ਬਠਿੰਡਾ (ਪਰਵਿੰਦਰ ਜੀਤ ਸਿੰਘ)ਬਠਿੰਡਾ ਫਿਲਮ ਫਾਉਂਡੇਸ਼ਨ ਵੱਲੋਂ ਹਰੇਕ ਸਾਲ ਕਰਵਾਏ ਜਾਂਦੇ ਬਠਿੰਡਾ ਫਿਲਮ ਫੈਸਟੀਵਲ ਦਾ ਚੌਥਾ ਐਡੀਸ਼ਨ ਨਵੰਬਰ 2024 ਵਿੱਚ ਹੋਵੇਗਾ, ਇਸ ਵਾਰ ਇਹ ਫਿਲਮ ਫੈਸਟੀਵਲ ਹਵਾ, ਪਾਣੀ, ਧਰਤੀ ਅਤੇ ਵਾਤਾਵਰਨ ਨੂੰ ਬਚਾਉਣ ਦੇ ਉਪਰਾਲਿਆਂ ਨਾਲ ਸੰਬੰਧਿਤ ਫਿਲਮਾਂ ਅਤੇ ਸਮਾਜ ਵਿੱਚ ਫੈਲੀਆਂ ਹੋਈਆਂ ਵੱਖ-ਵੱਖ ਤਰ੍ਹਾਂ ਦੀਆਂ ਬੁਰਾਈਆਂ ਅਤੇ ਕੁਰੀਤੀਆਂ ਨੂੰ ਦੂਰ ਕਰਨ ਅਤੇ ਦੂਸਰੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਹੋਵੇਗਾ. ਇਸ ਫੈਸਟੀਵਲ ਵਿੱਚ ਕਿਸੇ ਵੀ ਜੋਨਰ ਦੀਆਂ ਫਿਲਮਾਂ ਭੇਜੀਆਂ ਜਾ ਸਕਦੀਆਂ ਹਨ. ਪ੍ਰੈਸ ਕਲੱਬ ਬਠਿੰਡਾ ਵਿਖੇ ਫੈਸਟੀਵਲ ਬਾਰੇ ਜਾਣਕਾਰੀ ਦਿੰਦਿਆਂ ਫੈਸਟੀਵਲ ਡਾਇਰੈਕਟਰ ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਬਠਿੰਡਾ ਫਿਲਮ ਫੈਸਟੀਵਲ ਦੇ ਤਿੰਨ ਅਡੀਸ਼ਨ ਪਿਛਲੇ ਸਾਲਾਂ ਦੌਰਾਨ ਸਫਲਤਾ ਪੂਰਵਕ ਕਰਵਾਏ ਜਾ ਚੁੱਕੇ ਹਨ. ਇਹ ਫਿਲਮ ਫੈਸਟੀਵਲ ਪੰਜਾਬ ਵਿੱਚ ਹੋਣ ਵਾਲਾ ਆਪਣੀ ਤਰ੍ਹਾਂ ਦਾ ਪਹਿਲਾ ਫਿਲਮ ਫੈਸਟੀਵਲ ਹੈ ਜਿਸ ਵਿੱਚ ਸ਼ਾਰਟ ਫਿਲਮਾਂ, ਫੀਚਰ ਫਿਲਮਾਂ ਅਤੇ ਵੈੱਬ ਸੀਰੀਜ਼ ਭੇਜੀਆਂ ਜਾ ਸਕਦੀਆਂ ਹਨ। ਇਸ ਫੈਸਟੀਵਲ ਵਿੱਚ ਫਿਲਮਾਂ ਭੇਜਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਂਟਰੀ ਫੀਸ ਜਾਂ ਰਜਿਸਟਰੇਸ਼ਨ ਚਾਰਜਸ ਨਹੀਂ ਹਨ. ਸ਼ੋਰਟ ਫ਼ਿਲਮਾਂ ਦੀ ਕੈਟਾਗਰੀ ਵਿੱਚ ਪਹਿਲਾ ਇਨਾਮ ਜਿੱਤਣ ਵਾਲੀ ਸ਼ੋਰਟ ਫਿਲਮ ਨੂੰ 51000/ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ. ਸ਼ਾਰਟ ਫਿਲਮਾਂ ਦੀ ਕੈਟੇਗਰੀ ਵਿੱਚ ਦੋਵੇਂ ਤਰ੍ਹਾਂ ਦੀਆਂ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਅਤੇ ਬਿਲਕੁਲ ਨਵੀਆਂ ਸ਼ਾਰਟ ਫਿਲਮਾਂ ਜਿਨ੍ਹਾਂ ਦੀ ਲੰਬਾਈ ਇੱਕ ਮਿੰਟ ਤੋਂ 35 ਮਿੰਟ ਤੱਕ ਹੋਵੇ ਉਹਨਾਂ ਨੂੰ ਭੇਜਿਆ ਜਾ ਸਕਦਾ ਹੈ, ਫੀਚਰ ਫਿਲਮਾਂ ਦੀ ਕੈਟੇਗਰੀ ਵਿੱਚ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਅਤੇ ਬਿਲਕੁਲ ਨਵੀਆਂ ਫੀਚਰ ਫਿਲਮਾਂ ਜਿਨਾਂ ਦੀ ਲੰਬਾਈ 36 ਮਿੰਟ ਤੋਂ ਤਿੰਨ ਘੰਟੇ ਦੇ ਵਿੱਚ ਹੋਵੇ ਉਹ ਭੇਜੀਆਂ ਜਾ ਸਕਦੀਆਂ ਹਨ. ਇਸੇ ਤਰ੍ਹਾਂ ਵੱਖ-ਵੱਖ ਓਟੀਟੀ ਪਲੈਟਫਾਰਮ, ਯੂਟਿਊਬ ਜਾਂ ਫੇਸਬੁਕ ਤੇ ਰਿਲੀਜ਼ ਹੋ ਚੁੱਕੀਆਂ ਜਾਂ ਬਿਲਕੁਲ ਨਵੀਆਂ ਵੈਬ ਸੀਰੀਜ ਜਿਨਾਂ ਦੀ ਘੱਟੋ ਘੱਟ ਲੰਬਾਈ 100 ਮਿੰਟ ਅਤੇ ਘੱਟੋ ਘੱਟ ਤਿੰਨ ਐਪੀਸੋਡ ਹੋਣ ਉਹ ਭੇਜੀਆਂ ਜਾ ਸਕਦੀਆਂ ਹਨ, ਫਿਲਮਾਂ ਅਤੇ ਵੈੱਬ ਸੀਰੀਜ ਭਾਰਤੀ ਸੰਵਿਧਾਨ ਵਿੱਚ ਦਰਜ 22 ਭਾਸ਼ਾਵਾਂ ਅਤੇ ਯੂਨਾਈਟਡ ਨੇਸ਼ਨ ਦੀਆਂ ਛੇ ਇੰਟਰਨੈਸ਼ਨਲ ਭਾਸ਼ਾਵਾਂ ਵਿੱਚ ਭੇਜੀਆਂ ਜਾ ਸਕਦੀਆਂ ਹਨ ਪਰ ਪੰਜਾਬੀ ਅਤੇ ਹਿੰਦੀ ਤੋਂ ਬਿਨਾਂ ਦੂਸਰੀ ਭਾਸ਼ਾਵਾਂ ਦੀਆਂ ਫਿਲਮਾਂ ਦੇ ਲਈ ਪੰਜਾਬੀ ਵਿੱਚ ਸਬ-ਟਾਈਟਲ ਹੋਣੇ ਜਰੂਰੀ ਹਨ. ਸਾਰੀਆਂ ਹੀ ਕੈਟੇਗਰੀਆਂ ਵਿੱਚ ਫਿਲਮਾਂ ਭੇਜਣ ਦੀ ਆਖਰੀ ਮਿਤੀ 28 ਅਕਤੂਬਰ 2024 ਹੈ. ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕੋਈ ਵੀ ਫਿਲਮ ਮੇਕਰ ਬਠਿੰਡਾ ਫਿਲਮ ਫੈਸਟੀਵਲ ਦੀ ਵੈਬਸਾਈਟ ਤੇ ਜਾ ਕੇ ਮੁਫ਼ਤ ਵਿੱਚ ਆਪਣੀਆਂ ਫਿਲਮਾਂ ਭੇਜ ਸਕਦਾ ਹੈ. ਵਧੇਰੇ ਜਾਣਕਾਰੀ ਲਈ ਫੈਸਟੀਵਲ ਦੀ ਵੈੱਬਸਾਈਟ
www.bathindafilmfestival.com ਤੇ ਵਿਜਿਟ ਕੀਤਾ ਜਾ ਸਕਦਾ ਹੈ ,ਇਸ ਸਮੇਂ ਬਠਿੰਡਾ ਫਿਲਮ ਫਾਉਂਡੇਸ਼ਨ ਦੇ ਪ੍ਰੈਜੀਡੈਂਟ ਦੀਪਕ ਸੈਣੀ, ਖਜਾਨਚੀ ਮਹਿੰਦਰ ਠਾਕੁਰ, ਫੈਸਟੀਵਲ ਦੇ ਈਵੈਂਟ ਮੈਨੇਜਰ ਮਨੀਸ਼ ਪਾਂਧੀ ,ਸਲਾਹਕਾਰ ਬੋਰਡ ਤੋਂ ਹਰਦਰਸ਼ਨ ਸਿੰਘ ਸੋਹਲ ਅਤੇ ਗੁਰਸੇਵਕ ਸਿੰਘ ਚਹਿਲ ਹਾਜ਼ਰ ਸਨ.