*ਸਾਰਸ ਮੇਲਾ 2025: ਪੀ.ਏ.ਯੂ ਓਪਨ ਏਅਰ ਥੀਏਟਰ 'ਚ ਵੱਖ-ਵੱਖ ਰਾਜਾਂ ਦੇ ਹੋਏ ਸੱਭਿਆਚਾਰ ਪ੍ਰੋਗਰਾਮ* *ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਪੇਸ਼ ਕੀਤੇ ਲੋਕ ਨਾਚ, ਗੀਤ ਤੇ ਕਲਾਤਮਕ ਪ੍ਰੋਗਰਾਮ*

Oct6,2025 | Balraj Khanna | Ludhiana

*ਭੰਗੜਾ, ਘੂਮਰ, ਕੱਥਕ, ਡਾਂਡੀਆ ਤੋਂ ਲੈ ਕੇ ਰੌਫ ਤੇ ਬਰਸਾਨਾ ਹੋਲੀ ਤਕ—ਸਾਰਸ ਮੇਲੇ ਨੇ ਕੀਤਾ ਸਭ ਨੂੰ ਮੋਹਿਤ*
*7 ਅਕਤੂਬਰ ਨੂੰ ਹੋਣਗੇ ਨਵੇਂ ਸੱਭਿਆਚਾਰਕ ਸਮਾਗਮ, ਵੱਖ-ਵੱਖ ਰਾਜਾਂ ਦੀਆਂ ਟੀਮਾਂ ਲੈਣਗੀਆਂ ਭਾਗ*
*ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਲੋਕਾਂ ਨੂੰ 13 ਅਕਤੂਬਰ ਤੱਕ ਮੇਲੇ 'ਚ ਪਰਿਵਾਰ ਸਮੇਤ ਆਉਣ ਦੀ ਕੀਤੀ ਅਪੀਲ*
ਲੁਧਿਆਣਾ ਦੇ ਸਾਰਸ ਮੇਲਾ 2025 ਦਾ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਲੁਧਿਆਣਾ ਦੇ ਓਪਨ ਏਅਰ ਥੀਏਟਰ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਆਪਣੇ-ਆਪਣੇ ਰਾਜ ਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਸਮਾਗਮ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸੱਭਿਆਚਾਰ ਦਾ ਅਨੰਦ ਮਾਣਿਆ। 
ਪੀ.ਏ.ਯੂ ਦੇ ਓਪਨ ਏਅਰ ਥੀਏਟਰ ਵਿੱਚ ਸ਼ਨੀਵਾਰ ਨੂੰ ਰਾਮਗੜ੍ਹੀਆ ਗਰਲਜ ਸਕੂਲ ਲੁਧਿਆਣਾ ਨੇ ਗਿੱਧਾ, ਲੋਕ ਗੀਤ ਅਤੇ ਕਵੀਸ਼ਰੀ, ਹਰਕ੍ਰਿਸ਼ਨ ਸਕੂਲ ਫੱਲੇਵਾਲ ਲੁਧਿਆਣਾ ਨੇ ਗਿੱਧਾ ਅਤੇ ਭੰਗੜਾ, ਦਸਮੇਸ਼ ਸਕੂਲ ਲੁਧਿਆਣਾ ਨੇ ਰਾਜਸਥਾਨੀ ਲੋਕ ਨਾਚ ਅਤੇ ਭੰਗੜਾ, ਸਰਕਾਰੀ ਹਾਈ ਸਕੂਲ ਦਾਦ ਨੇ ਫੋਕ ਡਾਂਸ, ਉਂਤਰ ਪ੍ਰਦੇਸ਼ (ਯੂ.ਪੀ) ਤੋਂ ਆਈ ਟੀਮ ਨੇ ਬਰਸਾਨਾ ਕੀ ਹੋਲੀ ਅਤੇ ਮਯੂਰ ਡਾਂਸ, ਰਾਜਸਥਾਨ ਤੋਂ ਗਾਇਕ ਮੁਰਲੀ ਰਾਜਸਥਾਨੀ ਨੇ ਮਾਣਕ ਦੇ ਲੋਕ ਗੀਤ, ਗੁਜਰਾਤ ਤੋਂ ਆਈ ਟੀਮ ਨੇ ਡਾਂਡੀਆ, ਰਾਜਸਥਾਨੀ ਆਈ ਟੀਮ ਨੇ ਕਾਲ ਬੇਲੀਆਂ, ਹਰਿਆਣਾ ਤੋਂ ਟੀਮ ਨੇ ਘੂਮਰ, ਡਰੈਗਨ ਭੰਗੜਾ ਗਰੁੱਪ ਲੁਧਿਆਣਾ ਨੇ ਭੰਗੜਾ, ਜੰਮੂ ਕਸ਼ਮੀਰ ਤੋਂ ਆਈ ਟੀਮ ਨੇ ਰੌਫ ਡਾਂਸ, ਮਹਾਰਾਸ਼ਟਰ ਤੋਂ ਆਈ ਟੀਮ ਨੇ ਫੌਂਕ ਡਾਂਸ ਕੋਲੀ, ਗਾਇਕ ਅਨਮੋਲ ਦੀਪ, ਗਾਇਕ ਹਰਬੰਸ ਰਸੀਲਾ ਅਤੇ ਪੁਲਿਸ ਸੱਭਿਆਚਾਰਕ ਟਰੂਪ ਪਟਿਆਲਾ ਨੇ ਗੀਤ ਸੰਗੀਤ ਦੀ ਪੇਸ਼ਕਾਰੀ ਦਿੱਤੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਓਪਨ ਏਅਰ ਥੀਏਟਰ ਵਿੱਚ 7 ਅਕਤੂਬਰ ਦਿਨ ਮੰਗਲਵਾਰ ਨੂੰ ਇਸ਼ਮੀਤ ਸਿੰਘ ਇੰਸਟੀਚਿਊਟ ਲੁਧਿਆਣਾ ਵੱਲੋਂ "ਪੰਜਾਬ ਚੜ੍ਹਦੀ ਕਲਾ" ਤੇ ਕੋਰੀਓਗਰਾਫੀ ਕੀਤੀ ਜਾਵੇਗੀ। ਪੁਲਿਸ ਡੀ.ਏ.ਵੀ ਸਕੂਲ ਲੁਧਿਆਣਾ ਵੱਲੋਂ ਕੱਥਕ ਨਾਂਚ ਅਤੇ ਰਾਜਸਥਾਨੀ ਡਾਂਸ, ਆਰ.ਐਸ ਮਾਡਰਨ ਸਕੂਲ ਲੁਧਿਆਣਾ ਵੱਲੋਂ ਭੰਗੜਾ, ਪੀ.ਸੀ.ਐਮ ਆਰੀਆ ਸਕੂਲ ਲੁਧਿਆਣਾ ਵੱਲੋਂ ਡਰਾਮਾ ਅਤੇ ਗਰੁੱਪ ਗੀਤ, ਪੁਲਿਸ ਸੱਭਿਆਚਾਰਕ ਟਰੂਪ ਪਟਿਆਲਾ ਵੱਲੋਂ ਗੀਤ, ਗਾਇਕ ਸੁਰਪ੍ਰੀਤ ਧਵਨ ਅਤੇ ਗਾਇਕ ਗੁਰਜੀਤ ਸਿੰਘ ਗੌਰੀ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ (ਯੂ.ਪੀ), ਰਾਜਸਥਾਨ, ਗੁਜਰਾਤ, ਹਰਿਆਣਾ, ਜੰਮੂ ਕਸ਼ਮੀਰ ਅਤੇ ਮਹਾਰਾਸ਼ਟਰ ਤੋਂ ਆਈਆਂ ਟੀਮਾਂ ਆਪਣੇ-ਆਪਣੇ ਰਾਜ ਨਾਲ ਸਬੰਧਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।
ਇਸ ਤੋਂ ਇਲਾਵਾ 7 ਅਕਤੂਬਰ ਸ਼ਾਮ ਨੂੰ ਸਾਰਸ ਮੇਲੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਮਨਰਾਜ ਪਾਤਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਨੇ ਲੁਧਿਆਣਾ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 13 ਅਕਤੂਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗੇ ਇਸ ਸਾਰਸ ਮੇਲੇ ਵਿੱਚ ਪਰਿਵਾਰ ਸਮੇਤ ਆ ਕੇ ਵੱਖ-ਵੱਖ ਰਾਜਾਂ ਦੇ ਭੋਜਨ, ਕਲਾਂ ਕਿਰਤੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਮਾਣੋ।

Powered by Froala Editor

Saras-Mela-2025-Ludhiana-



TOP HEADLINES


*ਬੇਅਦਬੀ ਵਿਰੋਧੀ ਕਾਨੂੰਨ 'ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ
ਸੋਹਾਣਾ ਪੁਲੀਸ ਵਲੋਂ 2 ਕਿਲੋ 680 ਗ੍ਰਾਮ ਅਫੀਮ ਸਮੇਤ 2 ਵਿਅਕਤੀ
ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਤੇ ਖਰੀਦ ਦੇ ਕਾਰਜ਼ ਜੋਰਾ
*ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂ
ਮੋਹਾਲੀ ਪੁਲੀਸ ਵਲੋਂ ਦੋ ਵਾਹਨ ਚੋਰ ਕਾਬੂ, ਚੋਰੀ ਦੇ ਦੋ ਮੋਟਰ ਸਾ
ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍
*ਗੈਂਗਸਟਰਾਂ 'ਤੇ ਵਾਰ ਦਾ 90ਵਾਂ ਦਿਨ: ਪੰਜਾਬ ਪੁਲਿਸ ਵੱਲੋਂ 466
*ਸਰਹੱਦ ਪਾਰ ਅਤੇ ਮੱਧ ਪ੍ਰਦੇਸ਼ ਅਧਾਰਤ ਹਥਿਆਰ ਤਸਕਰੀ ਮਾਡਿਊਲ ਦਾ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਸ਼ੀ ਯ
*ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ
*ਵਿਦੇਸ਼ੀ ਸਬੰਧਾਂ ਵਾਲੇ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਦੇ ਚਾਰ
ਇੰਨੋਸੈਂਟ ਹਾਰਟਸ, ਲੁਹਾਰਾਂ ਵੱਲੋਂ Avgc ਬਾਰੇ ਜਾਣਕਾਰੀ ਭਰਪੂਰ
ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰਾਂ ਦੀਆਂ 2 ਗੈਰ-ਕਾਨੂੰਨੀ
*ਗੈਂਗਸਟਰਾਂ ‘ਤੇ ਵਾਰ ਨਾਲ ਕਈ ਗੈਂਗਸਟਰ ਨੈੱਟਵਰਕਾਂ ਨੂੰ ਖਤਮ ਕੀ
*ਬੁੱਢੇ ਦਰਿਆ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੇ ਬਾਵਜੂ
ਊਧਮਪੁਰ ’ਚ ਵਾਪਰਿਆ ਵੱਡਾ ਬੱਸ ਹਾਦਸਾ
ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਿੱਲ ਰਾਜਪਾਲ
*ਗੈਂਗਸਟਰਾਂ ’ਤੇ ਵਾਰ ਦਾ 89ਵਾਂ ਦਿਨ: ਪੰਜਾਬ ਪੁਲਿਸ ਵੱਲੋਂ 564
*ਭਗਵੰਤ ਮਾਨ ਸਰਕਾਰ ਦਾ ਬੇਅਦਬੀ ਵਿਰੋਧੀ ਬਿੱਲ ਰਾਜਪਾਲ ਦੀ ਮਨਜ਼

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49859914

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us