ਹਰ ਘਰ ਤਿਰੰਗਾ ਮੁਹਿੰਮ ਤਹਿਤ 19 ਬਟਾਲਿਅਨ ਬੀਐਸਐਫ਼ ਵੱਲੋਂ ਸਾਈਕਲ ਰੈਲੀ ਦਾ ਆਯੋਜਨ

Aug13,2025 | Jagrati Lahar Bureau | Fazilka

ਹਰ ਘਰ ਤਿਰੰਗਾ ਮੁਹਿੰਮ ਦੇ ਹਿੱਸੇ ਵਜੋਂ 19 ਬਟਾਲਿਅਨ ਬਾਰਡਰ ਸਿਕਿਉਰਟੀ ਫੋਰਸ ਵੱਲੋਂ ਰਾਸ਼ਟਰੀ ਏਕਤਾ, ਦੇਸ਼ਭਗਤੀ ਤੇ ਸਥਾਨਕ ਵਸਨੀਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਰੈਲੀ ਦਾ ਸ਼ੁਭ ਆਗਾਜ਼ 19 ਬਟਾਲਿਅਨ ਦੇ ਕਮਾਂਡੈਂਟ ਸ਼੍ਰੀ ਸੁਨੀਲ ਸੋਇਬਮ ਨੇ ਬੀਓਪੀ ਮੁਹਾਰਸੋਨਾ ਤੋਂ ਕੀਤਾ ਅਤੇ ਖੁਦ ਰੈਲੀ ਦੀ ਅਗਵਾਈ ਕੀਤੀ। ਉਨ੍ਹਾਂ ਦੇ ਨਾਲ 05 ਗਜ਼ੇਟਿਡ ਅਫ਼ਸਰ, 25 ਸਬ ਆਫ਼ਸਰ ਅਤੇ 90 ਹੋਰ ਰੈਂਕ (ਜਿਨ੍ਹਾਂ ਵਿੱਚ ਮਹਿਲ਼ਾ ਕਾਂਸਟੇਬਲ ਵੀ ਸ਼ਾਮਲ ਸਨ) ਸ਼ਾਮਲ ਸਨ। ਇਸਦੇ ਨਾਲ ਹੀ ਬੀਓਪੀ ਜੀ.ਜੀ.1 ਤੋਂ ਸ਼੍ਰੀ ਜੀ.ਕੇ. ਸ਼ਾਹ, ਦੂਜੇ ਇਨ ਕਮਾਂਡ ਦੀ ਅਗਵਾਈ ਹੇਠ ਇੱਕ ਹੋਰ ਟੀਮ ਨੂੰ ਰਵਾਨਾ ਕੀਤਾ ਗਿਆ, ਜੋ ਪਿੰਡ ਮੌਜਮ ਵਿੱਚ ਪਹਿਲੀ ਟੀਮ ਨਾਲ ਜੁੜ ਗਈ। ਮਿਲ ਕੇ ਦੋਵੇਂ ਟੀਮਾਂ ਨੇ ਖੇਤਰ ਦੇ 25 ਪਿੰਡਾਂ ਦਾ ਦੌਰਾ ਕੀਤਾ।
ਇਸ ਰੈਲੀ ਵਿੱਚ ਬੀਐਸਐਫ਼ ਜਵਾਨਾਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ 55 ਨੌਜਵਾਨਾਂ ਅਤੇ ਬੱਚਿਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ, ਜਿਸ ਨਾਲ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ। ਮੌਕੇ ‘ਤੇ ਸੰਬੋਧਨ ਕਰਦਿਆਂ ਕਮਾਂਡੈਂਟ ਸ਼੍ਰੀ ਸੁਨੀਲ ਸੋਇਬਮ ਨੇ ਦੇਸ਼ ਦੀ ਸਰਹੱਦਾਂ ਦੀ ਰੱਖਿਆ ਵਿੱਚ ਬੀਐਸਐਫ਼ ਦੀ ਭੂਮਿਕਾ, ਜ਼ਿੰਮੇਵਾਰੀਆਂ ਅਤੇ ਬਲੀਦਾਨਾਂ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਏਕਤਾ, ਆਪਸੀ ਸਤਿਕਾਰ ਅਤੇ ਸਾਂਝੀ ਜ਼ਿੰਮੇਵਾਰੀ ਦੀ ਮਹੱਤਤਾ ਉਤੇ ਜ਼ੋਰ ਦਿੰਦੇ ਹੋਏ ਦੇਸ਼ ਦੀ ਸੰਪ੍ਰਭੁਤਾ ਅਤੇ ਅਖੰਡਤਾ ਪ੍ਰਤੀ ਅਟੱਲ ਰਹਿਣ ਦੀ ਅਪੀਲ ਕੀਤੀ।
ਰੈਲੀ ਦੌਰਾਨ ਭਾਗੀਦਾਰਾਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ । ਭਾਰਤ ਮਾਤਾ ਦੀ ਜੈ  ਦੇ ਨਾਅਰੇ ਬੀਐਸਐਫ਼ ਜਵਾਨਾਂ ਅਤੇ ਸਥਾਨਕ ਲੋਕਾਂ ਵੱਲੋਂ ਮਿਲਜੁਲ ਕੇ ਲਗਾਏ ਗਏ। ਸਥਾਨਕ ਵਸਨੀਕਾਂ ਨੇ ਭਰਪੂਰ ਸਹਿਯੋਗ ਦਿੰਦਿਆਂ ਰੈਲੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਹੌਸਲਾ ਵਧਾਇਆ।
ਇਸ ਮੌਕੇ ਕਮਾਂਡੈਂਟ ਨੇ ਪਿੰਡ ਮੌਜਮ ਵਿੱਚ ਆਯੋਜਿਤ ਪਿੰਡ ਕੋਆਰਡੀਨੇਸ਼ਨ ਮੀਟਿੰਗ ਵਿੱਚ ਸਰਪੰਚ ਅਤੇ ਨੇੜਲੇ ਪਿੰਡਾਂ ਦੇ ਨਿਵਾਸੀਆਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸੰਬੰਧਤ ਅਧਿਕਾਰੀਆਂ ਨਾਲ ਮਿਲ ਕੇ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਹ ਸਾਈਕਲ ਰੈਲੀ ਨਾ ਸਿਰਫ਼ ਹਰ ਘਰ ਤਿਰੰਗਾ ਮੁਹਿੰਮ ਦਾ ਜਸ਼ਨ ਸੀ, ਸਗੋਂ ਬੀਐਸਐਫ਼ ਅਤੇ ਸਰਹੱਦੀ ਇਲਾਕਿਆਂ ਦੇ ਵਸਨੀਕਾਂ ਵਿਚਕਾਰ ਭਰੋਸੇ, ਸਹਿਯੋਗ ਅਤੇ ਭਾਈਚਾਰੇ ਦੇ ਰਿਸ਼ਤੇ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਣ ਕਦਮ ਵੀ ਸਾਬਤ ਹੋਈ।


Powered by Froala Editor

Har-Ghar-Tiranga-Abhiyan-Bsf-Cycle-Rally-Fazilka-



TOP HEADLINES


ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਮੁੱਖ ਮੰਤਰੀ ਸਿਹਤ ਯੋਜਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਤੋਂ ਘਰ-ਘਰ ਚੋਣ ਮੁਹਿੰਮ
ਹਲਕਾ ਸ਼੍ਰੀ ਅਨੰਦਪੁਰ ਸਾਹਿਬ ਚ' ਗੂੰਜਿਆ ਭਗਵੰਤ ਮਾਨ ਦੁਬਾਰਾ ਦਾ
*- ਇਨਵੈਸਟ ਪੰਜਾਬ -* *ਖੇਤੀਬਾੜੀ ਮੰਤਰੀ ਖੁੱਡੀਆਂ ਵੱਲੋਂ "ਇਨਵ
ਮੀਰੀ ਪੀਰੀ ਖਾਲਸਾ ਮਾਰਚ ਕਰਤਾਰਪੁਰ, ਜਲੰਧਰ ਤੋਂ ਅਗਲੇ ਪੜਾਅ ਲਈ
6 ਮੰਜ਼ਿਲਾ ਸੁਸਾਇਟੀ ਖ਼ਿਲਾਫ਼ ਵਫ਼ਦ ਨੇ ਸੀਏ ਗਮਾਡਾ ਨੂੰ ਸੌਂਪਿਆ
ਆਕਾਸ਼ਵਾਣੀ ਲੁਧਿਆਣਾ ਦੇ ਵਿਹੜੇ ’ਚ ਮਨਾਇਆ ਹਿੰਦੀ ਦਿਵਸ
*ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ :
*ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ
“ਪੰਜਾਬ ’ਚ ਦਾਖਲ ਹੁੰਦੇ ਹੀ ਮੋਦੀ-ਸ਼ਾਹ ਸ੍ਰੀ ਰਾਮ ਨੂੰ ਕਿਉਂ ਭੁ
ਪਹਿਲੀ ਅਕਤੂਬਰ ਨੂੰ ਔਰਤਾਂ ਦੇ ਮੋਬਾਈਲਾਂ 'ਤੇ ਸਨਮਾਨ ਰਾਸ਼ੀ ਦੀ
ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੈਸ਼ਲ ਮਾਨੀਟਰ ਅੱਜ ਲੁਧਿਆਣਾ
*ਸਰਹੱਦ ਪਾਰਲੀ ਨਸ਼ਾ ਤਸਕਰੀ ਖ਼ਿਲਾਫ਼ ਤੀਜੀ ਵੱਡੀ ਸਫ਼ਲਤਾ: ਅੰਮ੍ਰਿਤਸ
*ਵੈਟਰਨ ਆਗੂ ਚੁਨੀ ਲਾਲ ਭਗਤ ਨਮਿੱਤ ਸ਼ਰਧਾਂਜਲੀ ਸਭਾ 20 ਸਤੰਬਰ ਨ
ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਦੂਜੇ ਦਿਨ ਵੀ ਭਰਵਾਂ ਹੁੰਗਾਰਾ, ਥ
*ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇ ਰਹੀ ਹੈ ਪੰਜਾਬ ਸਰਕਾਰ :
ਆਮ ਆਦਮੀ ਪਾਰਟੀ ਨੂੰ ਹਲਕਾ ਬਾਬਾ ਬਕਾਲਾ ਵਿੱਚ ਮਿਲੀ ਵੱਡੀ ਮਜ਼ਬੂ
ਸਵੱਛਤਾ ਹੀ ਸੇਵਾ 2026 ਮੁਹਿੰਮ ਦਾ ਕੈਬਨਿਟ ਮੰਤਰੀ ਲਾਲ ਚੰਦ ਕਟਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51958279

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us