸੀਂ ਲਾਜ਼ਮੀ ਤੌਰ ਤੇ ਚੰਗੀ ਸਿਰਜਨਾ ਦੇ ਰਾਹ ਤੇ ਤੁਰਾਂਗੇ। ਸ. ਅਮਰਜੀਤ ਸਿੰਘ ਗਰੇਵਾਲ ਨੇ ਬੋਲਦਿਆਂ ਕਿਹਾ ਬਾਬੇ ਨਾਨਕ ਨੇ ਸਾਨੂੰ ਸ਼ਬਦ ਨਾਲ ਜੋੜਿਆ ਹੈ ਅਰਥ ਨਾਲ ਨਹੀਂ। ਅਰਥ ਤਾਂ ਸ਼ਬਦਾਂ ਦਾ ਆਪਸੀ ਰਿਸ਼ਤਾ ਪੈਦਾ ਕਰਦਾ ਹੈ। ਮੁੱਖ ਪੇਪਰ ਲੇਖਕ ਡਾ. ਪਰਵੀਨ ਕੁਮਾਰ ਸ਼ੇਰੋਂ ਨੇ ਚਿੰਤਨ ਦੇ ਪੱਧਰ ਤੇ ਖੁੱਲ੍ਹੇ ਮਨ ਨਾਲ ਵਿਚਾਰ ਦਿੱਤੇ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਸਮੂਹਿਕ ਸਿਆਣਪ ਨਾਲ ਪ੍ਰੋਗਰਾਮ ਕਰਾਉਣੇ ਸ਼ੁਰੂ ਕਰਕੇ ਮਨ ਜਿਤਿਆ ਹੈ। ਸੋ ਪੰਜਾਬ ਤੇ ਪੰਜਾਬੀ ਭਾਸ਼ਾ ਵਲੋਂ ਦੁਨੀਆਂ ਵਿਚ ਕੁਝ ਨਵਾਂ ਫੇਰ ਕਰਨ ਦੀ ਆਸ ਬੱਝੀ ਹੈ। ਇਸ ਮੌਕੇ ਸਵਰਨਜੀਤ ਸਵੀ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਮਨ ਦੀ ਚਿੱਪ ਪੁਸਤਕ ਬਾਰੇ ਡਾ. ਪਰਵੀਨ ਸ਼ੇਰੋਂ ਨੇ ਆਪਣਾ ਪੇਪਰ ਪੇਸ਼ ਕੀਤਾ। ਡਾ. ਅਕਾਲ ਅੰਮਿ੍ਰਤ ਕੌਰ ਦਾ ਲਿਖਿਆ ਪੇਪਰ ਡਾ. ਸੰਦੀਪ ਬਾਠ ਅਤੇ ਡਾ. ਅਮਰਜੀਤ ਸਿੰਘ ਦਾ ਲਿਖਿਆ ਪੇਪਰ ਡਾ. ਗੁਰਜੰਟ ਰਾਜੇਆਣਾ ਨੇ ਪੇਪਰ ਪੇਸ਼ ਕੀਤੇ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਖ਼ੁਦ ਵੀ ਪ੍ਰਸ਼ਨ ਪੁੱਛੇ ਅਤੇ ਪ੍ਰਸ਼ਨ ਪੁੱਛਣ ਵਾਲਿਆਂ ਨੂੰ ਉਤਸ਼ਾਹਿਤ ਵੀ ਕੀਤਾ। ਡਾ. ਪੰਧੇਰ ਨੇ ਮਈ ਮਹੀਨੇ ਵਿਚ 19 ਮਈ ਨੂੰ ਪ੍ਰਸ਼ਨ ਪੁੱਛੇ ਜਾਣ ਦਾ ਸਤਿਕਾਰ ਕਰਨ ਵਾਲੇ ਮਰਹੂਮ ਡਾ. ਰਵਿੰਦਰ ਰਵੀ ਨੂੰ ਯਾਦ ਕੀਤਾ ਤੇ ਇਸ ਦੇ ਨਾਲ ਹੀ ਅੱਜ ਵਲਾਦੀਮੀਰ ਇਲੀਅਚ ਲੈਨਿਨ ਨੂੰ ਮਨੁੱਖੀ ਭਲਾਈ ਦੇ ਨਾਇਕ ਵਜੋਂ ਉਨ੍ਹਾਂ ਦੇ ਜਨਮ ਦਿਨ ਤੇ ਯਾਦ ਕੀਤਾ। ਸਵਰਨਜੀਤ ਸਵੀ ਨੇ ਹਰ ਕਿਤਾਬ ਵਿਚ ਨਵੀਂ ਗੱਲ ਕਰਨ ਦੀ ਪਹਿਲ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ, ਮਲਕੀਅਤ ਸਿੰਘ ਔਲਖ, ਭਗਵਾਨ ਢਿੱਲੋਂ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਇੰਦਰਜੀਤ ਕੌਰ ਲੋਟੇ, , ਤਰਲੋਚਨ ਸਿੰਘ, ਦਲਜੀਤ ਸਿੰਘ ਬਾਗੀ, ਗੁਰਜੰਟ ਸਿੰਘ ਰਾਜੇਆਣਾ, ਪੰਮੀ ਹਬੀਬ, ਜ਼ੋਰਾਵਰ ਸਿੰਘ, ਸਿਮਰਨ ਧੁੱਗਾ, ਬਲਕੌਰ ਸਿੰਘ ਗਿੱਲ, ਸਰਬਜੀਤ ਸਿੰਘ ਵਿਰਦੀ, ਸੰਦੀਪ ਕੌਰ, ਕੁਲਵਿੰਦਰ ਕੁਮਾਰ, ਸੁਰਜੀਤ ਸਿੰਘ ਲਾਂਬੜਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ। ਬਹਿਸ ਵਿਚ ਭਾਗ ਲੈਣ ਵਾਲਿਆਂ ਵਿਚ ਬਿ੍ਰਜ ਭੂਸ਼ਨ ਗੋਇਲ, ਰੁਪਿੰਦਰ ਮਾਨ ਮੁਕਤਸਰ, ਡਾ. ਪਰਮਜੀਤ ਸਿੰਘ ਸੋਹਲ, ਜਸਪ੍ਰੀਤ ਕੌਰ ਅਮਲਤਾਸ ਤੇ ਮਨਦੀਪ ਕੌਰ ਭੰਵਰਾ ਸ਼ਾਮਲ ਸਨ। ਇਸ ਸਮੇਂ ਪ੍ਰੋ. ਜਤਿੰਦਰ ਗਰੋਵਰ ਸੈਨੇਟ ਸਿੰਡੀਕੇਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਮਲਕੀਤ ਸਿੰਘ ਦਾਖਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
Punjabi-Sahit-Acadamy-Ludhiana-Sawarjit-Savi-Book-Maan-Di-Chip
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)