ਡੇੰਗੂ ਦਾ ਟੈਸਟ ਜਿਲ੍ਹਾ ਹਸਪਤਾਲ ਵਿਖੇ ਹੁੰਦਾ ਹੈ ਬਿਲਕੁੱਲ ਮੁਫਤ : ਜਸਪਾਲ ਸਿੰਘ ਰਤਨ ਐਸ.ਆਈ
ਲੌਂਗੋਵਾਲ,11 ਅਕਤੂਬਰ (ਜਗਸੀਰ ਸਿੰਘ)-
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਵਿੱਢੀ ਮੁਹਿੰਮ ਤਹਿਤ ਹਰ ਸ਼ੁੱਕਰਵਾਰ ਡੇੰਗੂ ਤੇ ਵਾਰ ਰਾਹੀਂ ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾਕਟਰ ਇੰਦਰਜੀਤ ਸਿੰਗਲਾ ਦੀ ਦੇਖ ਰੇਖ ਹੇਠ ਸਿਹਤ ਸੇਵਾਵਾਂ ਦੇ ਸੁਧਾਰ ਨੂੰ ਮੁੱਖ ਰੱਖਦੇ ਹੋਏ ਜਸਪਾਲ ਸਿੰਘ ਰਤਨ ਹੈਲਥ ਇੰਸਪੈਕਟਰ ਦੀ ਯੋਗ ਅਗਵਾਈ ਵਿੱਚ ਅੱਜ ਸੁਨਾਮੀ ਪੱਤੀ,ਸ਼ੇਰੋਂ ਰੋਡ ਲੌਂਗੋਵਾਲ ਵਿਖੇ ਸਿਹਤ ਵਿਭਾਗ ਲੌਂਗੋਵਾਲ ਦੀਆਂ ਟੀਮਾਂ ਵੱਲੋਂ ਪਬਲਿਕ ਨੂੰ ਡੇੰਗੂ ਪ੍ਰਤੀ ਜਾਗਰੂਕ ਕੀਤਾ ਗਿਆ ।ਇਸ ਮੌਕੇ ਟੀਮ ਨੂੰ ਰਵਾਨਾ ਕਰਦਿਆਂ ਡਾਕਟਰ ਅਮਨਦੀਪ ਮੈਡੀਕਲ ਅਫਸਰ ਪੀ.ਐਚ.ਸੀ ਲੌਂਗੋਵਾਲ ਅਤੇ ਨਵਦੀਪ ਕੌਰ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੇ ਦੱਸਿਆ ਕਿ ਇਸ ਸਮੇਂ ਬੇਮੌਸਮੀ ਬਾਰਿਸ਼ ਹੋਣ ਕਾਰਨ ਅਤੇ ਤਾਪਮਾਨ ਘੱਟਣ ਵੱਧਣ ਕਾਰਨ ਡੇੰਗੂ ਬੁਖਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਅੱਜ ਸਿਹਤ ਮੰਤਰੀ ਪੰਜਾਬ ਦੀ ਪਲਾਨਿੰਗ ਅਧੀਨ ਵਿੱਢੀ ਗਈ ਜਾਗਰੁੱਕਤਾ ਮੁਹਿੰਮ ਹਰ ਸ਼ੁੱਕਰਵਾਰ ਡੇੰਗੂ ਤੇ ਵਾਰ ਤਹਿਤ ਟੀਮਾਂ ਵੱਲੋਂ ਲੌਂਗੋਵਾਲ ਵਿਖੇ ਘਰ ਤੋਂ ਘਰ ਜਾ ਕੇ ਪਬਲਿਕ ਨੂੰ ਦੱਸਿਆ ਜਾ ਰਿਹਾ ਹੈ ਕਿ ਡੇੰਗੂ ਬੁਖਾਰ ਸਾਫ ਖੜੇ ਪਾਣੀ ਵਿੱਚ ਪਲਣ ਵਾਲੇ ਇੱਕ ਖਾਸ ਕਿਸਮ ਦੇ ਮੱਛਰ ਏਡੀਜ਼ ਅਜਿਪਟੀ ਦੇ ਕੱਟਣ ਨਾਲ ਹੁੰਦਾ ਹੈ ਇਸ ਲਈ ਇਸ ਬੇਮੌਸਮੀ ਬਾਰਿਸ਼ ਦੌਰਾਨ ਡੇੰਗੂ ਬੁਖਾਰ ਦੇ ਖਤਰੇ ਨੂੰ ਦੇਖਦੇ ਹੋਏ ਸਾਨੂੰ ਸਭ ਨੂੰ ਮੱਛਰ ਦੇ ਪਲਣ ਵਾਲੀਆਂ ਥਾਵਾਂ ਨੂੰ ਟਰੇਸ ਕਰਕੇ ਸਾਫ ਸਫਾਈ ਕਰਨੀ ਚਾਹੀਦੀ ਹੈ।
ਸੀਜ਼ਨ ਵਿੱਚ ਕੂਲਰ ਸ਼ੁਰੂ ਕਰਨ ਸਮੇਂ ਉਸਦਾ ਫੂਸ ਜਰੂਰ ਬਦਲਿਆ ਜਾਣਾ ਚਾਹੀਦਾ ਹੈ, ਹਰ ਹਫਤੇ ਕੂਲਰ ਨੂੰ ਸਾਫ ਕਰਕੇ ਸੁਕਾ ਕੇ ਭਰਿਆ ਜਾਣਾ ਚਾਹੀਦਾ ਹੈ , ਫਰਿੱਜਾਂ ਦੇ ਪਿੱਛੇ ਵਾਧੂ ਪਾਣੀ ਵਾਲੀ ਟਰੇਅ ਨੂੰ ਹਰ ਹਫਤੇ ਸਾਫ ਕਰਕੇ ਸੁਕਾਇਆ ਜਾਣਾ ਚਾਹੀਦਾ ਹੈ , ਗਮਲਿਆਂ ਵਿੱਚ ਸੀਮਤ ਪਾਣੀ ਪਾਇਆ ਜਾਵੇ , ਘਰ ਵਿੱਚ ਪਏ ਵਾਧੂ ਸਮਾਨ ਜਾਂ ਨਾਂ ਵਰਤੋਂ ਵਿੱਚ ਆਉਣ ਵਾਲੇ ਸਮਾਨ ਨੂੰ ਨਸਟ ਕਰ ਦਿੱਤਾ ਜਾਵੇ ਜਾਂ ਵੇਚਿਆ ਜਾਵੇ , ਕੋਠਿਆਂ ਤੇ ਪਏ ਖੁੱਲੇ ਮੂੰਹ ਵਾਲੇ ਵਰਤਨਾਂ ਬੋਤਲਾਂ ਬਾਲਟੀਆਂ ਜਾਂ ਕੰਨਟੇਨਰਾਂ ਨੂੰ ਮੁੱਧਾ ਕਰਕੇ ਰੱਖਿਆ ਜਾਣਾ ਚਾਹੀਦਾ ਹੈ। ਬੁਖਾਰ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰੋ।
ਡੇੰਗੂ ਦਾ ਟੈਸਟ ਜਿਲ੍ਹਾ ਹਸਪਤਾਲ ਸੰਗਰੂਰ ਵਿਖੇ ਬਿਲਕੁੱਲ ਮੁਫਤ ਉਪਲੱਬਧ ਹੈ। ਇਨ੍ਹਾਂ ਟੀਮਾਂ ਵਿੱਚ ਭੁਪਿੰਦਰਪਾਲ ਮਪਹਵ,ਬਾਰਿੰਦਰਪਾਲ ਸਿੰਘ ਮਪਹਵ, ਰਜਿੰਦਰ ਕੁਮਾਰ ਰਿੰਕੂ ਮਪਹਵ, ਦਲਵੀਰ ਸਿੰਘ ਕਿਲਾ, ਜਸਪ੍ਰੀਤ ਕੌਰ ਆਸ਼ਾ, ਸਰਬਜੀਤ ਕੌਰ ਆਸ਼ਾ ਅਤੇ ਨਗਰ ਕੌਸਲ ਲੌਂਗੋਵਾਲ ਤੋਂ ਬਲਕਾਰ ਸਿੰਘ ਮੌਜੂਦ ਸਨ।