*ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਸੀ.ਆਈ.ਏ. ਸਟਾਫ ਵੱਲੋਂ ਵੱਡੀ ਸਫਲਤਾ ਹਾਸਿਲ ਕਰਦਿਆਂ ਅੰਨੇ ਕਤਲ ਦੀ ਗੁੱਥੀ ਸੁਲਝਾਅ 3 ਦੋਸ਼ੀਆਂ ਨੂੰ ਕਾਬੂ ਕੀਤਾ*
Jan16,2026
| Paras Dania | Ludhiana
VIDEO
ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਸੀ.ਆਈ.ਏ. ਸਟਾਫ ਵੱਲੋਂ ਅੰਨੇ ਕਤਲ ਦੀ ਗੁੱਥੀ ਸੁਲਝਾਅ 3 ਦੋਸ਼ੀਆਂ ਨੂੰ ਕਾਬੂ ਕੀਤਾ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਅਮਨਦੀਪ ਸਿੰਘ ਬਰਾੜ ਪੀ.ਪੀ.ਐਸ/ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਹਰਸ਼ਪ੍ਰੀਤ ਸਿੰਘ ਪੀ.ਪੀ.ਐਸ/ਸਹਾਇਕ ਕਮਿਸ਼ਨਰ ਪੁਲਿਸ (ਡਿਟੈਕਟਿਵ) ਜੀ ਨੇ ਦੱਸਿਆ ਕਿ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਲੁਧਿਆਣਾ ਦੀ ਟੀਮ ਵੱਲੋਂ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਦੇ ਹੋਏ ਕਤਲ ਕਰਨ ਵਾਲੇ 03 ਦੋਸ਼ੀਆਨ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 05-01-2026 ਨੂੰ ਪੂਨਮ ਪਤਨੀ ਸੰਜੇ ਸਿੰਘ ਵਾਸੀ ਗਲੀ ਨੰਬਰ 03 ਗਿਆਸਪੁਰਾ ਸਾਹਨੇਵਾਲ ਨੇ ਆਪਣੇ ਪਤੀ ਦੀ ਗੁੰਮਸ਼ੁਦਗੀ ਸਬੰਧੀ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸ ਦਾ ਪਤੀ ਸੰਜੇ ਸਿੰਘ ਕਾਰ ਸੇਲ ਪਰਚੇਜ਼ ਦਾ ਕੰਮ ਕਰਦਾ ਹੈ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਲਟੀਨਾ ਮੋਟਰਸਾਈਕਲ ਨੰਬਰ PB10JB-1153 ਪਰ ਸਵਾਰ ਹੋ ਕੇ ਕੰਮ ਤੇ ਚਲੇ ਗਏ ਪਰ ਸ਼ਾਮ 5 ਵਜੇ ਉਹਨਾਂ ਦਾ ਫ਼ੋਨ ਬੰਦ ਹੋ ਗਿਆ ਤਾ ਪੂਨਮ ਨੂੰ ਸ਼ੱਕ ਹੋਇਆ ਕਿ ਉਸ ਦੇ ਪਤੀ ਨਾਲ ਕੋਈ ਅਣਹੋਣੀ ਨਾ ਹੋ ਗਈ ਹੋਵੇ। ਜਿਸ ਤੇ ਪੂਨਮ ਵੱਲੋ ਪੁਲਿਸ ਨੂੰ ਸੂਚਿਤ ਕਰਦੇ ਹੋਏ ਕੁੱਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 05 ਮਿਤੀ 05-01-2026 ਅ/ਧ 127(6) BNS ਥਾਣਾ ਸਾਹਨੇਵਾਲ ਦਰਜ ਕਰਵਾਇਆ।
ਮਿਤੀ 05-01-2026 ਨੂੰ ਇੱਕ ਰਾਹਗੀਰ ਲੁਧਿਆਣਾ ਸ਼ਹਿਰ ਤੋ ਆਪਣੇ ਪਿੰਡ ਕੱਕਾ ਜਾ ਰਿਹਾ ਸੀ ਤਾਂ ਜਦੋ ਉਹ ਪਿੰਡ ਕੱਕਾ ਧੋਲਾ ਰੋਡ ਪਰ ਪੁੱਜਿਆ ਤਾਂ ਉਸ ਨੇ ਦੇਖਿਆ ਕਿ ਇੱਕ ਖਾਲੀ ਪਲਾਟ ਵਿੱਚ ਇੱਕ ਨਾ ਮਾਲੂਮ ਵਿਅਕਤੀ ਦੀ ਲਾਸ਼ ਦੋ ਹਿੱਸਿਆ ਵਿੱਚ ਪਈ ਹੈ ਅਤੇ ਜਿਸ ਦੀ ਲਾਸ਼ ਨੂੰ ਕਿਸੇ ਜਲਣਸ਼ੀਲ ਪਦਾਰਥ ਨਾਲ ਅੱਗ ਲਗਾ ਕੇ ਸੁੱਟਿਆ ਹੋਇਆ ਹੈ, ਜੋ ਨਾ ਮਾਲੂਮ ਵਿਅਕਤੀ ਦੀ ਲਾਸ਼ ਅੱਗ ਦੇ ਸੇਕ ਨਾਲ ਜਲਣ ਕਾਰਨ ਉਸ ਦੀ ਕੋਈ ਪਹਿਚਾਣ ਨਹੀਂ ਹੋ ਰਹੀ ਸੀ ਜਿਸ ਤੇ ਥਾਣਾ ਮੇਹਰਬਾਨ ਵੱਲੋ ਤੁਰੰਤ ਕਾਰਵਾਈ ਕਰਦਿਆਂ ਲਾਸ਼ ਨੂੰ 72 ਘੰਟੇ ਸਨਾਖ਼ਤ ਲਈ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤਾ ਜਿਸ ਤੇ ਮੁਕੱਦਮਾ ਨੰਬਰ 06 ਮਿਤੀ 13-01-2026 ਅ/ਧ 103, 238 BNS ਥਾਣਾ ਮੇਹਰਬਾਨ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ।
ਸੀ.ਆਈ.ਏ ਸਟਾਫ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਉਪਰੋਕਤ ਦੋਨੋਂ ਕੇਸਾ ਨੂੰ ਧਿਆਨ ਵਿੱਚ ਰੱਖ ਕੇ ਤਫਤੀਸ਼ ਕੀਤੀ ਜਾ ਰਹੀ ਸੀ ਤਾਂ ਕਿ ਉਪਰੋਕਤ ਦੋਨਾ ਕੇਸਾ ਨੂੰ ਟਰੇਸ ਕਰਕੇ ਦੋਸੀਆਨ ਰਾਜੇਸ਼ ਕੁਮਾਰ ਉਰਫ ਸੂਰਤ ਲਾਲ ਯਾਦਵ ਵਾਸੀ ਪਿੰਡ ਰਾਹੀ ਪੱਟੀ ਥਾਣਾ ਕਿਸ਼ਨਪੁਰਾ ਬਿਹਾਰ ਹਾਲ ਵਾਸੀ ਤਾਜਪੁਰ ਰੋਡ ਲੁਧਿਆਣਾ ਮੁੰਨਾ ਕੁਮਾਰ ਪੁੱਤਰ ਭਰਤ ਸ਼ਾਹ ਵਾਸੀ ਅੰਬੇਡਕਰ ਨਗਰ ਸਾਹਨੇਵਾਲ ਅਤੇ ਮੰਗਲ ਸਿੰਘ ਪੁੱਤਰ ਤਰਸੇਮ ਵਾਸੀ ਪਿੰਡ ਮਲਸੀਆਂ ਜਗਰਾਉਂ ਲੁਧਿਆਣਾ ਦਿਹਾਤੀ ਨੂੰ ਮੁਕੱਦਮਾ ਨੰਬਰ-6 ਮਿਤੀ 13-01-26 ਅ/ਧ 103, 238 BNS ਥਾਣਾ ਮੇਹਰਬਾਨ ਲੁਧਿਆਣਾ ਵਿੱਚ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋ ਵਾਰਦਾਤ ਵਿੱਚ ਵਰਤੀਆ 02 ਰਾਡ ਲੋਹਾ ਅਤੇ ਮ੍ਰਿਤਕ ਸੰਜੇ ਸਿੰਘ ਦਾ ਪਲਟੀਨਾ ਮੋਟਰਸਾਈਕਲ ਨੰਬਰ PB10JB-1153 ਬ੍ਰਾਮਦ ਕੀਤਾ ਗਿਆ।
ਦੋਸ਼ੀਆਨ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਸੰਜੇ ਸਿੰਘ ਇਹਨਾ ਤਿੰਨਾ ਦੋਸ਼ੀਆ ਦਾ ਵਾਕਫਕਾਰ ਸੀ ਅਤੇ ਮ੍ਰਿਤਕ ਸੰਜੇ ਸਿੰਘ ਦਾ ਰਾਜੇਸ਼ ਕੁਮਾਰ ਨਾਲ ਪੈਸਿਆ ਦਾ ਲੈਣ ਦੇਣ ਸੀ ਜਦੋ ਵੀ ਪੈਸਿਆ ਦੇ ਲੈਣ ਦੇਣ ਦੀ ਗੱਲ ਹੁੰਦੀ ਤਾਂ ਇਹਨਾਂ ਦੀ ਕਾਫੀ ਗਾਲੀ ਗਲੋਚ ਹੁੰਦੀ ਜਿਸ ਤੇ ਰਾਜੇਸ਼ ਕੁਮਾਰ ਨੇ ਆਪਣੇ ਸਾਥੀਆਂਨ ਮੁੰਨਾ ਕੁਮਾਰ ਅਤੇ ਮੰਗਲ ਸਿੰਘ ਨਾਲ ਮਿਲਕੇ ਸੰਜੇ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਰਚੀ ਤੇ ਮਿਤੀ 03-01-2026 ਨੂੰ ਮ੍ਰਿਤਕ ਸੰਜੇ ਸਿੰਘ ਨੂੰ ਇਹਨਾਂ ਤਿੰਨਾ ਵੱਲੋ ਗਿਆਸਪੁਰਾ ਏਰੀਆ ਵਿੱਚ ਬੁਲਾ ਕੇ ਬੰਦ ਕਮਰੇ ਵਿੱਚ ਲਿਜਾ ਕੇ ਰਾਡ ਮਾਰ ਕੇ ਕਤਲ ਕਰ ਦਿੱਤਾ, ਕਤਲ ਕਰਨ ਪਿੱਛੋ ਮ੍ਰਿਤਕ ਸੰਜੇ ਸਿੰਘ ਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟ ਲਿਆ ਅਤੇ ਇੱਕ ਰਿਕਸ਼ਾ(ਰੇਹੜਾ)5000 ਰੁਪਏ ਦਾ ਮੁੱਲ ਲੈ ਕੇ ਉਸ ਵਿੱਚ ਪਾ ਕੇ ਥਾਣਾ ਮੇਹਰਬਾਨ ਦੇ ਏਰੀਆ ਵਿੱਚ ਲਿਜਾ ਕੇ ਉਸ ਦੀ ਲਾਸ਼ ਨੂੰ ਸੁੰਨਸਾਨ ਪਲਾਟ ਵਿੱਚ ਰੱਖ ਕੇ ਪੈਟਰੋਲ ਪਾ ਕੇ ਸਾੜ ਦਿੱਤਾ ਤਾਂ ਜੋ ਉਸ ਦੀ ਪਹਿਚਾਣ ਨਾ ਹੋ ਸਕੇ।
ਦੋਸ਼ੀਆ ਤੋ ਵਾਰਦਾਤ ਵਿੱਚ ਵਰਤੀਆ 02 ਰਾਡ ਲੋਹਾ ਅਤੇ ਮ੍ਰਿਤਕ ਸੰਜੇ ਸਿੰਘ ਦਾ ਪਲਟੀਨਾ ਮੋਟਰਸਾਈਕਲ ਨੰਬਰ PB10JB-1153 ਬ੍ਰਾਮਦ ਕਰਵਾ ਲਿਆ ਗਿਆ ਹੈ।
*ਦੋਸ਼ੀਆਨ ਦਾ ਅਪਰਾਧਿਕ ਪਿਛੋਕੜ*
ਦੋਸ਼ੀ ਰਾਜੇਸ਼ ਕੁਮਾਰ ਖਿਲਾਫ ਵੱਖ ਵੱਖ ਧਰਾਵਾ ਤਹਿਤ ਕਮਿਸ਼ਨਰੇਟ ਲੁਧਿਆਣਾ ਵਿੱਚ ਦੋ ਮੁਕੱਦਮੇ ਦਰਜ ਹਨ ਅਤੇ ਦੋਸੀ ਮੁੰਨਾ ਕੁਮਾਰ ਖ਼ਿਲਾਫ਼ ਵੱਖ ਵੱਖ ਧਰਾਵਾ ਤਹਿਤ ਕਮਿਸ਼ਨਰੇਟ ਲੁਧਿਆਣਾ ਵਿੱਚ ਦੋ ਮੁਕੱਦਮੇ ਦਰਜ ਹਨ ਅਤੇ ਦੋਸੀ ਮੰਗਲ ਸਿੰਘ ਖ਼ਿਲਾਫ਼ ਥਾਣਾ ਸਿਧਵਾਂ ਬੇਟ ਲੁਧਿਆਣਾ ਦਿਹਾਤੀ ਵਿੱਚ ਇੱਕ ਮੁਕੱਦਮਾ ਦਰਜ ਹੈ।
Powered by Froala Editor
Ludhiana-Police-Arrested-Accused-