ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੇ ਤੀਜੇ ਦਿਨ ਸਵਰਾਜਬੀਰ ਦੀ ਅਗਵਾਈ ਹੇਠ ਹੋਈਆਂ ਪੰਜਾਬ ਬਾਰੇ ਗੱਲਾਂ

Nov24,2025 | Jagrati Lahar Bureau | Ludhiana


ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਨਾਏ ਜਾ ਰਹੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ
ਸਾਹਿਤ ਉਤਸਵ ਦੇ ਤੀਜੇ  ਦਿਨ ਪੰਜਾਬ ਤੇ ਪੱਤਰਕਾਰੀ ਨੂੰ ਸਮਰਪਿਤ ਰਿਹਾ। ਸਮਾਗਮ ਦੇ
ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਜਗਮੋਹਨ ਸਿੰਘ ਨੇ ਕੀਤੀ। ਮੁਖ ਮਹਿਮਾਨ ਵਜੋਂ ਡਾ.
ਸ. ਪ. ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਤਨਾਮ ਚਾਨਾ ਸ਼ਾਮਲ ਹੋਏ। ਇਸ ਸੈਸ਼ਨ ਵਿਚ
ਪੰਜਾਬ ਬਾਰੇ ਗੱਲਾਂ ਕਰਨ ਲਈ ਵਿਸ਼ੇਸ਼ ਤੌਰ ’ਤੇ ਡਾ. ਸਵਰਾਜਬੀਰ, ਆਰਿਸ਼ ਛਾਬੜਾ,
ਸ਼ਿਵਇੰਦਰ ਸਿੰਘ, ਰਾਜੀਵ ਖੰਨਾ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਵਾਗਤੀ ਸ਼ਬਦ
ਬੋਲਦਿਆਂ ਸਮੁੱਚੇ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦਾ ਵਿਸਥਾਰ ਦਸਿਆ ਅਤੇ ਪ੍ਰਧਾਨਗੀ
ਮੰਡਲ ਤੋਂ ਲੈ ਕੇ ਪਹੁੰਚੇ ਸਰਸਵਤੀ ਸਕੂਲ ਦੋਰਾਹਾ ਦੇ ਅਧਿਆਪਕਾਂ ਅਤੇ ਬੱਚਿਆਂ ਦਾ
ਸਵਾਗਤ ਕੀਤਾ।
ਸੈਸ਼ਨ ਦੇ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਸ.
ਪ. ਸਿੰਘ ਨੇ ਆਪਣੇ ਤਜਰਬੇ ਤੋਂ ਵਿਸਥਾਰਪੂਰਵਕ ਗੱਲਾਂ ਕੀਤੀਆਂ। ਉਨ੍ਹਾਂ ਨਾਮ ਲੈ ਲੈ
ਕੇ ਧਾਰਮਿਕ ਅਤੇ ਖੱਬੇ ਪੱਖੀ ਆਗੂਆਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਸੁਚੇਤ ਕੀਤਾ ਕਿ
ਸਾਨੂੰ ਜਾਤ-ਜਮਾਤ, ਪਹਿਰਾਵੇ ਅਤੇ ਧਰਮ ਤੋਂ ਵੱਖਰੇ ਤੌਰ ’ਤੇ ਇਕ ਚਿੰਤਨ ਸਿਰਜਣ ਦੀ
ਲੋੜ ਹੈ। ਉਨ੍ਹਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਆਯੋਜਨ ਕਰਨ ਅਤੇ ਇਸ ਵਿਸ਼ੇ ’ਤੇ
ਸੰਬਾਦ ਰਚਾਉਣ ਲਈ ਅਕਾਡਮੀ ਨੂੰ ਵਧਾਈ ਦਿੱਤੀ।
ਸਮਾਗਮ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਪ੍ਰੋ. ਜਗਮੋਹਨ ਸਿੰਘ ਨੇ ਪੰਜਾਬ ਵਿਚ ਗ਼ਦਰ
ਲਹਿਰ, ਸ਼ਹੀਦ ਭਗਤ ਸਿੰਘ ਦੀੇ ਹਾਂ-ਪੱਖੀ ਪਰੰਪਰਾ ਦਾ ਜ਼ਿਕਰ ਕਰਦਿਆਂ ਸ੍ਰੀ ਗੁਰੂ ਤੇਗ਼
ਬਹਾਦਰ ਦੀ ਬਾਣੀ ਅਤੇ ਉਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਰਮ ਪ੍ਰਤੀ ਕਰਮ
ਦਾ ਜ਼ਿਕਰ ਕਰਦਿਆਂ ‘ਬਲ’ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ ਅਤੇ ਉਨ੍ਹਾਂ ਤੋਂ ਪ੍ਰੇਰਣਾ
ਲੈਣ ਬਾਰੇ ਆਖਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੋਰਾਂ ਇਸ ਸੰਬਾਦ
ਬਾਰੇ ਬੋਲਦਿਆਂ ਕਿਹਾ ਕਿ ਬੌਧਿਕ ਸੰਬਾਦ ਇਸ ਮੇਲੇ ਦਾ ਵਿਸ਼ੇਸ਼ ਸੈਸ਼ਨ ਬਣ ਗਿਆ ਹੈ ਜਿਸ
ਵਿਚ ਅਸੀਂ ਆਪਣੀ ਧਰਤੀ ਬਾਰੇ ਫ਼ਿਕਰਮੰਦੀ ਕਰ ਰਹੇ ਹਾਂ। ਅਖ਼ੀਰ ’ਚ ਸੁਰਿੰਦਰ ਕੈਲੇ ਨੇ
ਸਭ ਦਾ ਧੰਨਵਾਦ ਕਰਦਿਆਂ ‘ਅਣੂ’ ਸਮੇਤ ਸਾਹਿਤਕ ਪਰਚਿਆਂ ਬਾਰੇੇ ਵੀ ਗੱਲਾਂ ਕੀਤੀਆਂ।
ਪ੍ਰੋਗਰਾਮ ਦੇ ਕਨਵੀਨਰ ਸਾਰੇੇ ਸਮਾਗਮ ਨੂੰ ਵਿਧੀਵਤ ਚਲਾਉਣ ਲਈ ਸਿਰਸਾ ਤੋਂ ਡਾ.
ਹਰਵਿੰਦਰ ਸਿੰਘ ਸਿਰਸਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਬੜੀ ਸੰਜੀਦਗੀ ਨਾਲ ਮੰਚ ਸੰਚਾਲਨ
ਕੀਤਾ। ਸਭ ਤੋਂ ਪਹਿਲਾਂ ਡਾ. ਸਵਰਾਜਬੀਰ ਨੇ ਪੰਜਾਬ ਬਾਰੇ ਗੱਲ ਕਰਦਿਆਂ ਇਤਹਾਸਿਕ
ਨੁਕਤਾ ਨਿਗ਼ਾ ਤੋਂ ਪੰਜਾਬ ਦੇ ਫ਼ਿਰਕੂ ਮਾਹੌਲ ਅਤੇ ਜਾਤਪਾਤੀ ਪਹੁੰਚ ’ਤੇ ਬੜੇ ਗੰਭੀਰ
ਪ੍ਰਸ਼ਨ ਖੜੇ ਕੀਤੇ। ਫ਼ਿਰਕਾਪ੍ਰਸਤੀ ਅੱਜ ਵੀ ਸਾਡੇ ਲਈ ਚੁਣੌਤੀ ਬਣੀ ਹੋਈ ਹੈ। ਸ਼ਿਵਇੰਦਰ
ਸਿੰਘ ਨੇ ਇਸ ਗੱਲ ਨੂੰ ਅੱਗੇ ਤੋਰਦਿਆਂ ਪੱਤਰਕਾਰੀ ਦੇ ਅਜੋਕੇ ਪੱਧਰ ਅਤੇ ਉਸ ਵਿਚ
ਕਾਰਪੋਰੇਟ ਅਤੇ ਸੰਸਾਰੀਕਰਨ ਵਲੋਂ ਪਾਏ ਜਾ ਰਹੇ ਚਿੱਬ ਬਾਰੇ ਫ਼ਿਕਰਮੰਦੀ ਕਰਦਿਆਂ ਗੱਲਾਂ
ਕੀਤੀਆਂ। ਬੀ.ਬੀ.ਸੀ. ਤੋਂ ਆਏ ਪੱਤਰਕਾਰ ਆਰਿਸ਼ ਛਾਬੜਾ ਨੇ ਪੱਤਰਕਾਰੀ ਵਿਚ ਸਰਮਾਏ ਅਤੇ
ਕਾਰਪੋਰੇਟ ਵਲੋਂ ਬੇਲੋੜੇ ਦਖ਼ਲ ਦੀ ਉਦਾਹਰਣਾਂ ਦੇ ਕੇ ਵਿਆਖਿਆ ਕੀਤੀ। ਬੀ.ਬੀ. ਸੀ. ਤੋਂ
ਹੀ ਪਹੁੰਚੇ ਰਾਜੀਵ ਖੰਨਾ ਨੇ ਵੀ ਪਿ੍ਰੰਟ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਸਰਮਾਏ ਦੇ
ਦਖ਼ਲ ਅਤੇ ਕੁਝ ਜ਼ੁਅਰਤਮੰਦ ਪੱਤਰਕਾਰਾਂ ਦੀ ਪੱਤਰਕਾਰੀ ਦਾ ਲਕੀਰ ਖਿੱਚਵਾਂ ਜ਼ਿਕਰ ਕੀਤਾ।
ਦੂਜੇ ਸੈਸ਼ਨ ਵਿਚ ਡਾ. ਗੁਰਇਕਬਾਲ ਸਿੰਘ ਨੇ ਸ੍ਰੀ ਰਵਿੰਦਰ ਸਹਿਰਾਅ ਨਾਲ ਕਵਿਤਾ ਅਤੇ
ਪਰਵਾਸ ਬਾਰੇ ਗੰਭੀਰ ਸੰਬਾਦ ਰਚਾਇਆ। ਚਲਦੇ ਸੈਸ਼ਨ ’ਚ ਮਨਹੂਸ ਖ਼ਬਰ ਆਈ ਕਿ ਪੰਜਾਬ ਦੀ
ਅਦਾ ਉੱਘੀ ਫ਼ਿਲਮੀ ਹਸਤੀ ਸ੍ਰੀ ਧਰਮਿੰਦਰ ਸਦੀਵੀ ਵਿਛੋੜਾ ਦੇ ਗਏ। ਸਮੁੱਚੇ ਇਕੱਠ ਨੇ
ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਅਕਾਡਮੀ ਦੇ ਜਨਰਲ ਸਕੱਤਰ
ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਸ੍ਰੀ ਧਰਮਿੰਦਰ ਜੀ ਅਕਾਡਮੀ ਦੇ ਮੁੱਢਲੇ
ਸਰਪ੍ਰਸਤਾਂ ਵਿਚੋਂ ਸਨ। ਇਸ ਲਈ ਅਕਾਡਮੀ ਨੂੰ ਵਿਸ਼ੇਸ਼ ਸਦਮਾ ਪੁੱਜਿਆ ਹੈ। ਉਨ੍ਹਾਂ ਦੇ
ਸਦੀਵੀ ਵਿਛੋੜੇ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਉੱਘੇ ਨਾਟਕਕਾਰ ਸ੍ਰੀ ਪਾਲੀ ਭੂਪਿੰਦਰ ਦਾ ਨਾਟਕ ‘ਘਰ ਘਰ’ ਰਾਜਿੰਦਰ ਰਾਜਾ ਦੀ
ਨਿਰਦੇਸ਼ਨਾ ਹੇਠ, ਸੱਤਿਆ ਗਰੁੱਪ ਆਫ਼ ਥੀਏਟਰ, ਲੁਧਿਆਣਾ ਵਲੋਂ ਖੇਡਿਆ ਗਿਆ ਜਿਸ ਵਿਚ
ਮੁੱਖ ਮਹਿਮਾਨ ਵਜੋਂ ਸ. ਅਮਰਜੀਤ ਸਿੰਘ ਟਿੱਕਾ ਨੇ ਨਾਟਕ ਬਾਰੇ ਵਿਸ਼ੇਸ਼ ਟਿੱਪਣੀ ਕਰਦਿਆਂ
ਕਲਾਕਾਰਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਅਕਾਡਮੀ ਦੇ ਅਜਿਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਉਪਰੋਕਤ ਪ੍ਰੋਗਰਾਮਾਂ ਤੋਂ ਇਲਾਵਾ ਡਾ. ਪਰਮਜੀਤ ਸਿੰਘ ਸੋਹਲ ਅਤੇ ਰਵੀ ਰਵਿੰਦਰ ਵਲੋਂ
ਫ਼ੋਟੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਪੁਸਤਕ ਮੇਲੇ ਵਿਚ ਲਗਪਗ 40 ਦੇ ਕਰੀਬ ਪੁਸਤਕਾਂ ਦੇ
ਸਟਾਲ ਲੱਗੇ ਹੋਏ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਮੂਹ ਪੁਸਤਕ ਅਤੇ
ਪੰਜਾਬੀ ਪ੍ਰੇਮੀਆਂ ਨੂੰ ਹਾਰਦਿਕ ਖੁੱਲ੍ਹਾ ਸੱਦਾ ਹੈ ਕਿ ਉਹ ਪੰਜਾਬੀ ਭਵਨ, ਲੁਧਿਆਣਾ
ਪਹੁੰਚ ਕੇ ਆਪਣੀਆਂ ਮਨਪਸੰਦ ਪੁਸਤਕਾਂ ਖ਼ੀਦਣ ਤੋਂ ਇਲਾਵਾਂ ਸਾਹਿਤਕ ਸਮਾਗਮ ਵਿਚ ਵੀ
ਸ਼ਾਮਲ ਹੋਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ
ਭੱਠਲ, ਬਲਵਿੰਦਰ ਸਿੰਘ ਗਰੇਵਾਲ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ,
ਡਾ. ਜਗਵਿੰਦਰ ਜੋਧਾ, ਡਾ. ਅਮਰਜੀਤ ਸਿੰਘ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਗੁਰਮੇਜ
ਭੱਟੀ, ਡਾ. ਬਲਵਿੰਦਰ ਸਿੰਘ ਗਲੈਕਸੀ, ਬਲਵਿੰਦਰ ਸਿੰਘ ਗੁੱਜਰਵਾਲ, ਹਰੀਸ਼ ਮੋਦਗਿੱਲ,
ਸਤੀਸ਼ ਗੁਲਾਟੀ, ਮੀਤ ਅਨਮੋਲ, ਇੰਦਰਜੀਤ ਲੋਟੇ, ਕੁਲਵਿੰਦਰ ਕਿਰਨ,  ਜਸਵਿੰਦਰ ਜੱਸੀ,
ਕਵਿਤਾ ਵਿਦਰੋਹੀ, ਪੁਨੀਤ ਨਾਗਪਾਲ, ਹਰਦੀਪ ਸਿੰਘ ਮੁਕਤਸਰ ਸ਼ਾਮਲ ਸਨ।

Powered by Froala Editor

Punjabi-Sahit-Academy-Ludhiana-Book-Fair-



TOP HEADLINES


*ਬੇਅਦਬੀ ਵਿਰੋਧੀ ਕਾਨੂੰਨ 'ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ
ਸੋਹਾਣਾ ਪੁਲੀਸ ਵਲੋਂ 2 ਕਿਲੋ 680 ਗ੍ਰਾਮ ਅਫੀਮ ਸਮੇਤ 2 ਵਿਅਕਤੀ
ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਤੇ ਖਰੀਦ ਦੇ ਕਾਰਜ਼ ਜੋਰਾ
*ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂ
ਮੋਹਾਲੀ ਪੁਲੀਸ ਵਲੋਂ ਦੋ ਵਾਹਨ ਚੋਰ ਕਾਬੂ, ਚੋਰੀ ਦੇ ਦੋ ਮੋਟਰ ਸਾ
ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍
*ਗੈਂਗਸਟਰਾਂ 'ਤੇ ਵਾਰ ਦਾ 90ਵਾਂ ਦਿਨ: ਪੰਜਾਬ ਪੁਲਿਸ ਵੱਲੋਂ 466
*ਸਰਹੱਦ ਪਾਰ ਅਤੇ ਮੱਧ ਪ੍ਰਦੇਸ਼ ਅਧਾਰਤ ਹਥਿਆਰ ਤਸਕਰੀ ਮਾਡਿਊਲ ਦਾ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਸ਼ੀ ਯ
*ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ
*ਵਿਦੇਸ਼ੀ ਸਬੰਧਾਂ ਵਾਲੇ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਦੇ ਚਾਰ
ਇੰਨੋਸੈਂਟ ਹਾਰਟਸ, ਲੁਹਾਰਾਂ ਵੱਲੋਂ Avgc ਬਾਰੇ ਜਾਣਕਾਰੀ ਭਰਪੂਰ
ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰਾਂ ਦੀਆਂ 2 ਗੈਰ-ਕਾਨੂੰਨੀ
*ਗੈਂਗਸਟਰਾਂ ‘ਤੇ ਵਾਰ ਨਾਲ ਕਈ ਗੈਂਗਸਟਰ ਨੈੱਟਵਰਕਾਂ ਨੂੰ ਖਤਮ ਕੀ
*ਬੁੱਢੇ ਦਰਿਆ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੇ ਬਾਵਜੂ
ਊਧਮਪੁਰ ’ਚ ਵਾਪਰਿਆ ਵੱਡਾ ਬੱਸ ਹਾਦਸਾ
ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਿੱਲ ਰਾਜਪਾਲ
*ਗੈਂਗਸਟਰਾਂ ’ਤੇ ਵਾਰ ਦਾ 89ਵਾਂ ਦਿਨ: ਪੰਜਾਬ ਪੁਲਿਸ ਵੱਲੋਂ 564
*ਭਗਵੰਤ ਮਾਨ ਸਰਕਾਰ ਦਾ ਬੇਅਦਬੀ ਵਿਰੋਧੀ ਬਿੱਲ ਰਾਜਪਾਲ ਦੀ ਮਨਜ਼

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49859915

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us