ਸਾਂਝੀ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦਾ ਗਠਿਨ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਤੁਰੰਤ ਕਾਰਜ ਕਰਨ ਦਾ ਫ਼ੈਸਲਾ

Aug4,2024 | Gautam Jalandhari | Ludhiana


ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਭਾਸ਼ਾ ਦੀਆਂ ਹਿਤੈਸ਼ੀ ਜਥੇਬੰਦੀਆਂ ਦੀ ਮੀਟਿੰਗ
ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮਾਤ ਭਾਸ਼ਾ ਨੂੰ ਦਰਪੇਸ਼
ਸਮੱਸਿਆਵਾਂ ’ਤੇ ਭਰਪੂਰ ਚਰਚਾ ਹੋਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 7 ਜੁਲਈ,
2023 ਦੇ ਅਕਾਦਮਿਕ ਕਾਉਸਲ ਦੇ ਫ਼ੈਸਲੇ ਕਿ ‘ਬੀ.ਸੀ.ਏ. ਦੇ ਤਿੰਨੇ ਸਾਲਾਂ ਵਿਚ ਸਾਰੇ
ਸਮੈਸਟਰਾਂ ਵਿਚ ਪੰਜਾਬੀ ਪੜ੍ਹਾਈ ਜਾਵੇਗੀ’ ਤੋਂ ਪਿੱਛੇ ਹਟਣ ਦਾ ਮਸਲਾ ਭਾਰੂ ਰਿਹਾ।
ਸਾਂਝੀ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦਾ ਗਠਿਨ ਕੀਤਾ ਗਿਆ ਜਿਸ ਦੇ ਕਨਵੀਨਰ ਪੰਜਾਬੀ
ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੂੰ ਬਣਾਇਆ ਗਿਆ। ਇਸ
ਮੀਟਿੰਗ ਵਿਚ ਦਰਜਨ ਦੇ ਕਰੀਬ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਜਿਸ ਵਿਚ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਕੇਂਦਰੀ
ਪੰਜਾਬੀ ਲੇਖਕ ਸਭਾ (ਸੇਖੋਂ), ਪੰਜਾਬ ਚੇਤਨਾ ਮੰਚ, ਲੋਕ ਮੰਚ ਪੰਜਾਬ, ਪੰਜਾਬੀ ਰਾਈਟਰਜ਼
ਕੋਆਪਰੇਟਿਵ ਸੁਸਾਇਟੀ, ਪ੍ਰਗਤੀਸ਼ੀਲ ਲੇਖਕ ਸੰਘ, ਪ੍ਰਗਤੀਸ਼ੀਲ ਲੇਖਕ ਸੰਘ, ਫ਼ੋਕਲੋਰ
ਰਿਸਰਚ ਅਕਾਡਮੀ, ਪੰਜਾਬੀ ਪ੍ਰਚਾਰ ਤੇ ਪਾਸਾਰਾ ਭਾਈਚਾਰਾ, ਫਤਿਹ ਰੌਕ, ਇਪਟਾ ਪੰਜਾਬ,
ਪੰਜਾਬੀ ਭਾਸ਼ਾ ਅਕਾਦਮੀ, ਨਾਟ ਕਲਾ ਕੇਂਦਰ (ਜਗਰਾਉਂ) ਸ਼ਾਮਲ ਹੋਈਆਂ ਜਿਨ੍ਹਾਂ ਦੇ ਦੋ-ਦੋ
ਨੁਮਾਇੰਦਿਆਂ ਨੂੰ ਕਾਰਜਕਾਰਨੀ ਦੇ ਮੈਂਬਰ ਬਣਾਇਆ ਗਿਆ :
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ
ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਸ੍ਰੀ
ਦਰਸ਼ਨ ਬੁੱਟਰ ਅਤੇ ਸ੍ਰੀ ਸੁਸ਼ੀਲ ਦੁਸਾਂਝ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵਲੋਂ
ਸ੍ਰੀ ਸੰਧੂ ਵਰਿਆਣਵੀ ਅਤੇ ਸ੍ਰੀ ਪਵਨ ਹਰਚੰਦਪੁਰੀ, ਪੰਜਾਬ ਚੇਤਨਾ ਮੰਚ ਵਲੋਂ  ਸ੍ਰੀ
ਸਤਨਾਮ ਮਾਣਕ ਅਤੇ ਸ੍ਰੀ ਗੁਰਮੀਤ ਪਲਾਹੀ, ਲੋਕ ਮੰਚ ਪੰਜਾਬ ਵਲੋਂ ਡਾ. ਲਖਵਿੰਦਰ ਸਿੰਘ
ਜੌਹਲ ਅਤੇ ਸ੍ਰੀ ਦੀਪਕ ਚਨਾਰਥਲ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ ਡਾ.
ਹਰਜਿੰਦਰ ਸਿੰਘ ਅਟਵਾਲ ਅਤੇ ਡਾ. ਉਮਿੰਦਰ ਸਿੰਘ ਜੌਹਲ, ਪ੍ਰਗਤੀਸ਼ੀਲ ਲੇਖਕ ਸੰਘ ਵਲੋਂ
ਸ੍ਰੀ ਸੁਰਜੀਤ ਜੱਜ ਅਤੇ ਡਾ. ਕੁਲਦੀਪ ਸਿੰਘ ਦੀਪ, ਫ਼ੋਕਲੋਰ ਰਿਸਰਚ ਅਕਾਡਮੀ ਵਲੋਂ ਸ੍ਰੀ
ਰਮੇਸ਼ ਯਾਦਵ ਅਤੇ ਸ੍ਰੀ ਭੁਪਿੰਦਰ ਸੰਧੂ, ਪੰਜਾਬੀ ਪ੍ਰਚਾਰ ਤੇ ਪਾਸਾਰਾ ਭਾਈਚਾਰਾ ਵਲੋਂ
ਸ. ਮਹਿੰਦਰ ਸਿੰਘ ਸੇਖੋਂ ਅਤੇ ਸ. ਹਰਬਖ਼ਸ਼ ਸਿੰਘ ਗਰੇਵਾਲ, ਫਤਿਹ ਰੌਕ ਵਲੋਂ ਸ. ਸਤਪਾਲ
ਸਿੰਘ ਦੁੱਗਰੀ ਅਤੇ ਸ. ਜੌਹਰਪ੍ਰੀਤ ਸਿੰਘ, ਇਪਟਾ ਪੰਜਾਬ ਵਲੋਂ ਸ. ਸੰਜੀਵਨ ਸਿੰਘ ਅਤੇ
ਸ੍ਰੀ ਪ੍ਰਦੀਪ ਕੁਮਾਰ, ਪੰਜਾਬੀ ਭਾਸ਼ਾ ਅਕਾਦਮੀ ਵਲੋਂ ਡਾ. ਸ. ਪ. ਸਿੰਘ, ਸਾਬਕਾ ਵਾਈਸ
ਚਾਂਸਲਰ ਅਤੇ ਡਾ. ਸੁਖਵਿੰਦਰ ਸਿੰਘ ਸੰਘਾ, ਨਾਟ ਕਲਾ ਕੇਂਦਰ (ਜਗਰਾਉਂ) ਵਲੋਂ ਸ੍ਰੀ
ਅਮਰਜੀਤ ਮੋਹੀ ਅਤੇ ਸ. ਰਵੀ ਸਿੰਘ ਪੱਬੀਆਂ ਅਤੇ ਪੰਜਾਬੀ ਭਾਸ਼ਾ ਮਾਹਿਰ - ਡਾ. ਜੋਗਾ
ਸਿੰਘ, ਡਾ. ਸਵਰਾਜਬੀਰ, ਸ. ਭੁਪਿੰਦਰ ਸਿੰਘ ਖਹਿਰਾ, ਡਾ. ਸੁਖਦੇਵ ਸਿੰਘ ਸਿਰਸਾ, ਸ੍ਰੀ
ਹਰਮੀਤ ਵਿਦਿਆਰਥੀ, ਸ੍ਰੀ ਕੇਵਲ ਧਾਲੀਵਾਲ, ਡਾ. ਹੀਰਾ ਸਿੰਘ, ਅੰਮਿ੍ਰਤਸਰ ਨੂੰ ਸ਼ਾਮਲ
ਕੀਤਾ ਗਿਆ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਿਹੜੀਆਂ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਹੋਰ
ਸ਼ਾਮਲ ਹੋਣਾ ਚਾਹੁੰਣਗੀਆਂ ਉਨ੍ਹਾਂ ਵੀ ਸ਼ਾਮਲ ਕਰਕੇ ਉਨ੍ਹਾਂ ਦੇ ਦੋ ਨੁੁਮਾਇਦੇ
ਕਾਰਜਕਾਰਨੀ ਵਿਚ ਸ਼ਾਮਲ ਕੀਤੇ ਜਾਣਗੇ। ਫ਼ੌਰੀ ਤੌਰ ’ਤੇ ਫ਼ੈਸਲਾ ਲਿਆ ਗਿਆ ਕਿ ਜਲਦੀ ਹੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਨੂੰ ਪੱਤਰ ਲਿਖ ਕੇ ਜਾਣੂੰ ਕਰਵਾਇਆ
ਜਾਵੇਗਾ। ਚੇਅਰਪਰਸਨ ਕੰਪਿਊਟਰ ਸਾਇੰਸ ਵਿਭਾਗ ਨੂੰ ਵੀ ਪੱਤਰ ਲਿਖਿਆ ਜਾਵੇ ਅਤੇ ਇਸ ਦਾ
ਉਤਾਰਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਅਤੇ  ਡੀਨ ਕਾਲਜਿਜ
ਡਿਵੈਲਪਮੈਂਟ ਕਾਉਸਲ ਨੂੰ ਭੇਜਿਆ ਜਾਵੇ। 08 ਅਗਸਤ, 2024 ਤੱਕ ਉਡੀਕ ਕਰਨ ਤੋਂ ਬਾਅਦ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਨੂੰ ਸਮਾਂ ਲੈ ਕੇ ਮਿਲਣ ਦਾ ਪ੍ਰੋਗਰਾਮ
ਉਲੀਕਿਆ ਜਾਵੇਗਾ। ਜੇਕਰ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਅਗਲੇਰਾ ਜਨਤਕ ਸੰਘਰਸ਼
ਸ਼ੁਰੂ ਕੀਤਾ ਜਾਵੇਗਾ।
ਇਸੇ ਤਰ੍ਹਾਂ ਜਦੋਂ ਵੀ ਕਦੇ ਕੋਈ ਮਾਤ-ਭਾਸ਼ਾ ਸੰਬੰਧੀ ਫੌਰੀ ਮਸਲਾ ਪੈਦਾ ਹੁੰਦਾ ਹੈ
ਤੁਰੰਤ ਕਾਰਵਾਈ ਤਾਲਮੇਲ ਕਮੇਟੀ ਵਲੋਂ ਕੀਤੀ ਜਾਵੇਗੀ ਅਤੇ ਏਕਾ ਉਸਾਰਦਿਆਂ ਜਨਤਕ ਸੰਘਰਸ਼
ਦਾ ਸੱਦਾ ਦਿੱਤਾ ਜਾਇਆ ਕਰੇਗਾ।

Powered by Froala Editor

Joint-Punjabi-Bhasha-Talmel-Committee-Punjabi-Bhawan-Ludhiana-Save-Punjabi-Language-Punjabi-Sahit-Academy-Ludhiana-



TOP HEADLINES


ਮਨਪ੍ਰੀਤ ਸਿੰਘ ਅਯਾਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ
*ਡਿਜੀਟਲ ਜਨਗਣਨਾ-2027: ਨਗਰ ਨਿਗਮ ਲੁਧਿਆਣਾ ਦੇ ਕਰਮਚਾਰੀ- ਸ਼ੁਭ
ਐਸ.ਆਈ.ਆਰ ਨੂੰ ਲੈਕੇ ਆਪ ਦਾ ਐਲਾਨ - “ਪੰਜਾਬ ਵਿੱਚ ਨਹੀਂ ਚੱਲਣ ਦ
ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ
ਭਾਜਪਾ ਦੀਆਂ ਟਰੰਪ ਨੂੰ ਖੁਸ਼ ਕਰਨ ਵਾਲੀਆਂ ਨੀਤੀਆਂ ਭਾਰਤ ਨੂੰ ਮਹ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ‘ਰੰਗਲਾ ਪੰਜਾਬ ਵਿਕਾਸ ਸ
ਖਾਦ ਸਬਸਿਡੀ ‘ਤੇ ਆਪਣੀ ਹੀ ਵਾਹਵਾਹੀ ਕਰਨ ਵਾਲੇ ਜਾਖੜ ਤੇ ਵੜਿੰਗ
ਮਾਨ ਸਰਕਾਰ ਸੂਬੇ ਦੇ ਖੇਡ ਮਾਹੌਲ ਨੂੰ ਬਦਲਣ ਲਈ ਵਚਨਬੱਧ : ਵਿਧਾਇ
*ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ
ਲੁਧਿਆਣਾ ਤੋਂ ਗਨ ਪੁਆਇੰਟ ‘ਤੇ ਅਗਵਾ ਹੋਈ ਪੰਜਾਬੀ ਗਾਇਕਾ ਇੰਦਰ ਕ
*ਬੀ.ਕੇ.ਆਈ. ਸਮਰਥਿਤ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਅੰਮ੍ਰਿਤਸਰ
ਜਨਗਣਨਾ 2027 ਲਈ ਤਿਆਰ ਫ਼ਾਰਮ ਵਿਚ ਅਨੂਸੂਚਿਤ ਜਾਤੀਆਂ ਦੇ ਲੋਕਾਂ
*ਮੋਦੀ ਸਰਕਾਰ ਖਾੜੀ ਜੰਗ ਦੀ ਆੜ ਵਿੱਚ ਲੋਕਾਂ ਤੋਂ ਆਪਣੀ ਵਿਦੇਸ਼
*ਭਗਵੰਤ ਮਾਨ ਸਰਕਾਰ ਵੱਲੋਂ ਪਿੰਡ ਸਤੌਜ ਤੋਂ ਬਿਜਲੀ ਦੀਆਂ ਤਾਰਾਂ
ਲੁਧਿਆਣਾ ਦੇ ਵਿੱਚ ਆਗਾਮੀ ਚੋਣਾਂ, ਕੇਂਦਰ ਦੀਆਂ ਨੀਤੀਆਂ ਅਤੇ ਈਡੀ
ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਗਗਨਦੀਪ ਜੰਮੂ ‘ਤ
ਪੰਜਾਬ ਦੇ ਪਰਿਵਾਰਾਂ ਲਈ ₹10 ਲੱਖ ਤੱਕ ਦੀ ਮੈਡੀਕਲ ਬਚਤ? ਭਗਵੰਤ
ਕਾਠਗੜ੍ਹ ਲਿਫ਼ਟ ਸਿੰਚਾਈ ਯੋਜਨਾ ਨੇ ਪਹਿਲੀ ਵਾਰ ਨਹਿਰੀ ਪਾਣੀ ਨਾਲ
*ਮੋਦੀ ਸਰਕਾਰ ਨੇ ਪਾਬੰਦੀਆਂ ਅਤੇ ਮਹਿੰਗਾਈ ਰਾਹੀਂ ਦੇਸ਼ 'ਚ ਅਣਐਲ
ਤੇਲ ਖਰੀਦ ਉਪਰ ਲਿਮਿਟ ਲਗਾਉਣ ਨੂੰ ਲੈ ਕੇ ਵੜਿੰਗ ਨੇ ਕੇਂਦਰ ਤੋਂ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50134112

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us