ਮੋਹਾਲੀ ਪੁਲੀਸ ਵਲੋਂ ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ਼ ਮਾਮਲਾ ਦਰਜ

Oct18,2023 | Gurwinder Singh | Mohali

ਪਿਸਤੌਲ ਦਿਖਾ ਕੇ ਕੁੱਟਮਾਰ ਕਰਨ ਦੇ ਦੋਸ਼ ਮੋਹਾਲੀ , 18 ਅਕਤੂਬਰ (ਗੁਰਵਿੰਦਰ ਸਿੰਘ ) ਮੋਹਾਲੀ ਪੁਲੀਸ ਵਲੋਂ ਸੈਕਟਰ 85 ਦੇ ਇੱਕ ਵਸਨੀਕ ਕਮਲਜੀਤ ਸਿੰਘ ਦੀ ਸ਼ਿਕਾਇਤ ਤੇ ਪੰਜਾਬੀ ਗਾਇਕ ਸੰਦੀਪ ਸਿੰਘ ਗਿਲ (ਸਿੱਪੀ ਗਿਲ) ਅਤੇ ਉਸਦੇ ਸਾਥੀਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 323, 341, 148 ਅਤੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਿੱਪੀ ਗਿੱਲ ਅਤੇ ਉਸਦੇ ਸਾਥੀਆਂ ਤੇ ਇਲਜਾਮ ਹੈ ਕਿ ਉਹਨਾਂ ਨੇ ਸ਼ਿਕਾਇਤ ਕਰਤਾ ਨੂੰ ਰੋਕ ਤੇ ਉਸਨੂੰ ਪਿਸਤੌਲ ਵਿਖਾ ਕੇ ਡਰਾਇਆ ਅਤੇ ਉਸ ਨਾਲ ਕੁੱਟ ਮਾਰ ਕੀਤੀ। ਇਸ ਸੰਬੰਧੀ ਸੈਕਟਰ 85 ਦੇ ਵਸਨੀਕ ਕਮਲਜੀਤ ਸਿੰਘ ਸ਼ੇਰਗਿੱਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਸ਼ਿਕਾਇਤ ਕਰਤਾ ਅਨੁਸਾਰ ਬੀਤੇ ਦਿਨੀਂ ਉਹ ਆਪਣੇ ਇੱਕ ਦੋਸਤ ਦੇ ਨਾਲ ਸੀ ਅਤੇ ਹੋਮਲੈਂਡ ਕੋਫੀ ਸ਼ੋਪ ਵਿੱਚੋਂ ਮੀਟਿੰਗ ਕਰਕੇ ਨਿਕਲਿਆ ਸੀ। ਇਸ ਦੌਰਾਨ ਉਸਦਾ ਦੋਸਤ ਆਪਣੀ ਗੱਡੀ ਵਿੱਚ ਉੱਥੋਂ ਚਲਾ ਗਿਆ ਅਤੇ ਜਦੋਂ ਉਹ ਆਪਣੀ ਗੱਡੀ ਵਿੱਚ ਬੈਠਣ ਲੱਗਾ ਤਾਂ ਹਨੀ ਖਾਨ ਅਤੇ ਸਨੀ ਸੇਖੋਂ ਨੇ ਉਸਨੂੰ ਆਵਾਜ ਦੇ ਕੇ ਰੋਕਿਆ। ਇਸ ਦੌਰਾਨ ਉੱਥੇ ਪੰਜਾਬੀ ਗਾਇਕ ਸੰਦੀਪ ਸਿੰਘ ਉਰਫ ਸਿੱਪੀ ਗਿੱਲ ਵੀ ਆ ਗਿਆ। ਸ਼ਿਕਾਇਤ ਕਰਤਾ ਅਨੁਸਾਰ ਇਹਨਾਂ ਤਿੰਨਾਂ ਵਿਅਕਤੀਆਂ ਨੇ ਉਸਦੀ ਛਾਤੀ ਤੇ ਪਿਸਤੌਲ ਲਗਾ ਲਿਆ ਅਤੇ ਕੁੱਝ ਹੋਰ ਵਿਅਕਤੀਆਂ ਨੂੰ ਵੀ ਬੁਲਾ ਲਿਆ ਅਤੇ ਇਹਨਾਂ ਸਾਰਿਆਂ ਵਲੋਂ ਉਸਦੀ ਕੁੱਟਮਾਰ ਕੀਤੀ ਗਈ। ਕਮਲਜੀਤ ਅਨੁਸਾਰ ਇਸ ਦੌਰਾਨ ਉਸਦਾ ਦੋਸਤ ਤਨਿਸ਼ਕ ਵੀ ਮੌਕੇ ਤੇ ਆ ਗਿਆ ਅਤੇ ਇਹਨਾਂ ਵਿਅਕਤੀਆਂ ਵਲੋਂ ਉਸ ਦੇ ਦੋਸਤ ਦੀ ਵੀ ਕੁੱਟਮਾਰ ਕੀਤੀ ਗਈ। ਸ਼ਿਕਾਇਤ ਕਰਤਾ ਅਨੁਸਾਰ ਸਿੱਪੀ ਗਿੱਲ ਨੇ ਸਨੀ ਸੇਖੋਂ ਨੂੰ ਉਸਤੇ ਫਾਇਰ ਕਰਨ ਲਈ ਵੀ ਕਿਹਾ ਗਿਆ ਪਰੰਤੂ ਪਿਸਤੌਲ ਲਾਕ ਹੋਣ ਕਾਰਨ ਫਾਇਰ ਨਹੀਂ ਹੋਇਆ ਜਿਸਤੋਂ ਬਾਅਦ ਇਹ ਵਿਅਕਤੀ ਉਸਦੇ ਸਿਰ ਵਿੱਚ ਕੋਈ ਚੀਜ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧੀ ਪੁਲੀਸ ਥਾਣਾ ਥਾਣਾ ਮਟੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Noted-Punjabi-Singr-Sippy-Gill-Fir-Mohali-Police-



TOP HEADLINES


*ਪੰਜਾਬ ਵਿੱਚ ਹੱਡੀਆਂ ਅਤੇ ਜੋੜਾਂ ਸਬੰਧੀ ਇਲਾਜ ਦੀ ਮੰਗ ਵਧੀ, ‘ਮ
ਅਸੀਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸਿੱਖਿਆ ਕੇਂਦਰ ਬਣਾਵਾਂਗੇ, ਸਾ
*ਪੇਂਡੂ ਸੜਕੀ ਸੰਪਰਕ ਨੂੰ ਮਿਲਿਆ ਵੱਡਾ ਹੁਲਾਰਾ; ਵਿੱਤ ਮੰਤਰੀ ਹਰ
*ਗੈਂਗਸਟਰਾਂ ‘ਤੇ ਵਾਰ ਦਾ 131ਵਾਂ ਦਿਨ: ਪੰਜਾਬ ਪੁਲਿਸ ਵੱਲੋਂ 43
*ਯੁੱਧ ਨਸ਼ਿਆਂ ਵਿਰੁੱਧ ਦੇ 15 ਮਹੀਨੇ: ਨਾਰਕੋ-ਹਵਾਲਾ ਨੈੱਟਵਰਕ ਨੂ
ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਦੇ ਕਤਲ ਦਾ ਮੁੱਖ ਦੋਸ਼ੀ ਨੂੰ
*ਪੰਜਾਬ ਸਰਕਾਰ ਵੱਲੋਂ ਹੜ੍ਹ ਰੋਕੂ ਕਾਰਜਾਂ ਅਤੇ ਆਫ਼ਤ ਪ੍ਰਬੰਧਨ ਲ
*ਵਿਸ਼ਵ ਤੰਬਾਕੂ ਮੁਕਤ ਦਿਵਸ 'ਤੇ ਤੰਬਾਕੂ ਸੇਵਨ ਦੇ ਸਭ ਤੋਂ ਘੱਟ
ਖੰਨਾ ਵਿਖੇ ਅਕਾਲੀ ਆਗੂ ਅਤੇ ਉਸਦਾ ਭਤੀਜਾ ਗ੍ਰਿਫ਼ਤਾਰ, ਨਗਰ ਕੌਂਸ
ਪੰਜਾਬ ਦੀ ਆਪ ਸਰਕਾਰ ਨੇ ਠੇਕੇਦਾਰੀ ਪ੍ਰਥਾ ਨੂੰ ਖ਼ਤਮ ਕਰਨ ਅਤੇ 6
*ਸ਼ਰਮਨਾਕ ਹਾਰ ਤੋਂ ਬੁਖਲਾਈ ਵਿਰੋਧੀ ਧਿਰ, ਲੋਕਾਂ ਦੇ ਸਪੱਸ਼ਟ ਫਤ
ਡੇਰਾ ਬਿਆਸ ਦੇ ਦੌਰੇ ਨਾਲ ਕੇਵਲ ਸਿੰਘ ਢਿੱਲੋਂ ਨੇ ਸੰਪਰਕ ਮੁਹਿੰਮ
ਆਟੋਮੇਟਿਡ ਈ-ਚਲਾਨ ਸਿਸਟਮ ਲਾਗੂ ਕਰਨ ਵਾਲਾ ਪੰਜਾਬ ਦਾ ਚੌਥਾ ਸ਼ਹਿ
ਜੰਗਲਾਤ ਵਿਭਾਗ ਨੇ 45 ਪਵਿੱਤਰ ਵਣਾਂ ਅਤੇ 650 ਨਾਨਕ ਬਗੀਚੀਆਂ ਸਥ
*ਮਾਨ ਸਰਕਾਰ ਨੇ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਮੈਗਾ
ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਕੋਰ ਕ
ਮੈਗਾ ਪੀ.ਟੀ.ਐਮ. ਨੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕ
*ਡੀਜੀਪੀ ਗੌਰਵ ਯਾਦਵ ਵੱਲੋਂ ਬਟਾਲਾ ਵਿੱਚ ਸ਼ਹੀਦ ਏ.ਐਸ.ਆਈ. ਜੋਗਾ
*ਪੰਜਾਬ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਲਈ ਪੂਰੀ
*ਭਗਵੰਤ ਮਾਨ ਸਰਕਾਰ ਨੇ ਠੇਕੇਦਾਰੀ ਵਿਵਸਥਾ ਖਤਮ ਕਰਕੇ ਪੰਜਾਬ ਦੇ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50231205

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us