ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ, IPS ਜੀ ਦੀ ਅਗਵਾਈ ਹੇਠ, ਲੁੱਟ-ਖੋਹ ਅਤੇ ਚੋਰੀਆਂ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਰੁਪਿੰਦਰ ਸਿੰਘ, IPS ਅਡੀਸ਼ਨਲ ਕਮਿਸ਼ਨਰ ਪੁਲਿਸ ਲੁਧਿਆਣਾ, ਅਤੇ ਸ੍ਰੀ ਸਮੀਰ ਵਰਮਾ, PPS/ADCP-1 ਅਤੇ ਸ. ਕਿੱਕਰ ਸਿੰਘ, PPS/ACP NORTH ਦੇ ਦਿਸ਼ਾ-ਨਿਰਦੇਸ਼ ਹੇਠ, ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ, ਥਾਣਾ ਜੋਧੇਵਾਲ ਦੀ ਪੁਲਿਸ ਪਾਰਟੀ ਵੱਲੋਂ ਨਿਯਮਤ ਗਸਤ ਦੌਰਾਨ ਦੋਸ਼ੀਆਂ ਜੱਜ ਸਿੰਘ (ਉਰਫ਼ ਬੰਨੀ/ਬੱਬਲੂ) ਅਤੇ ਗੁਰਿਵੰਦਰ ਸਿੰਘ (ਉਰਫ਼ ਰੂਬੀ) ਨੂੰ ਕਾਬੂ ਕੀਤਾ ਗਿਆ। **ਦੋਸ਼ੀਆਂ ਪਾਸੋਂ 1 ਮੋਟਰਸਾਈਕਲ, 1 ਖਿਡੌਣਾ ਪਿਸਤੌਲ,10 ਖੋਹ ਕੀਤੇ ਮੋਬਾਈਲ ਫੋਨ (ਵੱਖ-ਵੱਖ ਕੰਪਨੀਆਂ ਦੇ)ਇੱਕ ਲੋਹਾ ਦਾਤਰ, ਅਤੇ 10,000 ਰੁਪਏ ਨਗਦ ਬਰਾਮਦ ਕੀਤੇ ਗਏ। ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 29, ਮਿਤੀ 13.02.2026, ਅਨੁਸਾਰ ਧਾਰਾ 304(2), 3(5) BNS ਅਧੀਨ ਥਾਣਾ ਬਸਤੀ ਜੋਧੇਵਾਲ ਵਿੱਚ ਦਰਜ ਕਰਕੇ ਦੋਸ਼ੀਆਂ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ, ਉਕਤ ਦੋਸ਼ੀਆਂ ਨੇ ਵੱਖ-ਵੱਖ ਮਿਤੀਆਂ ‘ਚ ਗੈਸ ਡਿਲੀਵਰੀ ਆਟੋ ਅਤੇ ਹੋਰ ਕੰਪਨੀਆਂ ਦੇ ਡਿਲਿਵਰੀ ਕਰ ਰਹੇ ਵਿਅਕਤੀਆਂ ਨਾਲ ਲੁੱਟ-ਖੋਹ ਕੀਤੀ ਹੈ। ਇਸ ਸਬੰਧੀ ਹੋਰ ਮੁਕੱਦਮੇ ਥਾਣਾ ਜੋਧੇਵਾਲ ਵਿੱਚ ਦਰਜ ਹਨ।
Ludhiana-Police-Arrested-Accused
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)