ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ/ ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਸ੍ਰੀ ਹਰਪਾਲ ਸਿੰਘ ਪੀ.ਪੀ.ਐਸ/ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਸਟਾਫ ਵੱਲੋਂ ਸਫਲਤਾ ਹਾਸਿਲ ਕਰਦਿਆਂ 200 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀਆਂ ਨੂੰ ਕਾਬੂ ਕੀਤਾ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ/ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਹਰਸ਼ਪ੍ਰੀਤ ਸਿੰਘ ਪੀ.ਪੀ.ਐਸ/ਸਹਾਇਕ ਕਮਿਸ਼ਨਰ ਪੁਲਿਸ (ਡਿਟੈਕਟਿਵ) ਨੇ ਦੱਸਿਆ ਕਿ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਲੁਧਿਆਣਾ ਦੀ ਟੀਮ ਨੇ ਮਿਤੀ 19-02-2026 ਨੂੰ ਮੁੱਖਬਰੀ ਦੇ ਅਧਾਰ ਪਰ ਦੋਸ਼ੀ ਪਵਿੰਦਰ ਸਿੰਘ ਉਰਫ਼ ਘੋਨਾ ਪੁੱਤਰ ਬਲਬੀਰ ਸਿੰਘ ਵਾਸੀ ਗਲੀ ਨੰਬਰ 4, ਮਨਜੀਤ ਨਗਰ ਲੁਧਿਆਣਾ ਅਤੇ ਦੀਪੂ ਕੁਮਾਰ ਵਾਸੀ ਗਲੀ ਨੰਬਰ 2, ਕਮਲਾ ਨਗਰ ਅਬਦੁੱਲਾਪੁਰ ਬਸਤੀ ਲੁਧਿਆਣਾ ਤੇ ਮੁਕੱਦਮਾ ਨੰਬਰ 50 ਮਿਤੀ 19-02-2026 ਅ/ਧ 21(B)29/61/85 ਐਨਡੀਪੀਐਸ ਐਕਟ ਤਹਿਤ ਥਾਣਾ ਡਵੀਜ਼ਨ ਨੰਬਰ 05 ਲੁਧਿਆਣਾ ਦਰਜ ਰਜ਼ਿਸਟਰ ਕਰਕੇ ਦੋਸ਼ੀ ਪਵਿੰਦਰ ਸਿੰਘ ਉਰਫ ਘੋਨਾ ਉਕਤ ਨੂੰ ਮਨਜੀਤ ਨਗਰ ਲੁਧਿਆਣਾ ਤੋ ਗ੍ਰਿਫ਼ਤਾਰ ਕਰਕੇ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਪੁੱਛ ਗਿੱਛ ਦੇ ਆਧਾਰ ਤੇ ਮਿਤੀ 20-02-2026 ਨੂੰ ਦੋਸ਼ੀ ਪਵਿੰਦਰ ਸਿੰਘ ਉਰਫ ਘੋਨਾ ਦੇ ਬਿਆਨਾ ਪਰ ਬਲਵਿੰਦਰ ਕੌਰ ਪਤਨੀ ਹਰਜਿੰਦਰ ਲਾਲ ਨੂੰ ਨਾਮਜ਼ਦ ਦੋਸ਼ਣ ਕੀਤਾ ਗਿਆ ਤੇ ਦੋਸ਼ਣ ਨੂੰ ਪਿੰਡ ਤਲਵੰਡੀ ਏਰੀਆ ਤੋ ਜਾਬਤੇ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੋਸ਼ੀ ਦੀਪੂ ਕੁਮਾਰ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ ਜਿਸ ਦੀ ਭਾਲ ਜਾਰੀ ਹੈ। ਦੋਸ਼ੀ/ਦੋਸ਼ਣ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਦੋਸ਼ੀ/ਦੋਸ਼ਣ ਪਾਸੋ ਹੋਰ ਡੂੰਗਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ।
Ludhiana-Police-Arrested-Accused
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)