ਵਿਆਹੁਤਾ ਦੀ ਮੌਤ ਦੇ ਮਾਮਲੇ ਵਿੱਚ ਪਤੀ ਅਤੇ ਸੱਸ ਦੇ ਖਿਲਾਫ ਮਾਮਲਾ ਦਰਜ

May14,2024 | Gurvinder Singh Mohali | Mohali

ਮੋਹਾਲੀ ਦੇ ਫੇਜ਼ 1 ਦੀ ਵਸਨੀਕ ਨਵਨੀਤ ਕੌਰ ਦਾ ਡੇਢ ਸਾਲ ਪਹਿਲਾਂ ਹੋਇਆ ਸੀ ਕੁਰਾਲੀ ਦੇ ਕੁਲਜਿੰਦਰ ਸਿੰਘ ਨਾਲ ਵਿਆਹ ਮੋਹਾਲੀ, 14 ਮਈ ਗੁਰਵਿੰਦਰ ਸਿੰਘ ਸਥਾਨਕ ਫੇਜ਼ 1 ਦੀ ਵਸਨੀਕ ਨਵਨੀਤ ਕੌਰ ਦੀ ਉਸਦੇ ਸਹੁਰੇ ਘਰ ਕੁਰਾਲੀ ਵਿਖੇ ਹੋਈ ਮੌਤ ਦੇ ਮਾਮਲੇ ਵਿੱਚ ਕੁਰਾਲੀ ਪੁਲੀਸ ਵਲੋਂ ਨਵਨੀਤ ਕੌਰ ਦੇ ਪਿਤਾ ਰਣਜੀਤ ਸਿੰਘ ਦੀ ਸ਼ਿਕਾਇਤ ਤੇ ਮ੍ਰਿਤਕਾ ਦੇ ਪਤੀ ਕੁਲਜਿੰਦਰ ਅਤੇ ਸੱਸ ਅਮਰਜੀਤ ਕੌਰ ਦੇ ਖਿਲਾਫ ਆਈ ਪੀ ਸੀ ਦੀ ਧਾਰਾ 306, 34 ਅਧੀਨ ਮਾਮਲਾ ਦਰਜ ਕੀਤਾ ਹੈ। ਰਣਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਕਾਇਤ ਵਿੱਚ ਕਿਹਾ ਹੈ ਕਿ ਉਹਨਾਂ ਦੀ ਪੁੱਤਰੀ ਨਵਨੀਤ ਕੌਰ (ਉਮਰ 26 ਸਾਲ) ਦਾ ਵਿਆਹ ਨਵੰਬਰ 2022 ਵਿੱਚ ਕੁਲਜਿੰਦਰ ਸਿੰਘ ਵਾਸੀ ਵਾਰਡ ਨੰਬਰ 7 ਐਮ ਡੀ ਕਲੋਨੀ ਚੰਡੀਗੜ੍ਹ ਰੋਡ ਕੁਰਾਲੀ ਦੇ ਨਾਲ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਸੀ। ਕੁਲਜਿੰਦਰ 2016 ਤੋਂ ਆਸਟਰੇਲੀਆ ਗਿਆ ਹੋਇਆ ਸੀ ਜਿਸ ਨੇ ਵਿਆਹ ਸਮੇਂ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਵਿਆਹ ਤੋਂ ਕੁਝ ਸਮੇਂ ਬਾਅਦ ਲੜਕੀ ਨਵਨੀਤ ਨੂੰ ਵਿਦੇਸ਼ ਆਸਟਰੇਲੀਆ ਲੈ ਜਾਵੇਗਾ ਪਰ ਕੁਲਜਿੰਦਰ ਨੇ ਨਵਨੀਤ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਉਸ ਨਾਲ ਕੋਰਟ ਮੈਰਿਜ ਨਹੀਂ ਕਰਵਾਈ ਸੀ। ਉਹਨਾਂ ਪੁਲੀਸ ਨੂੰ ਦੱਸਿਆ ਕਿ ਨਵਨੀਤ ਵਿਆਹ ਤੋਂ ਬਾਅਦ ਸਰਸਵਤੀ ਨਰਸਿੰਗ ਕਾਲਜ ਘੜੂੰਆਂ ਵਿਖੇ ਲੈਕਚਰਾਰ ਲੱਗ ਗਈ ਸੀ। ਇਸ ਦੌਰਾਨ ਕੁਲਜਿੰਦਰ ਵਿਆਹ ਤੋਂ ਬਾਅਦ (2023 ਵਿੱਚ) ਇੰਡੀਆ ਆਇਆ ਸੀ ਅਤੇ ਉਸਨੇ ਨਵਨੀਤ ਨੂੰ ਫੇਸਬੁੱਕ, ਇੰਸਟਾਗ੍ਰਾਮ ਐਪ ਚਲਾਉਣ ਤੋਂ ਰੋਕਿਆ ਸੀ ਅਤੇ ਨਵਨੀਤ ਨੂੰ ਇਹ ਵੀ ਕਿਹਾ ਸੀ ਕਿ ਕਾਲਜ ਵਿੱਚ ਕਿਸੇ ਨੂੰ ਆਪਣੇ ਵਿਆਹ ਬਾਰੇ ਨਾ ਦੱਸੇ। ਉਹਨਾਂ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹਨਾਂ ਦਾ ਜਵਾਈ ਅਤੇ ਉਸ ਦੀ ਮਾਂ ਨਵਨੀਤ ਨੂੰ ਨੌਕਰੀ ਛੱਡਣ ਲਈ ਕਹਿੰਦੀ ਸੀ ਅਤੇ ਨਵਨੀਤ ਨੇ ਉਹਨਾਂ ਨੂੰ ਕਿਹਾ ਸੀ ਕਿ ਜਦੋਂ ਉਸਦਾ ਵਿਦੇਸ਼ ਆਸਟਰੇਲੀਆ ਦਾ ਕੰਮ ਬਣ ਗਿਆ ਤਾਂ ਉਹ ਨੌਕਰੀ ਛੱਡ ਦੇਵੇਗੀ। ਉਹਨਾਂ ਕਿਹਾ ਹੈ ਕਿ ਨਵਨੀਤ ਵਲੋਂ ਨੌਕਰੀ ਛੱਡਣ ਤੋਂ ਨਾਂਹ ਕਰਨ ਤੇ ਉਸਦੇ ਪਤੀ ਅਤੇ ਸੱਸ ਨੇ ਉਸ ਨਾਲ ਲੜਾਈ ਝਗੜਾ ਵੀ ਕੀਤਾ ਸੀ। ਇਸ ਬਾਰੇ ਨਵਨੀਤ ਵਲੋਂ ਉਹਨਾਂ ਨੂੰ ਦੱਸਣ ਤੇ ਉਹ ਆਪਣੇ ਬੇਟੇ ਦੇ ਨਾਲ ਕੁਰਾਲੀ ਗਏ ਸੀ ਅਤੇ ਨਵਨੀਤ ਨੇ ਕਿਹਾ ਸੀ ਕਿ ਉਹ ਉਸਨੂੰ ਆਪਣੇ ਨਾਲ ਲੈ ਜਾਣ ਪਰੰਤੂ ਉਸਦੀ ਸੱਸ ਨੇ ਇਹ ਕਹਿ ਕੇ ਨਵਨੀਤ ਨੂੰ ਰੋਕਿਆ ਸੀ ਕਿ ਉਹ ਉਸਨੂੰ ਨੌਕਰੀ ਛੱਡਣ ਵਾਸਤੇ ਮਜਬੂਰ ਨਹੀਂ ਕਰੇਗੀ। ਉਹਨਾਂ ਦੱਸਿਆ ਕਿ ਉਹਨਾਂ ਦਾ ਜਵਾਈ ਆਪਣੀ ਛੁੱਟੀ ਕੱਟ ਕੇ ਵਾਪਸ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਨਵਨੀਤ ਦੀ ਸੱਸ ਅਮਰਜੀਤ ਕੌਰ ਨਵਨੀਤ ਨੂੰ ਦੁਬਾਰਾ ਨੌਕਰੀ ਛੱਡਣ ਵਾਸਤੇ ਤੰਗ ਪਰੇਸ਼ਾਨ ਕਰਨ ਲੱਗ ਪਈ। ਜਦੋਂ ਨਵਨੀਤ ਨੇ ਫੋਨ ਤੇ ਕੁਲਜਿੰਦਰ ਨੂੰ ਇਸ ਬਾਰੇ ਦੱਸਿਆ ਤਾਂ ਉਸਨੇ ਵੀ ਉਸਨੂੰ ਬੁਰਾ ਭਲਾ ਕਿਹਾ। ਉਹਨਾਂ ਇਲਜਾਮ ਲਗਾਇਆ ਕਿ ਪਿਛਲੇ ਕਈ ਦਿਨਾਂ ਤੋਂ ਨਵਨੀਤ ਦੀ ਸੱਸ ਅਮਰਜੀਤ ਕੌਰ ਉਸਨੂੰ ਬਿਨਾਂ ਕਿਸੇ ਗੱਲ ਤੋਂ ਟਾਰਚਰ ਕਰਦੀ ਸੀ ਅਤੇ ਕੁਲਜਿੰਦਰ ਵੀ ਉਸਨੂੰ ਫੋਨ ਤੇ ਬੁਰਾ ਭਲਾ ਕਹਿੰਦਾ ਸੀ। ਉਹਨਾਂ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੱਲ ਸਵੇਰੇ 7 ਵਜੇ ਨਵਨੀਤ ਦੀ ਸੱਸ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਨਵਨੀਤ ਆਪਣੇ ਕਮਰੇ ਵਿੱਚ ਸੁੱਤੀ ਪਈ ਹੈ ਅਤੇ ਦਰਵਾਜਾ ਖੜਕਾਉਣ ਤੇ ਦਰਵਾਜਾ ਨਹੀਂ ਖੋਲ੍ਹ ਰਹੀ। ਫਿਰ ਦੁਬਾਰਾ ਨਵਨੀਤ ਦੀ ਸੱਸ ਦਾ ਫੋਨ ਆਇਆ ਕਿ ਉਸਨੇ ਪੱਖੇ ਦੇ ਨਾਲ ਫਾਹਾ ਲੈ ਲਿਆ ਹੈ। ਉਹਨਾਂ ਲਿਖਿਆ ਹੈ ਕਿ ਜਦੋਂ ਨਵਨੀਤ ਦਾ ਭਰਾ ਦਿਲਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਕੁਰਾਲੀ ਪੁੱਜੇ ਨਵਨੀਤ ਨੂੰ ਬੈਡ ਤੇ ਪਾਇਆ ਹੋਇਆ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

New-Married-Woman-Death-Mohali-Mpolice-Fir



TOP HEADLINES


ਮਾਮਲਾ ਪਾਣੀ ਸਟੋਰ ਕਰਨ ਵਾਲੀਆਂ ਟੈਂਕੀਆਂ ਦੀ ਸਫ਼ਾਈ ਦਾ *ਮੋਹਾ
*ਪੀ.ਐਸ.ਪੀ.ਸੀ.ਐਲ ਦੇ ਕੋਟਕਪੂਰਾ ਕੇਂਦਰੀ ਭੰਡਾਰ ਵਿਖੇ ਹੇਰਾਫੇਰੀ
ਕਾਰਗਿਲ ਵਿਜੇ ਦਿਵਸ: ਸਿਹਤ ਮੰਤਰੀ ਵੱਲੋਂ ਕਾਰਗਿਲ ਜੰਗ ਦੇ ਯੋਧਿਆ
ਸ਼ੱਕੀ ਹਾਲਤ ਵਿਚ 2 ਨੌਜਵਾਨਾਂ ਦੀ ਮੌਤ ਕਮਰੇ ਵਿਚ ਮਿਲੀਆਂ ਲਾਸ਼ਾਂ
ਬਿਨਾਂ ਪੇਪਰ ਲੀਕ ਹੋਏ ਪੰਜਾਬ 'ਚ 43 ਹਜ਼ਾਰ ਨੌਕਰੀਆਂ ਦਿੱਤੀਆਂ,
ਲੁਧਿਆਣਾ 'ਚ ਜੰਗੀ ਪੱਧਰ 'ਤੇ ਲਏ ਜਾ ਰਹੇ ਹਨ ਪਾਣੀ ਦੇ ਨਮੂਨੇ
ਡਿਪਟੀ ਕਮਿਸ਼ਨਰ ਵੱਲੋਂ ਆਜ਼ਾਦੀ ਦਿਵਸ ਸਮਾਗਮ ਦੇ ਪ੍ਰਬੰਧਾਂ ਦੀ ਸਮੀ
*ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ
*ਸੁਰਿੰਦਰ ਛਿੰਦਾ ਦੀ ਲੋਕ ਗਾਇਕੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ
ਬਲੌਂਗੀ ਵਿੱਚ ਅਣਅਧਿਕਾਰਤ ਪੀ ਜੀ ਕੇਂਦਰਾਂ ਦੀਆਂ ਇਮਾਰਤਾਂ ਖਾਲੀ
*ਕੇਂਦਰੀ ਬਜਟ ਨੇ ਪੰਜਾਬ ਨੂੰ ‘ਬੇਗਾਨਗੀ ਦਾ ਅਹਿਸਾਸ’ ਕਰਵਾਇਆ-ਮੀ
*ਸਥਾਨਕ ਸਰਕਾਰਾਂ ਬਾਰੇ ਵਿਧਾਨ ਸਭਾ ਕਮੇਟੀ ਵੱਲੋਂ ਲੁਧਿਆਣਾ 'ਚ ਵ
ਐਮਪੀ ਸੰਜੀਵ ਅਰੋੜਾ ਨੇ 25ਵੇਂ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦਾ
*ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਅਤੇ ਕੇਰਲ ਨੇ
ਸੈਨਾ ਮੈਡਲ ਹੌਲਦਾਰ ਰਣਜੀਤ ਸਿੰਘ ਤੇ ਕੈਪਟਨ ਗੁਲਜਾਰ ਸਿੰਘ ਨੇ ਨੌ
ਪੈਰਾ-ਕਰਾਟੇ ਚੈਂਪੀਅਨ ਤਰੁਣ ਸ਼ਰਮਾ ਨੂੰ ਖੇਡਾਂ ਪ੍ਰਤੀ ਸਮਰਪਣ ਕਰ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਗੀਤਕਾਰ ਸਰਬਜੀਤ ਸਿੰਘ ਵਿ
ਸਾਲ 2022—23 ਦੌਰਾਨ 492740 ਕੁਇੰਟਲ ਗੰਨੇ ਦੇ ਮੁਕਾਬਲੇ ਸਾਲ 20
ਜ਼ਿਲ੍ਹਾ ਪੁਲਿਸ ਪ੍ਰਸਾਸ਼ਨ ਨੇ ਪੁਲਿਸ ਦਫਤਰਾਂ/ਥਾਣਿਆਂ ਨੂੰ ਹਰਾ ਭਰ
'ਸਰਕਾਰ ਤੁਹਾਡੇ ਦੁਆਰ' ਤਹਿਤ ਸਾਹਨੇਵਾਲ 'ਚ ਸੁਵਿਧਾ ਕੈਂਪ ਆਯੋਜਿ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42574396

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us