*ਲੁਧਿਆਣਾ ਸ਼ਹਿਰ ਦੇ ਥਾਣਾ ਡਾਬਾ ਏਰੀਆ ਵਿੱਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਪ੍ਰਾਪਰਟੀ ਕੀਤੀ ਗਈ ਡਿਮੋਲਿਸ਼*
Jun25,2026
| Paras Dania | Ludhiana
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਅਤੇ ਸ੍ਰੀ ਸਵਪਨ ਸ਼ਰਮਾ IPS, ਕਮਿਸ਼ਨਰ ਪੁਲਿਸ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰਪਾਲ ਸਿੰਘ PPS, ਡਿਪਟੀ ਕਮਿਸ਼ਨਰ ਪੁਲਿਸ (ਇਨਵੈਸਟੀਗੇਸ਼ਨ), ਲੁਧਿਆਣਾ, ਸ੍ਰੀ ਕਰਨਵੀਰ ਸਿੰਘ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-2, ਲੁਧਿਆਣਾ ਅਤੇ ਸ੍ਰੀ ਅੰਗਰੇਜ਼ ਸਿੰਘ PPS, ਸਹਾਇਕ ਕਮਿਸ਼ਨਰ ਪੁਲਿਸ, ਇੰਡਸਟਰੀਅਲ ਏਰੀਆ-ਬੀ, ਲੁਧਿਆਣਾ ਦੀ ਨਿਗਰਾਨੀ ਹੇਠ ਇੰਸਪੈਕਟਰ ਪਰਮਦੀਪ ਸਿੰਘ, ਮੁੱਖ ਅਫ਼ਸਰ ਥਾਣਾ ਡਾਬਾ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਇਸ ਕਾਰਵਾਈ ਤਹਿਤ ਰਾਣਾ ਕੁਮਾਰ ਪੁੱਤਰ ਸੁਖਦੇਵ ਕੁਮਾਰ, ਵਾਸੀ ਗਲੀ ਨੰਬਰ 04, ਸੁਖਦੇਵ ਨਗਰ, ਪਿੰਡ ਲੋਹਾਰਾ, ਲੁਧਿਆਣਾ ਖ਼ਿਲਾਫ਼ ਕਾਰਵਾਈ ਕੀਤੀ ਗਈ। ਉਕਤ ਵਿਅਕਤੀ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਪਹਿਲਾਂ ਹੀ 04 ਮੁਕੱਦਮੇ ਦਰਜ ਹਨ ਅਤੇ ਉਹ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ ਪਾਇਆ ਗਿਆ ਹੈ।
ਇਸ ਦੇ ਮੱਦੇਨਜ਼ਰ, ਮਿਤੀ 24-06-2026 ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਉਕਤ ਦੋਸ਼ੀ ਦੇ ਕਰੀਬ 100 ਗਜ਼ ਰਕਬੇ ਵਿੱਚ ਬਣੇ ਅਤੇ ਲਗਭਗ 20 ਲੱਖ ਰੁਪਏ ਮੁੱਲ ਦੇ ਰਿਹਾਇਸ਼ੀ ਮਕਾਨ ਨੂੰ ਯੋਗ ਅਧਿਕਾਰੀਆਂ ਤੋਂ ਪ੍ਰਾਪਤ ਹੁਕਮਾਂ ਉਪਰੰਤ ਡਿਮੋਲਿਸ਼ ਕਰਵਾ ਦਿੱਤਾ ਗਿਆ।
War-Against-Drug-Punjab-Ludhiana-Police