*ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ 11 ਕਿਲੋ 320 ਗ੍ਰਾਮ ਗਾਂਜਾ ਸਮੇਤ 2 ਨਸ਼ਾ ਤਸਕਰ ਕਾਬੂ*
Mar16,2026
| Paras Dania | Ludhiana
ਮਾਨਯੋਗ ਸ੍ਰੀ ਸ਼ਵਪਨ ਸ਼ਰਮਾ ਆਈ.ਪੀ.ਐਸ., ਕਮਿਸ਼ਨਰ ਪੁਲਿਸ ਲੁਧਿਆਣਾ, ਸ੍ਰੀ ਹਰਪਾਲ ਸਿੰਘ ਪੀ.ਪੀ.ਐਸ., ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਲੁਧਿਆਣਾ, ਸ੍ਰੀ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਲੁਧਿਆਣਾ ਅਤੇ ਸ੍ਰੀ ਹਰਸ਼ਪ੍ਰੀਤ ਸਿੰਘ ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ ਡਿਟੈਕਟਿਵ-1 ਲੁਧਿਆਣਾ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਲੁਧਿਆਣਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ 02 ਨਸ਼ਾ ਤਸਕਰਾਂ (01 ਵਿਅਕਤੀ ਅਤੇ 01 ਔਰਤ) ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 11 ਕਿਲੋ 320 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ।
ਮਿਤੀ 14-03-2026 ਨੂੰ ਸੀ.ਆਈ.ਏ. ਸਟਾਫ ਲੁਧਿਆਣਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਰੇਲਵੇ ਸਟੇਸ਼ਨ ਦੀ ਬੈਕਸਾਈਡ ਨੇੜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਮੌਜੂਦ ਸੀ। ਇਸ ਦੌਰਾਨ ਪੁਲਿਸ ਨੇ ਦੀਪਕ ਕੁਮਾਰ ਪੁੱਤਰ ਦਿਨੇਸ਼ ਸ਼ਾਹ ਵਾਸੀ ਗਾਏਘਾਟ ਲਕਸ਼ਮਣ ਨਗਰ, ਸਰਫੂਦੀਨਪੁਰ ਮੁਜੱਫਰਪੁਰ (ਬਿਹਾਰ), ਹਾਲ ਵਾਸੀ ਨਰੂਲਾ ਟੂਲ ਫੈਕਟਰੀ ਗੁਲਾਬ ਦੇਵੀ ਰੋਡ, ਬਸਤੀ ਬਾਬਾ ਖੇਲ ਲਾਭ ਸਿੰਘ ਨਗਰ ਜਲੰਧਰ ਅਤੇ ਏਨਰ ਦੇਵੀ ਪਤਨੀ ਰਣਜੀਤ ਸਾਹਨੀ ਵਾਸੀ ਸੁਪੋਲ ਬਜਾਰ, ਹਾਟਗਾਛੀ, ਬਿਰੋਲ ਥਾਣਾ ਬਿਰੋਲ ਜ਼ਿਲ੍ਹਾ ਦਰਭੰਗਾ (ਬਿਹਾਰ), ਹਾਲ ਵਾਸੀ ਨਰੂਲਾ ਟੂਲ ਫੈਕਟਰੀ ਗੁਲਾਬ ਦੇਵੀ ਰੋਡ, ਬਸਤੀ ਬਾਬਾ ਖੇਲ ਲਾਭ ਸਿੰਘ ਨਗਰ ਜਲੰਧਰ ਨੂੰ ਕਾਬੂ ਕੀਤਾ।
ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 11 ਕਿਲੋ 320 ਗ੍ਰਾਮ ਗਾਂਜਾ ਬਰਾਮਦ ਹੋਇਆ। ਇਸ ਸੰਬੰਧੀ ਮੁਕੱਦਮਾ ਨੰਬਰ 75 ਮਿਤੀ 14-03-2026 ਅਧੀਨ ਧਾਰਾ 20B, 29/61/85 NDPS Act ਥਾਣਾ ਡਵੀਜ਼ਨ ਨੰਬਰ 8 ਲੁਧਿਆਣਾ ਵਿਖੇ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Ludhiana-Police-Arrested-Accused-