ਪੁਲੀਸ ਨਾਕਿਆਂ ਦੀ ਮੁਸਤੈਦੀ ਨਾਲ 2 ਮੋਟਰ ਸਾਈਕਲ ਚੋਰ ਕਾਬੂ, 5 ਮੋਟਰ ਸਾਈਕਲ ਬਰਾਮਦ ਪਲੀਸ ਵਲੋਂ 112 ਦੀਆਂ ਦੋ ਦਰਖਾਸਤਾਂ ਹੱਲ
Feb7,2026
| Gurvinder Singh Mohali | Sas Nagar
ਫੇਜ਼ 11 ਪੁਲੀਸ ਵੱਲੋਂ ਨਾਕੇਬੰਦੀ ਦੌਰਾਨ 2 ਮੋਟਰਸਾਈਕਲ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਚੋਰੀ ਦੇ 5 ਮੋਟਰ ਸਾਈਕਲ ਬਰਾਮਦ ਕੀਤੇ ਹਨ। ਇਸਤੋਂ ਇਲਾਵਾ ਕਾਰ ਚੋਰੀ ਦੇ ਇਕ ਮਾਮਲੇ ਵਿੱਚ ਪੁਲੀਸ ਦੀ ਨਾਕੇਬੰਦੀ ਦੇ ਡਰ ਕਾਰਨ ਚੋਰ ਕਾਰ ਛੱਡ ਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਦੋਵਾਂ ਮੁਲਜਮਾਂ ਨੂੰ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੀਆਂ ਹਿਦਾਇਤਾਂ ਤੇ ਨਾਕੇਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਦੌਰਾਨ ਥਾਣਾ ਫੇਜ਼ 11 ਦੇ ਐਸ ਐਚ ਓ ਇੰਸਪੈਕਟਰ ਅਮਨ ਬੈਦਵਾਨ ਦੀ ਅਗਵਾਈ ਵਿੱਚ ਪੁਲੀਸ ਟੀਮ ਵਲੋਂ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪ੍ਰਭਜੋਤ ਸਿੰਘ ਵਾਸੀ ਸੈਕਟਰ 38-ਡੀ ਚੰਡੀਗੜ੍ਹ ਨੇ 112 ਤੇ ਦਰਖਾਸਤ ਦਰਜ ਕਰਾਈ ਸੀ ਕਿ ਉਸਦੀ ਮੋਟਰਸਾਈਕਲ ਸੀ.ਪੀ ਮਾਲ ਦੇ ਬਾਹਰ ਤੋਂ ਚੋਰੀ ਹੋ ਗਈ ਹੈ, ਜਿਸਤੇ ਸ਼ਹਿਰ ਵਿੱਚ ਲੱਗੇ ਪੁਲੀਸ ਨਾਕਿਆਂ ਨੂੰ ਵਾਇਰਲੈਸ ਰਾਹੀਂ ਅਲਰਟ ਕੀਤਾ ਗਿਆ। ਉਹਨਾਂ ਦੱਸਿਆ ਕਿ ਮੋਟਰ ਸਾਈਕਲ ਚੋਰੀ ਕਰਨ ਵਾਲੇ ਚੋਰਾਂ ਨੇ ਪੁਲੀਸ ਨਾਕਾ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰੰਤੂ ਪੁਲੀਸ ਵਲੋਂ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਆਰੋਪੀਆਂ ਜਸਪ੍ਰੀਤ ਸਿੰਘ ਅਤੇ ਹਰਮਨਜੋਤ ਸਿੰਘ (ਦੋਵੇਂ ਵਾਸੀ ਬਠਲਾਣਾ) ਦੇ ਖਿਲਾਫ ਬੀ.ਐਨ.ਐਸ ਦੀ ਧਾਰਾ 303(2), 317(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਤੋਂ ਕੀਤੀ ਗਈ ਪੁੱਛ ਗਿਛ ਦੇ ਆਧਾਰ ਤੇ ਚੋਰੀ ਕੀਤੇ ਹੋਏ ਪੰਜ ਮੋਟਰ ਸਾਇਕਲ ਬ੍ਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਦੇ ਦੂਜੇ ਮਾਮਲੇ ਵਿੱਚ ਸੁਮਿਤ ਲਖੋਤਰਾ ਵੱਲੋਂ ਆਪਣੀ ਵਰਨਾ ਕਾਰ ਵਰਨਾ ਸੀ.ਪੀ. ਮਾਲ ਦੇ ਬਾਹਰੋਂ ਚੋਰੀ ਹੋਣ ਸੰਬੰਧੀ ਦਰਖਾਸਤ ਦਿੱਤੀ ਗਈ। ਇਸ ਮਾਮਲੇ ਵਿੱਚ ਥਾਣਾ ਫੇਜ਼-11 ਦੇ ਮੁੱਖ ਅਫਸਰ ਇੰਸਪੈਕਟਰ ਅਮਨ ਬੈਦਵਾਨ ਵੱਲੋਂ ਨਾਕਿਆਂ ਨੂੰ ਅਲਰਟ ਕੀਤਾ ਗਿਆ ਅਤੇ ਨਾਕਿਆਂ ਤੇ ਤਾਇਨਾਤ ਪੁਲੀਸ ਦੀ ਮੁਸਤੈਦੀ ਨੂੰ ਦੇਖ ਕੇ ਕਾਰ ਚੋਰ ਸੜਕ ਕਿਨਾਰੇ ਚੋਰੀ ਕੀਤੀ ਕਾਰ ਰੋਡ ਤੇ ਛੱਡ ਕੇ ਭੱਜ ਗਏ ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਵਲੋਂ ਬਰਾਮਦ ਕੀਤੀ ਗਈ ਵਰਨਾ ਕਾਰ ਮਾਲਕ ਦੇ ਹਵਾਲੇ ਕੀਤੀ ਗਈ ਹੈ।
Powered by Froala Editor
Sas-Nagar-Police-Arrested-Accused