ਪੰਜਾਬ ਵਿੱਚ ਅਸ਼ਲੀਲਤਾ ਪਰੋਸਣ ਵਾਲਿਆਂ ਨੂੰ ਸਿੰਘ ਲਾਉਣ ਲੱਗੇ ਸੋਧਾ..!
ਬਠਿੰਡਾ(ਪਰਵਿੰਦਰ ਜੀਤ ਸਿੰਘ)ਇੰਸਟਾਗਰਾਮ ਤੇ ਭੱਦੀਆਂ ਅਤੇ ਅਸ਼ਲੀਲਤਾ ਫੈਲਾਉਣ ਵਾਲੀਆਂ ਰੀਲਾਂ ਪਾਉਣ ਵਾਲੀ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਵਾਸੀ ਲਛਮਣ ਨਗਰ ਲੁਧਿਆਣਾ ਦੇ ਕਤਲ ਦਾ ਮਾਮਲਾ ਬਠਿੰਡਾ ਪੁਲਿਸ ਨੇ ਸੁਲਝਾ ਲਿਆ ਹੈ ਅੱਜ ਐਸਐਸਪੀ ਅਮਨੀਤ ਕਾਡਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤ ਪਾਲ ਸਿੰਘ ਮਹਿਰੋਂ ਦੇ ਸਾਥੀ ਜਸਪ੍ਰੀਤ ਸਿੰਘ ਮਹਿਰੋਂ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਮਹਿਰੋਂ ਜ਼ਿਲਾ ਮੋਗਾ ਅਤੇ ਨਿਮਰਤਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੱਟੀ ਰੋਡ ਹਰੀ ਕੇ ਪੱਤਣ ਜਿਲ੍ਹਾ ਤਰਨ ਤਾਰਨ ਵੱਲੋਂ ਗਲ ਵਿੱਚ ਫਾਹਾ ਲਾ ਕੇ ਕੀਤਾ ਗਿਆ ਉਨਾਂ ਦੱਸਿਆ ਕਿ ਦੋਨਾਂ ਦੋਸ਼ੀਆਂ ਨੂੰ ਭੁੱਚੋ ਦੇ ਨਜ਼ਦੀਕ ਤੋਂ ਗ੍ਰਿਫਤਾਰ ਕਰ ਲਿਆ ਹੈ ਤੇ ਇਹਨਾਂ ਖਿਲਾਫ ਦਰਜ ਮੁਕਦਮਾ ਨੰਬਰ 106 ਮਿਤੀ 12 ਛੇ 2025 ਧਾਰਾ 1038 612 ਬੀਐਨਐਸ ਥਾਣਾ ਕੈਂਟ ਬਠਿੰਡਾ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਉਹਨਾਂ ਦੱਸਿਆ ਕਿ ਦੋਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਹੋਰ ਪੁੱਛਕਿਛ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਮਹਿਰੋਂ ਜ਼ਿਲ੍ਾ ਮੋਗਾ ਨੂੰ ਵੀ ਨਾਮਜਦ ਕੀਤਾ ਗਿਆ ਹੈ ਜਿਨਾਂ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਦੋਨਾਂ ਦੋਸ਼ੀਆਂ ਨੇ ਮੁਢਲੀ ਜਾਂਚ ਵਿੱਚ ਮੰਨਿਆ ਹੈ ਕਿ ਉਹਨਾਂ ਵੱਲੋਂ ਪਹਿਲਾਂ ਵੀ ਕੰਚਨ ਕੁਮਾਰੀ ਨੂੰ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਭਰੀਆਂ ਵੀਡੀਓ ਅਪਲੋਡ ਕਰਨ ਤੋਂ ਰੋਕਿਆ ਸੀ ਪ੍ਰੰਤੂ ਉਹ ਨਹੀਂ ਮੰਨੀ ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਦੇ ਹੋਰ ਇਹ ਨੁਕਸਾਨ ਅਤੇ ਗੌਰ ਨਾਮ ਜੋ ਇਹ ਨਹੀਂ ਲਾ ਸਕਦੀ ਕਿਉਂਕਿ ਪ੍ਰਵਾਸੀ ਔਰਤ ਸੀ ਦੇ ਨਾਮ ਨੂੰ ਬਦਨਾਮ ਕਰਨ ਤੋਂ ਗੁੱਸੇ ਵਿੱਚ ਆ ਕੇ ਇਸ ਨੂੰ ਕਤਲ ਕੀਤਾ ਗਿਆ ਹੈ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਅੰਮ੍ਰਿਤ ਪਾਲ ਸਿੰਘ ਮਹਿਰੋਂ ਅਤੇ ਉਸਦੇ ਸਾਥੀਆਂ ਵੱਲੋਂ ਇਸ ਤੋਂ ਪਹਿਲਾਂ ਵੀ ਅਸ਼ਲੀਲ ਬਲੋਗਰ ਬਣਾ ਕੇ ਅਪਲੋਡ ਕਰਨ ਵਾਲੇ ਪ੍ਰੋਡਿਊਸਰ ਨੂੰ ਵੀ ਇਸ ਤਰਹਾਂ ਮਾਰਿਆ ਗਿਆ ਸੀ। ਜੇਕਰ ਯੋਗ ਹੈ ਕਿ ਕੰਚਨ ਕੁਮਾਰੀ ਉਰਫ ਕਮਲ ਔਰ ਭਾਬੀ ਇੰਸਟਾਗ੍ਰਾਮ ਤੇ ਭੱਦੀ ਸ਼ਬਦਾਵਲੀ ਅਤੇ ਅਸ਼ਲੀਲਤਾ ਵਾਲੀਆਂ ਵੀਡੀਓ ਅਪਲੋਡ ਕਰਦੀ ਰਹਿੰਦੀ ਸੀ ਜਿਸ ਕਰਕੇ ਉਸਦਾ ਬੀਤੀ ਨੌ ਤਰੀਕ ਨੂੰ ਕਤਲ ਕਰਕੇ ਲਾਸ਼ ਗੱਡੀ ਵਿੱਚ ਰੱਖ ਕੇ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਗੱਡੀ ਛੱਡ ਦਿੱਤੀ ਸੀ ਜਿਸ ਦੀ ਬਰਾਮਦਗੀ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਕੀਤੀ ਗਈ ਜਾਂਚ ਉਪਰੰਤ ਇਹ ਖੁਲਾਸੇ ਹੋਏ ਹਨ। ਦੱਸ ਦਈਏ ਅੰਮ੍ਰਿਤ ਪਾਲ ਸਿੰਘ ਮਹਿਰੋਂ ਅਤੇ ਹੋਰਨਾਂ ਸਿੰਘਾਂ ਵੱਲੋਂ ਬੀਤੀ ਦੇਰ ਰਾਤ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਪਹਿਲਾਂ ਹੀ ਇਸ ਮਾਮਲੇ ਦੀ ਜਿੰਮੇਵਾਰੀ ਲੈ ਲਈ ਸੀ
Powered by Froala Editor
Amritpal-Singh-Mehro-Murder-Accused-Of-Social-Media-Influencer-Kamal-Kaur-Bhabhi-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)