ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪਰਵਾਸੀ ਲੇਖਕ ਗੁਰਮੀਤ ਸਿੰਘ ਸਿੱਧੂ ਸਰੀ (ਕੈਨੇਡਾ) ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਲੋਕ ਅਰਪਣ

ਹਰਜੀਤ ਸਿੰਘ ਗਰੇਵਾਲ ਦਾ ਕਾਲਿਜ ਵੱਲੋਂ ਸਨਮਾਨ

Aug17,2024 | Balraj Khanna | Ludhiana

ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਸਰੀ (ਕੈਨੇਡਾ) ਵੱਸਦੇ ਗ਼ਜ਼ਲਗੋ ਗੁਰਮੀਤ ਸਿੰਘ ਸਿੱਧੂ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਲੋਕ ਅਰਪਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਨੇ ਕੀਤੀ। ਆਰੰਭ ਵਿਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕ ਪਰਵਾਸੀ ਸਾਹਿਤ ਅਧਿਐਨ ਕੇਂਦਰ ਨਾਲ ਜੁੜੇ ਹੋਏ ਹਨ ਅਤੇ ਕੇਂਦਰ ਦੀਆਂ ਗਤੀਵਿਧੀਆਂ ਦੇਖਦੇ ਹੋਏ ਸਾਹਿਤਕ ਪ੍ਰੋਗਰਾਮ ਕਰਨ ਲਈ ਸਾਡੀ ਸੰਸਥਾ ਨੂੰ ਪਹਿਲ ਦਿੰਦੇ ਹਨ। ਉਨ੍ਹਾਂ ਨੇ ਇਸ ਪੁਸਤਕ ਦੇ ਸਿਰਲੇਖ ਬਾਰੇ ਵਿਚਾਰ ਚਰਚਾ ਕਰਦੇ ਹੋਏ ਪਿੰਡ ਅਤੇ ਬ੍ਰਹਿਮੰਡ ਦਾ ਸੰਕਲਪ, ਪਰਵਾਸੀਆਂ ਦੇ ਮਾਨਸਿਕ ਤੇ ਪਦਾਰਥਿਕ ਦਵੰਦ ਬਾਰੇ ਵਿਚਾਰ ਚਰਚਾ ਕੀਤੀ।

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਲੇਖਕ ਬਾਰੇ ਦੱਸਿਆ ਕਿ ਗੁਰਮੀਤ ਸਿੰਘ ਸਿੱਧੂ ਕਰਤਾਰਪੁਰ (ਜਲੰਧਰ)ਦੇ ਪਿੰਡ ਕੁੱਦੋਵਾਲ ਦਾ ਜੰਮਪਲ ਹੈ ਅਤੇ 1993 ਤੋਂ ਕੈਨੇਡਾ ਵਾਸੀ ਹੈ। ਉਸ ਨੇ ਆਪਣਾ ਸਾਹਿਤਕ ਸਫ਼ਰ ਸ. ਜਸਵੰਤ ਸਿੰਘ ਕੰਵਲ ਜੀ ਦੀ ਪ੍ਰੇਰਨਾ ਨਾਲ ਗੀਤਕਾਰੀ ਤੋਂ ਆਰੰਭ ਕੀਤਾ ਅਤੇ ਫਿਰ ਸਰੀ ਵੱਸਦੇ ਗ਼ਜ਼ਲਗੋਆਂ ਰਾਜਵੰਤ ਰਾਜ, ਕਵਿੰਦਰ ਚਾਦ ਤੇ ਕ੍ਰਿਸ਼ਨ ਭਨੋਗ ਦੀ ਅਗਵਾਈ ਵਿਚ ਪਿੰਗਲ ਅਤੇ ਅਰੂਜ਼ ਨੂੰ ਸਮਝ ਕੇ 2018 ਵਿੱਚ ਗ਼ਜ਼ਲਾਂ ਲਿਖਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਗ਼ਜ਼ਲ ਸੰਗ੍ਰਹਿ ਲੇਖਕ ਦੇ ਲਗਪਗ ਡੇਢ ਦਹਾਕੇ ਦੀ ਸਾਹਿੱਤ ਸਾਧਨਾ ਚੋਂ ਉਪਜਿਆ ਹੈ।

ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਇਸ ਪੁਸਤਕ ਬਾਰੇ ਆਲੋਚਨਾਤਮਕ ਪੱਖ ਤੋਂ ਵਿਚਾਰ ਚਰਚਾ ਕਰਦੇ ਹੋਏ ਕਿਹਾ ਕਿ ਲੇਖਕ ਦੇ ਧੁਰ ਅੰਦਰ ਉਸਦਾ ਪਿੰਡ ਵੱਸਦਾ ਹੈ ਅਤੇ ਇਸ ਲਈ ਹੀ ਇਨ੍ਹਾਂ ਗ਼ਜ਼ਲਾਂ ਵਿਚ ਪੰਜਾਬੀ ਰਹਿਤਲ-ਬਹਿਤਲ ਵਾਰ-ਵਾਰ ਅਭਿਵਿਅਕਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗ਼ਜ਼ਲਾਂ ਵਿਚੋਂ ਸੂਫ਼ੀ ਕਾਵਿ, ਕਿੱਸਾ ਕਾਵਿ ਅਤੇ  ਰਹੱਸਵਾਦ ਦੀ ਰੰਗਤ ਵੇਖਣ ਨੂੰ ਮਿਲਦੀ ਹੈ। ਪੰਜਾਬੀ ਦੇ ਉੱਘੇ ਸ਼ਾਇਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਇਸੇ ਪੁਸਤਕ ਦੀ ਇਕ ਗ਼ਜ਼ਲ ‘ਕਿਤਾਬਾਂ ਚ ਅੱਖਰ ਕਰਨ ਦੀਪਮਾਲਾ’ ਤਰਨੁੰਮ ਵਿਚ ਸ੍ਰੋਤਿਆਂ ਨੂੰ ਸੁਣਾਈ।  

ਇਸ ਮੌਕੇ ਪੰਜਾਬ ਸਰਕਾਰ ਦੇ ਜਾਇੰਟ ਡਾਇਰੈਕਟਰ(ਲੋਕ ਸੰਪਰਕ) ਸ. ਹਰਜੀਤ ਸਿੰਘ ਗਰੇਵਾਲ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਪੁੱਜੇ। ਉਨ੍ਹਾਂ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਪਿਛਲੇ 12 ਸਾਲ ਦੌਰਾਨ ਕੀਤੇ ਸਾਹਿੱਤ ਕਾਰਜਾਂ ਦੀ ਸ਼ਲਾਘਾ ਕੀਤੀ। ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਤੇ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ ਨੇ ਸ. ਹਰਜੀਤ ਸਿੰਘ ਗਰੇਵਾਲ ਨੂੰ ਕਾਲਿਜ ਵਿੱਚ ਪਹਿਲੀ ਵਾਰ ਪੁੱਜਣ ਤੇ ਸਨਮਾਨਿਤ ਕੀਤਾ।

ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਰਸਮੀ ਤੌਰ ’ਤੇ ਸਭ ਦਾ ਧੰਨਵਾਦ ਕੀਤਾ ਅਤੇ ਲੇਖਕ ਨੂੰ ਪੁਸਤਕ ਲੋਕ ਅਰਪਨ ਲਈ ਵਧਾਈ ਵੀ ਦਿੱਤੀ। ਇਸ ਮੌਕੇ ਸ. ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ(ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ), ਉੱਘੇ ਲੇਖਕ ਅਮਰਜੀਤ ਸਿੰਘ ਸ਼ੇਰਪੁਰੀ, ਕਾਲਿਜ ਦੇ ਵਾਈਸ ਪ੍ਰਿੰਸੀਪਲ ਤੇ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਮਲੋਹਤਰਾ, ਡਾ. ਦਲੀਪ ਸਿੰਘ, ਪੰਜਾਬੀ ਵਿਭਾਗ ਦੇ ਡਾ. ਗੁਰਪ੍ਰੀਤ ਸਿੰਘ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰਜੀਤ ਕੌਰ ਤੇ ਡਾ. ਭੁਪਿੰਦਰਜੀਤ ਕੌਰ ਵੀ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਕੀਤਾ।



Powered by Froala Editor

Gurbhajan-Singh-Gill-An-Eminent-Punjabi-Poet-



TOP HEADLINES


*ਗੈਂਗਸਟਰਾਂ ਤੇ ਵਾਰ ਦਾ 124ਵਾਂ ਦਿਨ: ਪੰਜਾਬ ਪੁਲਿਸ ਵੱਲੋਂ 529
ਲੁਧਿਆਣਾ ਵਿੱਚ ਯੂ.ਪੀ.ਐਸ.ਸੀ ਪ੍ਰੀਲਿਮਜ਼ ਪ੍ਰੀਖਿਆ ਸ਼ਾਂਤੀਪੂਰਵਕ
*ਪੰਜਾਬ ਦੇ ਖਿਡਾਰੀਆਂ ਨੇ ਦੁਨੀਆ ਭਰ ਵਿੱਚ ਤਿਰੰਗੇ ਦਾ ਮਾਣ ਵਧਾਇ
*ਪੰਜਾਬ ਸਰਕਾਰ ਵੱਲੋਂ ਸਾਲ 2026-27 ਵਿੱਚ 5 ਲੱਖ ਏਕੜ ਰਕਬੇ ਨੂੰ
ਫੇਜ਼ 7 ’ਚ ਪੁਲੀਸ ਸਟਿਕਰ ਲੱਗੀ ਗੱਡੀ ’ਚੋਂ ਸ਼ਰਾਬ ਦਾ ਜ਼ਖੀਰਾ ਬ
ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਗਰ ਨਿਗਮ ਚੋਣਾਂ ਦੇ ਮੱਦੇਨ
ਮਾਲੇਰਕੋਟਲਾ ਪੁਲਿਸ ਵੱਲੋਂ ਅੰਨ੍ਹੇ ਕਤਲ ਦੀ ਵਾਰਦਾਤ ਨੂੰ 24 ਘੰਟ
ਚੀਮਾ ਥਾਣਾ ਦੇ ਮੁੱਖ ਅਫਸਰ ਬਲਜੀਤ ਸਿੰਘ ਡੀ.ਜੀ.ਪੀ. ਡਿਸਕ ਨਾਲ ਸ
*ਸਰਹੱਦ ਪਾਰੋਂ ਨਸ਼ਾ ਤਸਕਰੀ ਮਾਡਿਊਲ ਨਾਲ ਜੁੜੇ ਚਾਰ ਦੋਸ਼ੀ 28.1
ਯੁੱਧ ਨਸ਼ਿਆਂ ਵਿਰੁਧ" ਤਹਿਤ ਖੰਨਾ ਪੁਲਿਸ ਵੱਲੋ 01 ਕੁਵਿੰਟਲ 02
​ਮਜੀਠਾ ਇਲਾਕੇ ਚ ਪੰਜਾਬ ਪੁਲਿਸ ਦੇ Asi ਦਾ ਗੋਲੀ ਮਾਰ ਕੇ ਕਤਲ​,
Cm ਭਗਵੰਤ ਮਾਨ ​ਖੇਡ ਖੇਤਰ ‘ਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਦਾ
ਪੁਲਿਸ ਜ਼ਿਲਾ ਖੰਨਾ ਦੀ ਦੋਰਾਹਾ ਦੀ ਪੁਲਿਸ ਨੂੰ ਮਿਲੀ ਕਾਮਯਾਬ ਵੀ
ਮੋਹਾਲੀ ਪੁਲੀਸ ਵਲੋਂ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਕਰਨ ਵਾਲਾ
ਸਰਪਲੱਸ ਜਾਂ ਆਰਥਿਕ ਸੰਕਟ ਦਾ ਸੰਕੇਤ? ਰੰਧਾਵਾ ਨੇ ਕੇਂਦਰ ਸਰਕਾਰ
*ਵੱਡਾ ਅੰਤਰਰਾਸ਼ਟਰੀ ਅੱਤਵਾਦੀ-ਗੈਂਗਸਟਰ ਗਠਜੋੜ ਨਾਕਾਮ: ਦੋ ਹੋਰ
ਮਿਉਂਸਪਲ ਚੋਣਾਂ ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ‘ਚ*
*ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਗੌਰਵ
ਮੋਹਾਲੀ 'ਚ ਈ.ਡੀ. ਨੇ ਬਿਲਡਰ ਅਜੇ ਸਹਿਗਲ ਨੂੰ ਕੀਤਾ ਗ੍ਰਿਫ਼ਤਾਰ,
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਰਬੀਆਈ ਨੂੰ ਨਿੱਜੀ ਖ਼ਜ਼ਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50170266

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us