429 ਵੇਂ ਦਿਨ ਚ ਦਾਖਲ ਹੋਏ ਕਿਸਾਨ ਸੰਘਰਸ਼ ਮੋਰਚੇ ਚ ਇਕੱਤਰ ਮਜਦੂਰਾਂ ਕਿਸਾਨਾਂ ਨੇ ਸਭ ਤੋਂ ਪਹਿਲਾਂ ਆਜਾਦੀ ਸੰਗਰਾਮ ਦੇ ਸ਼ਹੀਦ , ਬੰਗਾਲੀ ਕ੍ਰਾਂਤੀ ਕਾਰੀ ਖੁਦੀ ਰਾਮ ਬੌਸ ਦੀ ਸ਼ਹੀਦੀ ਦਿਵਸ ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸੰਸਾਰ ਵਪਾਰ ਸੰਸਥਾ ਨੇ ਪੂਰੇ ਸੰਸਾਰ ਭਰ ਵਿੱਚ ਗਰੀਬ, ਮੱਧਵਰਗੀ ਲੋਕਾਂ ਦੇ ਜੀਵਨ ਨੂੰ ਸੂਲਾਂ ਤੇ ਟੰਗ ਦਿੱਤਾ ਹੈ।ਦੁਨੀਆਂ ਭਰ ਚ ਸਾਮਰਾਜੀ ਧੜਵੈਲਾਂ ਨੇ ਅਪਣੇ ਮੁਨਾਫੇ ਨੂੰ ਜਰਬਾਂ ਦੇਣ ਲਈ , ਅਪਣੀਆਂ ਤਿਜੌਰੀਆਂ ਭਰਨ ਲਈ ਕਾਰਪੋਰੇਟ ਪੱਖੀ ਨੀਤੀਆਂ, ਨਿਰਦੇਸ਼ਾਂ ਨੇ ਸਾਰੇ ਪਛੜੇ ਤੇ ਗਰੀਬ ਲੋਕਾਂ ਨੂੰ ਭੁੱਖ ਮਰੀ ਦੀ ਦਲਦਲ ਚ ਸੁੱਟ ਦਿੱਤਾ ਹੈ।ਅਜ ਸਾਮਰਾਜੀ ਧੜਵੈਲ ਅਪਣਾ ਮਾਲ ਵੇਚਣ, ਪੂੰਜੀ ਨਿਵੇਸ਼ ਕਰਨ ਲਈ ਸੰਸਾਰ ਭਰ ਚ ਨਿਜੀ ਕਰਨ, ਸੰਸਾਰੀ ਕਰਨ, ਉਦਾਰੀਕਰਨ ਦੀਆਂ ਨੀਤੀਆਂ ਰਾਹੀਂ ਕਿਰਤ ਤੇ ਪੈਦਾਵਾਰ ਨੂੰ ਗੁਲਾਮ ਬਣਾਉਣ ਲਈ ਪੂਰਾ ਤਾਣ ਲਾ ਰਿਹਾ ਹੈ। ਇਸ ਸਮੇਂ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਨੇ ਜੋ ਏਕਤਾ ਉਸਾਰੀ ਹੈ ਇਸ ਜੱਕ ਰਾਹੀਂ ਕੇਂਦਰ ਸਰਕਾਰ ਨੂੰ ਸੰਸਾਰ ਵਪਾਰ ਸੰਸਥਾ ਚੋਂ ਬਾਹਰ ਨਿਕਲਣ ਲਈ ਮਜਬੂਰ ਕਰਨਾ ਹੀ ਪਵੇਗਾ।ਦੇਸ਼ ਭਰ ਚ ਮਜਦੂਰ, ਮੁਲਾਜਮ, ਛੋਟੇ ਕਾਰੋਬਾਰੀ, ਨੋਜਵਾਨ, ਔਰਤਾਂ ਅੱਜ ਸੜਕਾਂ ਤੇ ਊਤਰੇ ਹੋਏ ਹਨ ਤੇ ਇਹ ਹਾਲੋਂ ਬੇਹਾਲ ਪਿਛਲੇ ਕਈ ਦਹਾਕਿਆਂ ਤੋਂ ਤਿੱਖਾ ਹੋ ਰਿਹਾ ਹੈ।ਰਾਜ ਕਰਦੀਆਂ ਜਮਾਤਾਂ ਕੋਲ ਸਾਡੇ ਮਸਲਿਆਂ ਦਾ ਕੋਈ ਹੱਲ ਨਹੀਂ ਹੈ ਤੇ ਹੁਣ ਪੰਜਾਂ ਰਾਜਾਂ ਚ ਇਹ ਲੁਟੇਰੇ ਫਿਰ ਅਪਣੇ ਹੱਥਾਂ ਚ ਸਾਡੀ ਤਕਦੀਰ ਤੇ ਕਬਜਾ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਉਨਾਂ ਕਿਹਾ ਕਿ ਜੇ ਅਜੇ ਤਕ ਵੀ ਅਸੀਂ ਲੰਮੇ ਸੰਘਰਸ਼ਾਂ ਦੇ ਬਾਵਜੂਦ ਇਨਾਂ ਮੌਕਾਪ੍ਰਸਤਾਂ ਦਾ ਲੋਕ ਵਿਰੋਧੀ ਕਿਰਦਾਰ ਨਹੀਂ ਪਛਾਣਿਆ ਤਾਂ ਰੱਬ ਹੀ ਰਾਖਾ ਹੈ। ਇਸ ਸਮੇਂ ਕੰਵਲਜੀਤ ਖੰਨਾ, ਧਰਮ ਸਿੰਘ ਸੂਜਾਪੁਰ, ਦਰਸ਼ਨ ਸਿੰਘ ਗਾਲਬ, ਹਰਚੰਦ ਸਿੰਘ ਢੌਲਣ, ਜਗਦੀਸ਼ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।ਇਸ ਸਮੇਂ ਲਖਵੀਰ ਸਿੰਘ ਸਿੱਧੂ ਤੇ ਰਾਮ ਸਿੰਘ ਹਠੂਰ ਨੇ ਸੰਬੋਧਨ ਕੀਤਾ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)