ਦੋਰਾਹਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਮੇਤ ਕਈ ਅਧਿਕਾਰੀਆਂ ਅਤੇ ਠੇਕੇਦਾਰ ਉਪਰ 59 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼
Nov7,2022
| Ravinder Singh Dhillon | Doraha
ਪਿਛਲੀਆਂ ਸਰਕਾਰਾਂ ਸਮੇਂ ਹੋਏ ਘਪਲਿਆਂ ਨੂੰ ਆਮ ਆਦਮੀ ਪਾਰਟੀ ਜਨਤਾ ਦੇ ਸਾਮਣੇ ਲਿਆ ਕੇ ਕਸੂਰਵਾਰਾਂ ਖਿਲਾਫ ਕਾਰਵਾਈ ਕਰਵਾ ਰਹੀ ਹੈ। ਹੁਣ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਰਾਹਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਮੇਤ ਕਈ ਅਧਿਕਾਰੀਆਂ ਅਤੇ ਠੇਕੇਦਾਰ ਉਪਰ ਕਰੀਬ 59 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲਾਏ। ਇਸਦੀ ਸ਼ਿਕਾਇਤ ਖੰਨਾ ਦੇ ਐਸਐਸਪੀ ਨੂੰ ਦਿੱਤੀ ਗਈ। ਐਸਐਸਪੀ ਨੇ ਸੀਨੀਅਰ ਅਧਿਕਾਰੀ ਤੋਂ ਇਸਦੀ ਨਿਰਪੱਖ ਜਾਂਚ ਕਰਾਉਣ ਦਾ ਭਰੋਸਾ ਦਿੱਤਾ।
ਖੰਨਾ ਦੇ ਐਸਐਸਪੀ ਦਫ਼ਤਰ ਪੁੱਜੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਨਗਰ ਕੌਂਸਲ ਦੋਰਾਹਾ ਵੱਲੋਂ ਕਮਿਉਨਿਟੀ ਸੈਂਟਰ ਨੂੰ 1 ਜੂਨ 2017 ਤੋਂ 31 ਮਈ 2020 ਤੱਕ ਠੇਕੇ ਦੇ ਦੇਣ ਸਬੰਧੀ ਖੁੱਲੀ ਬੋਲੀ 31 ਮਈ 2017 ਨੂੰ ਕੀਤੀ ਗਈ ਸੀ। ਇਸ ਕਮਿਉਨਿਟੀ ਸੈਂਟਰ ਸਾਬਕਾ ਪ੍ਰਧਾਨ ਨੇ ਆਪਣੇ ਰਿਸ਼ਤੇਦਾਰ ਨੂੰ ਠੇਕੇ ਉਪਰ ਦਿੱਤਾ। ਜਿਸਦੀਆਂ ਕਿਸ਼ਤਾਂ ਨਾ ਭਰ ਕੇ ਨਗਰ ਕੌਂਸਲ ਨੂੰ 58 ਲੱਖ 85 ਹਜਾਰ 742 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ। ਠੇਕੇਦਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਬਕਾਇਦਾ ਨਗਰ ਕੌਂਸਲ ਚ ਇਸ ਸਬੰਧੀ ਮਤਾ ਪਾਸ ਕਰਾਇਆ ਗਿਆ। ਜਿਸਦੀ ਸ਼ਿਕਾਇਤ ਐਸਐਸਪੀ ਖੰਨਾ ਨੂੰ ਦੇ ਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ।
ਬਾਈਟ ਮਨਵਿੰਦਰ ਸਿੰਘ ਗਿਆਸਪੁਰਾ (ਵਿਧਾਇਕ)
ਉਥੇ ਹੀ ਦੂਜੇ ਪਾਸੇ ਐਸਐਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਕਿਹਾ ਕਿ ਦੋਰਾਹਾ ਨਗਰ ਕੌਂਸਲ ਦੇ ਈਓ ਵੱਲੋਂ ਇਹ ਸ਼ਿਕਾਇਤ ਹੈ। ਸ਼ਿਕਾਇਤ ਦੇਣ ਲਈ ਵਿਧਾਇਕ ਤੇ ਨਗਰ ਕੌਂਸਲ ਪ੍ਰਧਾਨ ਨਾਲ ਆਏ ਸਨ। ਇਸਦੀ ਜਾਂਚ ਸੀਨੀਅਰ ਅਧਿਕਾਰੀ ਤੋਂ ਕਰਾਈ ਜਾਵੇਗੀ। ਸਾਰੇ ਤੱਥ ਦੇਖੇ ਜਾਣਗੇ। ਜਿਸ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
Doraha-Nagar-Council-Mla-Aap-Police-Complaint-