ਸੁਰਿੰਦਰ ਢਿਲੋਂ - ਵਿਰਜੀਨੀਆ ( ਅਮਰੀਕਾ ) ਬੀਤੇ 18 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਦੇ ਸਰੀ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਿਰ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਦਿੰਨ ਦਿਹਾੜੇ ਹੱਤਿਆ ਕੁਝ ਅਣਪਛਾਤੇ ਵਿਅਕਤੀਆਂ ਨੇ ਹੱਤਿਆ ਕਰ ਦਿੱਤੀ ਸੀ । ਭਾਰਤ ਸਰਕਾਰ ਨੇ ਉਸਨੂੰ ਇੱਕ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਦੇ ਨਾਲ ਸੰਬੰਧਿਤ ਇੱਕ ਅੱਤਵਾਦੀ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਸੀ ਜਿਸ ਨੂੰ ਹਰਦੀਪ ਸਿੰਘ ਨਿੱਝਰ ਤੇ ਉਸ ਦੇ ਸਮਰਥਕ ਸਹੀ ਨਹੀਂ ਮੰਨਦੇ ਸਨ । ਬੀਤੇ ਸੋਮਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਅੰਦਰ ਕਿਹਾ ਸੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੇ ਭਰੋਸੇਯੋਗ ਦੋਸ਼ਾਂ ਦੀ ਸਰਗਰਮੀ ਨਾਲ ਜਾਂਚ ਕਰ ਰਹੇ ਹਨ । ਭਾਰਤ ਨੇ ਮੋੜਵੇਂ ਜਵਾਬ ਵਿੱਚ ਟਰੂਡੋ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ । ਇਸੇ ਵਿਸ਼ੇ ਨੂੰ ਲੈ ਕੇ ਦੋਨਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧ ਤਨਾਅ ਪੂਰਨ ਬਣ ਗਏ ਤੇ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਕੱਢ ਦਿੱਤਾ । ਭਾਰਤ-ਕੈਨੇਡਾ ਦਰਮਿਆਨ ਪੈਦਾ ਹੋਏ ਟਕਰਾਅ ਨੇ ਦੁਵੱਲੇ ਸਬੰਧਾਂ , ਤੇ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ । ਕੈਨੇਡਾ ਵਿੱਚ ਵਿੱਚ 2016 ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ ਭਾਰਤੀ ਮੂਲ ਦੇ ਲਗਭਗ 1.6 ਮਿਲੀਅਨ ਲੋਕ ਰਹਿੰਦੇ ਸਨ । ਪਰ ਇੰਨਾਂ ਅੰਕੜਿਆਂ ਦੇ ਬਾਦ ਬਹੁਤ ਸਾਰੇ ਭਾਰਤੀ ਕੈਨੇਡਾ ਵਿੱਚ ਆ ਚੁੱਕੇ ਹਨ ਇੰਨਾਂ ਵਿੱਚ ਪ੍ਰਮੁੱਖ ਹਿੱਸਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਹੈ ਜੋ ਕੇ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ 40 ਫੀਸਦੀ ਹੈ । ਇਸ ਵਕਤ ਕੈਨੇਡਾ ਵਿੱਚ ਭਾਰਤੀ ਵੱਸੋਂ 5 ਫੀਸਦੀ ਤੋ ਉੱਪਰ ਹੈ ਤੇ ਇਹ ਚੀਨੀ ਤੇ ਫਲਪੀਨੀ ਮੂਲ ਦੇ ਲੋਕਾਂ ਦੇ ਅੰਕੜੇ ਤੋਂ ਵੀ ਉੱਪਰ ਚਲੀ ਗਈ ਹੈ ਤੇ ਇਸ ਸਮੇਂ ਸੱਭ ਤੋ ਵੱਡੀ ਘੱਟਗਿਣਤੀ ਭਾਰਤੀ ਹਨ । ਭਾਰਤ- ਕੈਨੇਡਾ ਦਰਮਿਆਨ ਪੈਂਦਾ ਹੋਏ ਟਕਰਾਅ ਕਾਰਨ ਭਾਰਤੀ ਮੂਲ ਦੇ ਲੋਕਾਂ ਵਿੱਚ ਜਿੱਥੇ ਮੁੜ ਆਪਣੇ ਵਤਨ ਭਾਰਤ ਆਪਣਿਆਂ ਨੂੰ ਮਿਲਣ ਜਾਣ ਨੂੰ ਲੈ ਕੇ ਮਨ ਵਿਚ ਕਈ ਸ਼ੰਕੇ ਹਨ ਉੱਥੇ ਇਹ ਵੀ ਡਰ ਸਤਾਈ ਜਾ ਰਿਹਾ ਹੈ ਕੇ ਜੇਕਰ ਕਰਿਆਨੇ ਦੀਆਂ ਵਸਤਾਂ ਦੀ ਸਪਲਾਈ ਵਿੱਚ ਵਿਘਨ ਪਿਆ ਤਾਂ ਕੀਮਤਾਂ ਅਸਮਾਨ ਛੂਹ ਸਕਦੀਆਂ ਹਨ । ਕੁਝ ਕੁ ਕਾਰਨ ਜੋ ਭਾਰਤੀ ਕਰਿਆਨੇ ਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਉਨਾਂ ਵਿੱਚ ਪਹਿਲੀ ਪ੍ਰਮੁੱਖ ਸਪਲਾਈ ਤੇ ਮੰਗ ਹੈ । ਭਾਰਤ ਤੋਂ ਕੈਨੇਡਾ ਮਾਲ ਦੀ ਦਰਾਮਦ ਲਈ ਆਵਾਜਾਈ ਲੌਜਿਸਟਿਕਸ ਦੀ ਉਪਲਭਦਾ ਤੇ ਖ਼ਰਚ । ਜੇਕਰ ਕਸਟਮ ਕਲੀਅਰੈਂਸ ਜਾਂ ਸਮਾਨ ਕਿਸ ਰੂਟਰਾਹੀਂ ਆਵੇਗਾ ਤਾਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ |ਕਈ ਵਿਉਪਾਰੀ ਡਰ ਪੈਦਾ ਕਰਕੇ ਵੀ ਸੰਕਟ ਪੈਦਾ ਕਰ ਦਿੰਦੇ ਹਨ ਮਨਚਾਹੀਆਂ ਕੀਮਤਾਂ ਵਸੂਲਣ ਲਈ । ਇਹ ਵੀ ਅੱਜਕਲ ਚਰਚਾ ਦਾ ਵਿਸ਼ਾ ਹੈ ਕੇ ਕੀਮਤਾਂ ਡਾਲਰ ਰੁਪਏ ਦੀ ਵਟਾਂਦਰ ਦਰ ਵੀ ਪ੍ਰਭਾਵਿਤ ਕਰ ਸਕਦੀ ਹੈ । ਜੇਕਰ ਰੁਪਈਆ ਡਿਗਦਾ ਹੈ ਤਾਂ ਕੀਮਤਾਂ ਘੱਟ ਸਕਦੀਆਂ ਹਨ । ਇੱਕ ਹੋਰ ਬਹੁਤ ਦਿਲਚਸਪ ਪਹਿਲੂ ਇਹ ਵੀ ਹੈ ਕੇ ਜੇਕਰ ਕੁਝ ਵਿਕਰੇਤਾ ਜਾਂ ਥੋਕ ਦੇ ਵਿਉਪਾਰੀਆਂ ਦਾ ਏਕਾਧਿਕਾਰ ਹੈ ਤਾਂ ਉਹ ਮਾਰਕੀਟ ਦੀ ਸਥਿਤੀ ਨੂੰ ਵੇਖ ਕੇ ਕੀਮਤਾਂ ਵਧਾ ਵੀ ਸਕਦੇ ਹਨ । ਕਿਹੜੀਆਂ ਭਾਰਤੀ ਵਸਤਾਂ ਹਨ ਜਿੰਨਾਂ ਦੀਆਂ ਕੀਮਤਾਂ ਵੱਧਣ ਦਾ ਡਰ ਹੈ ? ਮਸਾਲੇ ਅਤੇ ਮਿਸ਼ਰਣ ਪ੍ਰਮੁੱਖ ਹਨ ਕਿਉਂਕਿ ਭਾਰਤੀ ਪਕਵਾਨਾਂ ਨੂੰ ਸੁਆਦਲਾ ਬਨਾਉਣ ਲਈ ਵੱਖ-ਵੱਖ ਮਸਾਲਿਆਂ ਤੇ ਜੜੀਆਂ ਬੂਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਕੁਝ ਮਸਾਲੇ ਜੋ ਕੈਨੇਡਾ ਵਿੱਚ ਪ੍ਰਸਿੱਧ ਹਨ ਧਨੀਆ,ਹਲਦੀ,ਗਰਮ-ਮਸਾਲਾ,ਜੀਰਾ,ਕਰੀ ਪਾਉਡਰ,ਤੰਦੂਰੀ ਮਸਾਲਾ, ਚਾਟ ਮਸਾਲਾ ਅਤੇ ਬਹੁਤ ਸਾਰੇ ਹੋਰ ਜੋ ਕਰਿਆਨੇ ਦੀਆਂ ਦੁਕਾਨਾਂ ਤੋਂ ਮਿਲਦੇ ਹਨ । ਬਹੁਤ ਸਾਰੀਆਂ ਮਿਠਾਈਆਂ , ਸਨੈਕਸ ਜਿੰਨਾਂ ਵਿੱਚ ਸਮੋਸੇ ਕਚੋਰੀ ਆਦਿ ਹਨ ਵੀ ਪ੍ਰਭਾਵਿਤ ਹੋ ਸਕਦੇ ਹਨ । ਚੌਲ ਤੇ ਆਟਾ ਵੀ ਪਭਾਵਿਤ ਹੋ ਸਕਦਾ ਹੈ ਭਾਵੇਂ ਕੈਨੇਡਾ ਵਿੱਚ ਵੀ ਭਾਰਤੀ ਮੂਲ ਦੇ ਲੋਕ ਆਟੇ ਦੀਆਂ ਚੱਕੀ ਲਾਈ ਬੈਠੇ ਹਨ । ਖਾਣ ਲਈ ਤਿਆਰ ਉਦਪਾਦ ਜੋ ਪੈਕਟਾਂ ਵਿੱਚ ਮਿਲਦੇ ਹਨ ਗਰਮ ਕਰੋ ਤੇ ਖਾ ਲਉ ਜਿੰਨਾਂ ਵਿੱਚ ਪ੍ਰਮੱਖ ਦਾਲ-ਮਖਨੀ,ਪਾਲਕ ਪਨੀਰ ,ਚੰਨਾਂ ਮਸਾਲਾ ਤੇ ਹੋਰ ਬਹੁਤ ਸਾਰੇ ਹਨ । ਜੇਕਰ ਭਾਰਤੀ ਕਰਿਆਨੇ ਦੀਆਂ ਵਸਤਾਂ ਮਹਿੰਗੀਆਂ ਹੋਣਗੀਆਂ ਤਾਂ ਰੈਸਟੋਰੈਂਟਾਂ ਤੇ ਖਾਣਾ ਮਹਿੰਗਾ ਮਿਲੇਗਾ ਰਸੋਈ ਦਾ ਖ਼ਰਚਾ ਵਧੇਗਾ ਮਹਿੰਗਾਈ ਪਹਿਲਾਂ ਹੀ ਬਹੁਤ ਹੈ । ਭਾਰਤ-ਕੈਨੇਡਾ ਦਾ ਵਿਉਪਾਰ 8 ਬਿਲੀਅਨ ਡਾਲਰ ਤੋ ਉੱਪਰ ਹੈ ਜੇਕਰ ਇਸ ਦੀ ਸਪਲਾਈ ਵਿੱਚ ਵਿਘਨ ਪਿਆ ਤਾਂ ਦੋਨੋ ਸਰਕਾਰਾਂ ਦਾ ਨੁਕਸਾਨ ਹੋਵੇਗਾ ਪਰ ਵਧੇਰੇ ਨੁਕਸਾਨ ਖਪਤਕਾਰ ਦਾ ਹੋਵੇਗਾ । ਦੋਨੋ ਦੇਸ਼ਾਂ ਦਰਮਿਆਨ ਇਹ ਟਕਰਾਅ ਕਿੰਨੀ ਦੇਰ ਚੱਲਦਾ ਹੈ ਤੇ ਕੀ ਰੁੱਖ ਅਖਤਿਆਰ ਕਰਦਾ ਕੁਝ ਨਹੀ ਕਿਹਾ ਜਾ ਸਕਦਾ । ਦੋਨਾਂ ਦੇਸ਼ਾਂ ਸਿੱਖ ਵੱਸੋਂ ਦਾ ਇੱਕ ਵੱਡਾ ਹਿੱਸਾ ਹੈ ਉਹ ਸਮੱਸਿਆ ਨੂੰ ਸੁਲਝਾ ਵੀ ਸਕਦਾ ਹੈ ਤੇ ਉਲਝਾਂ ਵੀ ਸਕਦਾ ਹੈ ਪਰ ਖੁਸ਼ੀ ਦੀ ਗੱਲ ਹੈ ਕੇ ਵੱਡੇ ਸਿੱਖ ਆਗੂ ਅੱਗੇ ਆ ਰਹੇ ਹਨ ਤਾਂ ਜੋ ਮਾਹੌਲ ਵਿਗੜੇ ਨਾ ।ਦੋਨੋ ਦੇਸ਼ਾਂ ਨੂੰ ਕੂਟਨੀਤਕ ਤੌਰ ਤੇ ਆਪਸੀ ਸਨਮਾਨ ਰਾਹੀਂ ਸੁਲਝਾਉਣ ਦੀ ਲੋੜ ਹੈ ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)