ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ, ਜਲੰਧਰ ਨੇ ਸੀ.ਬੀ.ਐਸ.ਈ. ਨੈਸ਼ਨਲ ਬੈਡਮਿੰਟਨ ਚੈਂਪਿਅਨਸ਼ਿਪ 2025-26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਇਹ ਮੁਕਾਬਲਾ ਸਤਿਆਨੰਦ ਪਬਲਿਕ ਸਕੂਲ, ਗੋਹਾਨਾ, ਸੋਨੀਪਤ (ਹਰਿਆਣਾ) ਵਿੱਚ ਆਯੋਜਿਤ ਕੀਤਾ ਗਿਆ ਸੀ।
ਅੰਡਰ-19 ਮੁੰਡਿਆਂ ਦੀ ਬੈਡਮਿੰਟਨ ਟੀਮ, ਜਿਸ ਵਿੱਚ ਜਮਾਤ 12ਵੀਂ ਦੇ ਵਿਦਿਆਰਥੀ ਦਿਵ੍ਯਮ ਸਚਦੇਵਾ ਅਤੇ ਅਨੀਸ਼ ਭਾਰਦਵਾਜ ਸ਼ਾਮਲ ਸਨ, ਨੇ ਸ਼ਾਨਦਾਰ ਹੁਨਰ, ਟੀਮਵਰਕ ਅਤੇ ਦ੍ਰਿੜ ਨਿਸ਼ਚੇ ਦਾ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਗੌਰਵ ਵਿੱਚ ਹੋਰ ਵਾਧਾ ਕਰਦਿਆਂ, ਦਿਵ੍ਯਮ ਸਚਦੇਵਾ ਨੇ ਇੰਡਿਵਿਜੁਅਲ ਕੈਟਾਗਰੀ ਵਿੱਚ ਵਿਲੱਖਣ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਜਿੱਤਿਆ ਅਤੇ ਸਕੂਲ ਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ।ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੋਰੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਸ ਸ਼ਾਨਦਾਰ ਉਪਲਬਧੀ ‘ਤੇ ਵਧਾਈ ਦਿੱਤੀ। ਪ੍ਰਿੰਸੀਪਲ ਸ੍ਰੀ ਮਾਨ ਰਾਜੀਵ ਪਾਲੀਵਾਲ ਨੇ ਵੀ ਵਿਜੇਤਾਵਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਉਨ੍ਹਾਂ ਨੇ ਖੇਡਾਂ ਦੇ ਕੋਡੀਨੇਟਰ ਮਿਸਟਰ ਸੰਜੀਵ ਭਰਦਵਾਜ ਅਤੇ ਖੇਡ ਵਿਭਾਗ ਦੇ ਮੁੱਖੀ ਮਿਸਟਰ ਅਨਿਲ ਦੀ ਸਮਰਪਿਤ ਟ੍ਰੇਨਿੰਗ ਅਤੇ ਮਾਰਗਦਰਸ਼ਨ ਲਈ ਪ੍ਰਸ਼ੰਸਾ ਕੀਤੀ।
Powered by Froala Editor
Innocent-Hearts-Shines-At-Cbse-National-Badminton-Championship-2025-26
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)