ਪ੍ਰਵਾਸੀਆਂ ਵਲੋਂ ਚਾਕੂਬਾਜੀ ਕਰਕੇ ਜਖਮੀ ਕੀਤੇ ਨੌਜਵਾਨ ਦੀ ਹਸਪਤਾਲ ਵਿੱਚ ਮੌਤ

Feb16,2026 | Jagrati Lahar Bureau | Sas Nagar (mohali)

ਨੌਜਵਾਨ ਦੇ ਪਰਿਵਾਰ ਨੇ ਇਲਾਜ ਵਿੱਚ ਲਾਪਰਵਾਹੀ ਵਰਤਣ ਦਾ ਇਲਜਾਮ ਲਗਾਇਆ, ਫੋਰਟਿਸ ਹਸਪਤਾਲ ਦੇ ਬਾਹਰ ਧਰਨਾ ਦਿੱਤਾ"" ਮੋਹਾਲੀ, 17 ਫਰਵਰੀ, ਗੁਰਵਿੰਦਰ ਸਿੰਘ** ਬੀਤੇ ਦਿਨ ਸਥਾਨਕ ਫੇਜ਼ 11 ਵਿੱਚ ਮੰਦਰ ਵਿੱਚ ਮੱਥਾ ਟੇਕਣ ਗਏ ਇੱਕ 28 ਸਾਲਾ ਨੌਜਵਾਨ ਗੁਰਸੇਵਕ ਸਿੰਘ ਨੂੰ ਉੱਥੇ ਮੌਜੂਦ ਕੁੱਝ ਪ੍ਰਵਾਸੀਆਂ ਵਲੋਂ ਚਾਕੂ ਮਾਰ ਕੇ ਸਖਤ ਜਖਮੀ ਕੀਤੇ ਜਾਣ ਦੇ ਮਾਮਲੇ ਵਿੱਚ ਜਖਮੀ ਨੌਜਵਾਨ ਦੀ ਅੱਜ ਇੱਥੇ ਫੋਰਟਿਸ ਹਸਪਤਾਲ ਵਿੱਚ ਮੌਤ ਹੋ ਗਈ। ਇਸ ਮਾਮਲੇ ਪੁਲੀਸ ਨੂੰ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੀ ਹੈ, ਜਿਸ ਵਿੱਚ ਕੁੱਝ ਨੌਜਵਾਨ ਗੁਰਸੇਵਕ ਸਿੰਘ ਤੇ ਹਮਲੇ ਕਰਦੇ ਦਿਖਾਈ ਦੇ ਰਹੇ ਹਨ। ਪੁਲੀਸ ਉਨ੍ਹਾਂ ਦੀ ਪਛਾਣ ਕਰਨ ਵਿੱਚ ਜੁੱਟੀ ਹੋਈ ਹੈ। ਇਸ ਸਬੰਧੀ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਪੁਲੀਸ ਕਾਰਵਾਈ ਕਰ ਰਹੀ ਹੈ ਅਤੇ ਕਾਤਲਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਨੌਜਵਾਨ ਦੀ ਮੌਤ ਤੋਂ ਬਾਅਦ ਰੋਹ ਵਿੱਚ ਆਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ। ਉਹਨਾਂ ਦਾ ਇਲਜਾਮ ਸੀ ਕਿ ਹਸਪਤਾਲ ਵਿੱਚ ਗੁਰਸੇਵਕ ਦੇ ਇਲਾਜ ਵਿੱਚ ਲਾਪਰਵਾਹੀ ਵਰਤੀ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਮੌਕੇ ਸਮਾਜ ਸੇਵੀ ਅਮਤੋਜ ਮਾਨ ਵੀ ਮੌਕੇ ਤੇ ਪਹੁੰਚੇ ਅਤੇ ਪੁਲੀਸ ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਇਕ ਸਾਲ ਪਹਿਲਾਂ ਵੀ ਪਰਵਾਸੀਆਂ ਵੱਲੋਂ ਪਿੰਡ ਕੁੰਭੜਾ ਵਿੱਚ ਪੰਜਾਬੀ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਪੁਲੀਸ ਵੱਲੋਂ ਕੋਈ ਵੀ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਸੀ। ਮੌਕੇ ਤੇ ਪਹੁੰਚੇ ਐਸ ਐਸ ਪੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਨੇ ਮ੍ਰਿਤਕ ਦੇ ਪਰਿਵਾਰ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਪੁਲੀਸ ਵਲੋਂ ਛੇਤੀ ਹੀ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ । ਹਸਪਤਾਲ ਵਲੋਂ ਮ੍ਰਿਤਕ ਦੇ ਇਲਾਜ ਵਿੱਚ ਲਾਪਰਵਾਹੀ ਵਰਤੇ ਜਾਣ ਦੇ ਇਲਜਾਮਾਂ ਬਾਰੇ ਉਹਨਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮਿਤਕ ਦਾ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੇ ਬੋਰਡ ਵਲੋਂ ਪੋਸਟ ਮਾਰਟਮ ਕਰਵਾਇਆ ਜਾਵੇਗਾ ਅਤੇ ਜੇਕਰ ਕੋਈ ਅਜਿਹੀ ਗੱਲ ਸਾਮ੍ਹਣੇ ਆਈ ਤਾਂ ਹਸਪਤਾਲ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਐਸ ਐਸ ਪੀ ਹਾਂਸ ਨੇ ਕਿਹਾ ਕਿ 14 ਅਤੇ 15 ਫਰਵਰੀ ਦੀ ਦਰਮਿਆਨੀ ਰਾਤ ਨੂੰ ਮ੍ਰਿਤਕ ਮੰਦਰ ਵਿੱਚ ਮੱਥਾ ਟੇਕਣ ਗਿਆ ਸੀ। ਉਹਨਾਂ ਕਿਹਾ ਉਸ ਵੇਲੇ ਮੰਦਰ ਵਿੱਚ ਕੁੱਝ ਵਿਅਕਤੀਆਂ ਦੀ ਲੜਾਈ ਹੋ ਗਈ ਸੀ ਜਿਸ ਦੌਰਾਨ ਲੜਾਈ ਕਰ ਰਹੇ ਵਿਅਕਤੀਆਂ ਵਲੋਂ ਮ੍ਰਿਤਕ ਨੌਜਵਾਨ ਨੂੰ ਚਾਕੂ ਮਾਰ ਦਿੱਤਾ ਗਿਆ ਅਤੇ ਉਹ ਗੰਭੀਰ ਜਖਮੀ ਹੋ ਗਿਆ। ਉਸਨੂੰ ਜਖਮੀ ਹਾਲਤ ਵਿੱਚ ਫੋਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ ਜਿੱਥੇ ਅੱਜ ਉਸਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਪਹਿਲਾਂ ਇਸ ਮਾਮਲੇ ਵਿੱਚ ਹਮਲਾਵਰਾਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਨੌਜਵਾਨ ਦੀ ਮੌਤ ਹੋਣ ਤੇ ਕਤਲ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੁਲੀਸ ਵਲੋਂ ਇਸ ਮਾਮਲੇ ਵਿੱਚ ਹਮਲਾ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਦੇ ਵਿਅਕਤੀਆਂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

Crime-News-Mohali



TOP HEADLINES


*ਵਿਲੇਜ ਡਿਫੈਂਸ ਕਮੇਟੀਆਂ ਦੇ ਸਹੁੰ ਚੁੱਕ ਸਮਾਗਮ 'ਤੇ ਵਿਰੋਧੀਆਂ
*ਅਕਾਲੀ, ਭਾਜਪਾ ਅਤੇ ਕਾਂਗਰਸ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵ
ਪ੍ਰਵਾਸੀਆਂ ਵਲੋਂ ਚਾਕੂਬਾਜੀ ਕਰਕੇ ਜਖਮੀ ਕੀਤੇ ਨੌਜਵਾਨ ਦੀ ਹਸਪਤਾ
ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਸ਼ਿਕਾਇਤ ਤੇ ਮਾਮਲਾ ਦਰਜ
*ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਫਰਜ਼ੀ ਸਕੂਲ ਖ਼ਿਲਾਫ਼ ਸਖ਼ਤ
ਪੰਜਾਬ ਚ ਸਾਰੀਆਂ 85 ਮਾਈਨਿੰਗ ਸਾਈਟਾਂ ਤੇ ਲੱਗੀ ਰੋਕ-ਐਨਜੀਟੀ ਵੱ
40 ਦਿਨਾਂ ਦੀ ਪੈਰੋਲ ਖਤਮ ਹੋਣ ਤੋਂ ਬਾਅਦ ਮੁੜ ਜੇਲ੍ਹ ਪਹੁੰਚਿਆ ਡ
ਫੋਰਟਿਸ ਹਸਪਤਾਲ ਮੋਹਾਲੀ ਵੱਲੋਂ Cm ​bhagwant Mann ਦਾ ਸਿਹਤ ਬ
ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋ ਮੋਟਰਾਂ ਤੋ ਤਾਰਾਂ ਚੋਰੀ ਕਰਨ
*ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ
ਪੰਜਾਬ ਭਾਜਪਾ ਨੂੰ ਵੱਡਾ ਝਟਕਾ!, ਸੀਨੀਅਰ ਭਾਜਪਾ ਆਗੂ ਅਰਵਿੰਦ ਖੰ
ਬੂਟ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਨੂੰ ਪੁਲਿਸ ਨੂ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫ਼ਲਤਾ* *ਕਲਾਨੌਰ ਦ
*ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ
*ਆਪ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ
ਇਕਾਈ ਹਸਪਤਾਲ ਨੇ ਰਚਿਆ ਇਤਿਹਾਸ – ਪੰਜਾਬ ਵਿੱਚ ਪਹਿਲੀ ਰੋਬੋਟਿਕ
*ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਨ
*ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ
ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49194722

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us