ਲਹਿਰਾਗਾਗਾ,6 ਐਪਰਲ (ਜਗਸੀਰ ਲੌਂਗੋਵਾਲ) - ਹਰ ਇਨਸਾਨ ਚ ਕੋਈ ਨਾ ਕੋਈ ਕਲਾ ਤਾਂ ਜਰੂਰ ਛੁਪੀ ਹੁੰਦੀ ਹੈ ਜਦੋਂ ਉਹ ਕਿਸੇ ਨੂੰ ਕਲਾਕਾਰੀ ਕਰਦੇ ਹੋਏ ਵੇਖਦਾ ਹੈ ਤਾਂ ਉਸਦੇ ਅੰਦਰਲੀ ਕਲਾ ਵੀ ਜਾਗ ਉੱਠਦੀ ਹੈ ਇਸੇ ਤਰ੍ਹਾਂ ਦੀ ਇਕ ਸ਼ਖਸੀਅਤ ਦਾ ਨਾਮ ਹੈ ਪੂਨਮ ਸ਼ਰਮਾ ਸੰਗੀਤ ਇੰਡਸਟਰੀ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਆਪਣੀ ਕਾਬਲੀਅਤ ਦੇ ਸਹਾਰੇ ਸੰਗੀਤ ਖੇਤਰ ਵਿੱਚ ਨਾਮਣਾ ਖੱਟਿਆ ਹੈ ਇਨ੍ਹਾਂ ਮਹਾਨ ਔਰਤਾਂ ਨੇ ਫਿਲਮੀ ਨਗਰੀ ਅਤੇ ਗਾਇਕੀ ਦੇ ਮੈਦਾਨ ਵਿੱਚ ਬਹੁਤ ਵੱਡੀਆਂ ਮੱਲਾਂ ਮਾਰਦੇ ਹੋਏ ਦੇਸ਼ ਵਿਦੇਸ਼ ਵਿਚ ਮਾਣ ਸਨਮਾਨ ਹਾਸਲ ਕੀਤੇ ਹਨ ਇਨ੍ਹਾਂ ਮਹਾਨ ਔਰਤਾਂ ਤੋਂ ਪ੍ਰਭਾਵਿਤ ਹੋ ਕੇ ਪੂਨਮ ਸ਼ਰਮਾ ਵੀ ਫਿਲਮਾਂ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣ ਲਈ ਲਗਨ ਅਤੇ ਦ੍ਰਿੜ ਇਰਾਦੇ ਨਾਲ ਫਿਲਮ ਇੰਡਸਟਰੀ ਵਿੱਚ ਆਉਣ ਲਈ ਹਰ ਪੱਖੋਂ ਤਿਆਰ ਹੈ ਅਦਾਕਾਰਾ ਪੂਨਮ ਸ਼ਰਮਾ ਬਚਪਨ ਤੋਂ ਫਿਲਮੀ ਹੀਰੋਇਨਾਂ ਅਤੇ ਗਾਇਕਾਵਾਂ ਤੋ ਪ੍ਰਭਾਵਿਤ ਹੋ ਕੇ ਆਪ ਵੀ ਅਦਾਕਾਰੀ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਬਚਪਨ ਤੋਂ ਅਦਾਕਾਰਾ ਬਣਨ ਦਾ ਸੁਪਨਾ ਰੱਖਣ ਵਾਲੀ ਪੂਨਮ ਸ਼ਰਮਾ ਵੱਲੋਂ ਪੜ੍ਹਾਈ ਦੇ ਨਾਲ-ਨਾਲ ਅਦਾਕਾਰੀ ਦੇ ਗੁਣ ਸਿੱਖਣ ਲਈ ਸਖਤ ਮਿਹਨਤ ਕਰਦੇ ਹੋਏ ਫਿਲਮੀ ਦੁਨੀਆਂ ਵਿੱਚ ਪੈਰ ਜਮਾਉਣ ਲਈ ਕਾਲਜ ਦੇ ਸਮੇਂ ਦੋਰਾਨ ਵੱਖ ਵੱਖ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦੇ ਹੋਏ ਬਹੁਤ ਸਾਰੇ ਮਾਣ ਸਨਮਾਨ ਹਾਸਿਲ ਕੀਤੇ ਸੰਨ 2022 ਦੇ ਸਮੇਂ ਦੋਰਾਨ ਪੂਨਮ ਸ਼ਰਮਾ ਨੇ ਮਿਸ ਇੰਡੀਆ ਮੁਟਿਆਰ ਦਾ ਖਿਤਾਬ ਜਿੱਤ ਕੇ ਦੇਸ਼ ਵਿਦੇਸ਼ ਵਿਚ ਨਾਮਣਾ ਖੱਟਿਆ. ਅਦਾਕਾਰਾ ਪੂਨਮ ਸ਼ਰਮਾ ਚੰਡੀਗੜ੍ਹ ਦੀ ਬ੍ਰਾਂਡ ਅੰਬੈਸਡਰ ਵੱਜੋਂ ਵੀ ਚੁਣੀ ਗਈ ਸੀ. ਇਸ ਸਫਲਤਾ ਤੋਂ ਬਾਅਦ ਪੂਨਮ ਸ਼ਰਮਾ ਨੇ ਆਪਣੇ ਕਦਮ ਕਲਾਕਾਰਾਂ ਦੇ ਗਾਏ ਹੋਏ ਗੀਤਾਂ ਵਿੱਚ ਬਤੌਰ ਅਦਾਕਾਰਾ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਇੰਟਰਨੈਸ਼ਨਲ ਲੋਕ ਗਾਇਕ ਗੁਰਬਖਸ਼ ਸ਼ੌਕੀ, ਨੂਰਾ ਸਿਸਟਰ, ਗਾਇਕ ਪਰਵੇਜ ਆਲਮ ਅਤੇ ਹੋਰ ਵੀ ਬਹੁਤ ਸਾਰੇ ਨਾਮਵਰ ਕਲਾਕਾਰਾਂ ਦੇ ਆਉਣ ਵਾਲੇ ਨਵੇਂ ਗੀਤਾਂ ਵਿੱਚ ਪੂਨਮ ਸ਼ਰਮਾ ਨਜ਼ਰ ਆਵੇਗੀ . ਮਿਸ ਇੰਡੀਆ ਮੁਟਿਆਰ ਦਾ ਖਿਤਾਬ ਵਿਜੇਤਾ ਪੂਨਮ ਸ਼ਰਮਾ ਨੇ ਦੱਸਿਆ ਕਿ ਕੁਝ ਫਿਲਮਾਂ ਦੀ ਗੱਲਬਾਤ ਵੀ ਚੱਲ ਰਹੀ ਹੈ ਮੈਂ ਬਹੁਤ ਜਲਦੀ ਫਿਲਮਾਂ ਅਤੇ ਵੱਖ ਵੱਖ ਕਲਾਕਾਰਾਂ ਦੇ ਗਾਏ ਹੋਏ ਗੀਤਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣ ਲਈ ਤਿਆਰ ਹੈ ਪੂਨਮ ਸ਼ਰਮਾ ਨੇ ਦੱਸਿਆ ਕਿ ਵੀਡੀਓ ਡਾਇਰੈਕਟਰ ਆਰ, ਵੀਰ ਅਤੇ ਮਸ਼ਹੂਰ ਗਾਇਕ ਗੁਰਬਖਸ਼ ਸ਼ੌਕੀ ਵੱਲੋਂ ਸਮੇਂ ਸਮੇਂ ਤੇ ਸਹਿਯੋਗ ਮਿਲ ਰਿਹਾ ਹੈ
Miss-India-2022-Poonam-Sharma-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)