ਲਖਵਿੰਦਰ ਸਿੰਘ ਜੌਹਲ ਮੁੱਖ ਚੋਣ ਅਧਿਕਾਰੀ, ਸਤਨਾਮ ਸਿੰਘ ਮਾਣਕ ਤੇ ਤੇਜਿੰਦਰ ਵਿਰਲੀ ਸਹਾਇਕ ਚੋਣ ਅਧਿਕਾਰੀ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਤਿੰਨ ਸਾਲਾ ਚੋਣ 25 ਅਕਤੂਬਰ 2026 ਨੂੰ ਜਲੰਧਰ ਦੇ ਦੇਸ਼ ਭਗਤ ਹਾਲ ਵਿਖੇ ਹੋਵੇਗੀ। ਇਸ ਤੋਂ ਪਹਿਲਾਂ ਸਭਾ ਦਾ ਤਿੰਨ ਸਾਲਾ ਇਜਲਾਸ 13 ਸਤੰਬਰ ਨੂੰ ਇਸੇ ਸਥਾਨ ’ਤੇ ਹੋਵੇਗਾ, ਜਿਸ ਵਿੱਚ ਸਭਾ ਦੀਆਂ ਪਿਛਲੇ ਤਿੰਨ ਸਾਲਾਂ ਦੀਆਂ ਜਥੇਬੰਦਕ ਤੇ ਸਾਹਿਤਕ ਸਰਗਰਮੀਆਂ ਦੀ ਰਿਪੋਰਟ ਅਤੇ ਵਿੱਤੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਜਲਾਸ ਵਿੱਚ ਸਮਕਾਲੀ ਦੌਰ ਵਿੱਚ ਲੇਖਕਾਂ ਅਤੇ ਚਿੰਤਕਾਂ ਦੀ ਭੂਮਿਕਾ ਬਾਰੇ ਪ੍ਰੋ. ਜੈਪਾਲ ਮੁੱਖ ਵਕਤਾ ਵਜੋਂ ਸੰਬੋਧਨ ਕਰਨਗੇ।
ਇੱਥੋਂ ਇਹ ਜਾਣਕਾਰੀ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਚੋਣ ਨੂੰ ਸੁਚੱਜੇ, ਨਿਰਪੱਖ ਅਤੇ ਜਮਹੂਰੀ ਢੰਗ ਨਾਲ ਕਰਵਾਉਣ ਲਈ ਲਖਵਿੰਦਰ ਸਿੰਘ ਜੌਹਲ ਨੂੰ ਮੁੱਖ ਚੋਣ ਅਧਿਕਾਰੀ ਅਤੇ ਸਤਨਾਮ ਸਿੰਘ ਮਾਣਕ ਤੇ ਤੇਜਿੰਦਰ ਵਿਰਲੀ ਨੂੰ ਸਹਾਇਕ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਫ਼ੈਸਲੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਏ ਗਏ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਨੇ ਕੀਤੀ।
ਉਨ੍ਹਾਂ ਦੱਸਿਆ ਕਿ 13 ਸਤੰਬਰ ਨੂੰ ਹੋਣ ਵਾਲੇ ਤਿੰਨ ਸਾਲਾ ਇਜਲਾਸ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਸਭਾ ਵੱਲੋਂ ਕੀਤੀਆਂ ਗਈਆਂ ਜਥੇਬੰਦਕ ਅਤੇ ਸਾਹਿਤਕ ਸਰਗਰਮੀਆਂ ਦਾ ਵਿਸਥਾਰਤ ਲੇਖਾ-ਜੋਖਾ ਮੈਂਬਰਾਂ ਸਾਹਮਣੇ ਰੱਖਿਆ ਜਾਵੇਗਾ। ਇਸ ਦੇ ਨਾਲ ਸਭਾ ਦੀ ਵਿੱਤੀ ਸਥਿਤੀ ਅਤੇ ਇਸ ਸਮੇਂ ਦੌਰਾਨ ਹੋਏ ਆਮਦਨ-ਖ਼ਰਚ ਦਾ ਵੇਰਵਾ ਵੀ ਪੇਸ਼ ਕੀਤਾ ਜਾਵੇਗਾ। ਜਨਰਲ ਸਕੱਤਰ ਵੱਲੋਂ ਸਭਾ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਜਲਾਸ ਦਾ ਕੇਂਦਰੀ ਵਿਸ਼ਾ ਸਿਰਫ਼ ਸਭਾ ਦੀ ਪਿਛਲੀ ਕਾਰਗੁਜ਼ਾਰੀ ਦਾ ਮੁਲਾਂਕਣ ਨਹੀਂ ਹੋਵੇਗਾ, ਸਗੋਂ ਮੌਜੂਦਾ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਪ੍ਰਸਥਿਤੀਆਂ ਵਿੱਚ ਲੇਖਕਾਂ ਅਤੇ ਚਿੰਤਕਾਂ ਦੀ ਭੂਮਿਕਾ ਬਾਰੇ ਵੀ ਵਿਚਾਰ-ਵਟਾਂਦਰਾ ਹੋਵੇਗਾ। ਇਸੇ ਸੰਦਰਭ ਵਿੱਚ ਪ੍ਰੋ. ਜੈਪਾਲ ‘ਸਮਕਾਲ ਵਿੱਚ ਲੇਖਕਾਂ, ਚਿੰਤਕਾਂ ਦੀ ਜ਼ਿੰਮੇਵਾਰੀ’ ਵਿਸ਼ੇ ’ਤੇ ਮੁੱਖ ਵਕਤਾ ਵਜੋਂ ਆਪਣੇ ਵਿਚਾਰ ਪੇਸ਼ ਕਰਨਗੇ।
ਸਭਾ ਦੇ ਆਗੂਆਂ ਨੇ ਦੱਸਿਆ ਕਿ 25 ਅਕਤੂਬਰ ਦੀ ਚੋਣ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਥੇਬੰਦਕ ਪ੍ਰਕਿਰਿਆ ਦਾ ਅਹਿਮ ਪੜਾਅ ਹੋਵੇਗੀ। ਦੇਸ਼-ਵਿਦੇਸ਼ ਦੀਆਂ ਸਬੰਧਿਤ ਸਾਹਿਤਕ ਸਭਾਵਾਂ ਅਤੇ ਉਨ੍ਹਾਂ ਦੇ ਨੁਮਾਇੰਦੇ ਇਸ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ।
ਸਭਾ ਦੀ ਕਾਰਜਕਾਰਨੀ ਨੇ ਚੋਣ ਅਧਿਕਾਰੀਆਂ ਦੀ ਨਿਯੁਕਤੀ ਕਰਦਿਆਂ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਪੱਖ ਅਤੇ ਜਮਹੂਰੀ ਢੰਗ ਨਾਲ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ।
-kendripunjabilekhaksabha-punjabiliterature-punjabiwriters-jalandhar-literaryelections
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)