ਮੋਹਾਲੀ ਪੁਲੀਸ ਵਲੋਂ ਵਾਹਨ ਚੋਰ ਗਿਰੋਹ ਦੇ ਮੈਂਬਰ ਕਾਬੂ
Dec5,2025
| Gurvinder Singh Mohali | Sas Nagar
ਮੋਹਾਲੀ, 5 ਦਸੰਬਰ (ਗੁਰਵਿੰਦਰ ਸਿੰਘ) ਫੇਜ਼ 8 ਪੁਲੀਸ ਵਲੋਂ ਵਾਹਨ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੀਆਂ ਹਿਦਇਤਾਂ ਤੇ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੌਰਾਨ ਬਲਵਿੰਦਰ ਸਿੰਘ ਉਰਫ ਛੋਟਾ ਵਾਸੀ ਪਿੰਡ ਮਹਿਰੋਲੀ ਥਾਣਾ ਬਲਾਕ ਮਾਜਰੀ ਜਿਲਾ ਐਸ ਏ ਐਸ ਨਗਰ, ਸੁਖਵਿੰਦਰ ਸਿੰਘ ਉਰਫ ਸੁੱਖੀ ਵਾਸੀ ਪਿੰਡ ਬਰੌਲੀ ਜਿਲਾ ਐਸ ਏ ਐਸ ਨਗਰ ਨੂੰ ਥਾਣਾ ਫੇਜ਼-8 ਮੁਹਾਲੀ ਵਿਖੇ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਬੀ ਐਨ ਐਸ ਦੀ ਧਾਰਾ 303(2), 317(2) ਤਹਿਤ ਦਰਜ ਇੱਕ ਮਾਮਲੇ ਵਿੱਚ ਕੁਰਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਰ ਅਮਰਿੰਦਰ ਸਿੰਘ ਉਰਫ ਲਵਲੀ ਵਾਸੀ ਸੈਣੀ ਮਾਰਕੀਟ ਪੁਰਾਣਾ ਰਾਜਪੁਰਾ ਜਿਲਾ ਪਟਿਆਲਾ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹਨਾਂ ਵਿਅਕਤੀਆਂ ਤੋਂ ਉਕਤ ਮਾਮਲੇ ਵਿੱਚ ਚੋਰੀ ਹੋਈ ਕਾਰ ਏਸੈਂਟ ਕਾਰ ਅਤੇ ਹੋਰ ਵੱਖ ਵੱਖ ਥਾਣਾ ਖੇਤਰਾਂ ਵਿੱਚ ਚੋਰੀ ਹੋਈਆ 2 ਕਾਰਾਂ, ਇੱਕ ਮੋਟਰਸਾਇਕਲ ਅਤੇ ਇੱਕ ਐਕਟਿਵਾ ਬ੍ਰਾਮਦ ਕੀਤੀ ਗਈ ਹੈ।
Powered by Froala Editor
Mohali-Police-Arrested-Acused