ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ 2 ਸਾਲਾ (2024-2026) ਚੋਣ 3 ਮਾਰਚ 2024, ਦਿਨ ਐਤਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋ ਰਹੀ ਹੈ। ਚੋਣ ਅਧਿਕਾਰੀ ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਉਪਰੰਤ ਚੋਣ ਮੈਦਾਨ ਚ ਰਹਿ ਗਏ ਉਮੀਦਵਾਰਾਂ ਦੇ ਨਾਂ ਇਸ ਪ੍ਰਕਾਰ ਹਨ : ਪ੍ਰਧਾਨ ਦੇ ਅਹੁਦੇ ਲਈ ਡਾ. ਸਰਬਜੀਤ ਸਿੰਘ, ਡਾ. ਲਖਵਿੰਦਰ ਸਿੰਘ ਜੌਹਲ, ਸ੍ਰੀਮਤੀ ਬੇਅੰਤ ਕੌਰ ਗਿੱਲ, ਸੀਨੀਅਰ ਮੀਤ ਪ੍ਰਧਾਨ ਲਈ ਡਾ. ਸ਼ਿੰਦਰ ਪਾਲ ਸਿੰਘ ਅਤੇ ਡਾ. ਪਾਲ ਕੌਰ, ਜਨਰਲ ਸਕੱਤਰ ਲਈ ਡਾ. ਗੁਰਇਕਬਾਲ ਸਿੰਘ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ। ਮੀਤ ਪ੍ਰਧਾਨ ਦੇ ਅਹੁਦੇ ਲਈ ਮਦਨ ਵੀਰਾ, ਤ੍ਰੈਲੋਚਨ ਲੋਚੀ, ਡਾ. ਭਗਵੰਤ ਸਿੰਘ, ਇਕਬਾਲ ਸਿੰਘ ਗੋਦਾਰਾ (ਪੰਜਾਬੋਂ ਬਾਹਰ), ਡਾ. ਗੁਰਚਰਨ ਕੌਰ ਕੋਚਰ, ਤੇਜਿੰਦਰ ਚੰਡਿਹੋਕ, ਡਾ. ਅਰਵਿੰਦਰ ਕੌਰ ਕਾਕੜਾ, ਹਰਜਿੰਦਰ ਸਿੰਘ ਸੂਰੇਵਾਲੀਆ, ਜਸਪਾਲ ਮਾਨਖੇੜਾ, ਭੁਪਿੰਦਰ ਸੰਧੂ ਅਤੇ ਡਾ. ਹਰਵਿੰਦਰ ਸਿੰਘ (ਪੰਜਾਬੋਂ ਬਾਹਰ) ਦੇ ਨਾਂ ਸ਼ਾਮਲ ਹਨ। ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਚੋਣ ਲਈ ਨਾਂ ਇਸ ਪ੍ਰਕਾਰ ਹਨ - ਸ. ਕਰਮਜੀਤ ਸਿੰਘ ਗਰੇਵਾਲ, ਪ੍ਰੋ. ਸਰਘੀ, ਸ੍ਰੀ ਬਲਬੀਰ ਜਲਾਲਾਬਾਦੀ, ਸ੍ਰੀਮਤੀ ਪਰਮਜੀਤ ਕੌਰ ਮਹਿਕ, ਡਾ. ਨਾਇਬ ਸਿੰਘ ਮੰਡੇਰ (ਪੰਜਾਬੋਂ ਬਾਹਰ), ਡਾ. ਗੁਰਵਿੰਦਰ ਸਿੰਘ ਅਮਨ, ਸ੍ਰੀ ਹਰਦੀਪ ਢਿੱਲੋਂ, ਸ੍ਰੀ ਬਲਜੀਤ ਪਰਮਾਰ (ਬਾਕੀ ਭਾਰਤ), ਸ. ਸਹਿਜਪ੍ਰੀਤ ਸਿੰਘ ਮਾਂਗਟ, ਦੀਪ ਜਗਦੀਪ ਸਿੰਘ, ਸ. ਕਰਮ ਸਿੰਘ ਜ਼ਖ਼ਮੀ, ਸ. ਸੁਖਵਿੰਦਰ ਸਿੰਘ ਲੋਟੇ, ਸ੍ਰੀਮਤੀ ਅਮਰਜੀਤ ਕੌਰ ਅਮਰ, ਸ੍ਰੀ ਬਲਰਾਜ ਓਬਰਾਏ ਬਾਜ਼ੀ, ਸ੍ਰੀ ਕੰਵਰਜੀਤ ਭੱਠਲ, ਸ. ਹਰਵਿੰਦਰ ਸਿੰਘ, ਸ੍ਰੀ ਜਗਦੀਸ਼ ਰਾਏ ਕੁਲਰੀਆਂ, ਪ੍ਰੋ. ਹਰਜਿੰਦਰ ਸਿੰਘ (ਪੰਜਾਬੋਂ ਬਾਹਰ), ਡਾ. ਬਲਵਿੰਦਰ ਸਿੰਘ ਚਹਿਲ, ਸ੍ਰੀ ਰਣਜੀਤ ਗੌਰਵ, ਸ੍ਰੀ ਪ੍ਰੇਮ ਸਾਹਿਲ (ਬਾਕੀ ਭਾਰਤ), ਸ੍ਰੀ ਨਵਤੇਜ ਗੜ੍ਹਦੀਵਾਲਾ, ਡਾ. ਹਰੀ ਸਿੰਘ ਜਾਚਕ, ਸ੍ਰੀ ਸ਼ਬਦੀਸ਼, ਸ. ਸੰਤੋਖ ਸਿੰਘ ਸੁੱਖੀ, ਸ੍ਰੀਮਤੀ ਨਰਿੰਦਰ ਪਾਲ ਕੌਰ, ਸ੍ਰੀ ਵਾਹਿਦ ਉਰਫ ਸਤਨਾਮ ਸਿੰਘ, ਸ੍ਰੀ ਵਰਗਿਸ ਸਲਾਮਤ, ਸ. ਸੰਜੀਵਨ ਸਿੰਘ, ਸ. ਗੁਰਸੇਵਕ ਸਿੰਘ ਢਿੱਲੋ ਕਵੀਸ਼ਰ, ਡਾ. ਰੋਜ਼ੀ ਸਿੰਘ, ਡਾ. ਜੀਵਨ ਜੋਤੀ ਸ਼ਰਮਾ, ਸ. ਕੰਵਲਜੀਤ ਸਿੰਘ ਕੁਟੀ ਅਤੇ ਡਾ. ਨਰੇਸ਼ ਕੁਮਾਰ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਗੁਪਤ ਵੋਟਾਂ ਰਾਹੀਂ 3 ਮਾਰਚ 2024 ਨੂੰ ਸਵੇਰੇ 9.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤਕ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਸਾਰੇ ਨਤੀਜਿਆਂ ਦਾ ਐਲਾਨ ਕਰ ਦਿੱਤਾ
Punjabi-Sahit-Acadamy-Ludhiana-Election-2024
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)