ਖਮਾਣੋ ਦੇ ਪਿੰਡ ਠੀਕਰੀਵਾਲ ਵਿਖੇ ਰਾਤ ਦੇ ਹਨੇਰੇ ਚ 9 ਵਜੇ ਚੱਲੀਆਂ ਗੋਲੀਆਂ
Mar10,2025
| Paras Gautam | Bassi Pathana
VIDEO
>>>>> ਅਮਨਪ੍ਰੀਤ ਸਿੰਘ ਨੌਜਵਾਨ ਦੇ ਘਰ ਦੋ ਕਾਰ ਸਵਾਰਾਂ ਨੇ ਚਲਾਈਆਂ ਅੰਨੇਵਾਹ ਗੋਲੀਆਂ
>>>>>ਘਟਨਾ ਸੀ.ਸੀ.ਟੀ.ਵੀ ਕੈਮਰ
>>>>> ਦੋ ਮਹੀਨੇ ਚ ਸਬ ਡਿਵੀਜ਼ਨ ਖਮਾਣੋ ਅੰਦਰ ਚੱਲੀ ਦੂਜੀ ਵਾਰ ਗੋਲੀ
ਬਸੀ ਪਠਾਣਾਂ 10 ਮਾਰਚ (ਪਾਰਸ ਗੌਤਮ) - ਖਮਾਣੋਂ ਨੇੜਲੇ ਪਿੰਡ ਠੀਕਰੀਵਾਲ ਵਿਖੇ ਚੰਡੀਗੜ੍ਹ ਕਲੱਬ ਚ ਕੰਮ ਕਰ ਰਹੇ ਨੌਜਵਾਨ ਅਮਨਪ੍ਰੀਤ ਸਿੰਘ ਉਰਫ ਹਨੀ ਪੁੱਤਰ ਗੁਰਮੇਲ ਸਿੰਘ ਦੇ ਘਰ ਤੇ ਦੋ ਕਾਰ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਗੋਲੀ ਉਹਨਾਂ ਦੇ ਤਾਏ ਦੇ ਘਰ ਦੇ ਗੇਟ ਤੇ ਵੱਜੀ ਜਿਨਾਂ ਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਇਟਲੀ ਰਹਿ ਅਤੇ ਦੂਸਰੀ ਗੋਲੀ ਜਿਸ ਥਾਂ ਤੇ ਅਮਨਪ੍ਰੀਤ ਸਿੰਘ ਸੁੱਤਾ ਪਿਆ ਉਸ ਥਾਂ ਤੇ ਲੱਗੀ। ਪ੍ਰੰਤੂ ਦੂਸਰੀ ਗੋਲੀ ਕੰਧ ਦੀ ਬਜਾਏ ਜੇਕਰ ਖਿੜਕੀ ਚ ਲੱਗ ਜਾਂਦੀ ਤਾਂ ਅਮਨਪ੍ਰੀਤ ਸਿੰਘ ਦੀ ਮੌਤ ਹੋ ਸਕਦੀ ਸੀ।
ਉਕਤ ਸਾਰੀ ਘਟਨਾ ਬਾਰੇ ਅਮਨਪ੍ਰੀਤ ਸਿੰਘ ਨੇ ਤੁਰੰਤ ਥਾਣਾ ਖਮਾਣੋਂ ਨੂੰ ਸੂਚਿਤ ਕੀਤਾ ਜਿੱਥੇ ਥਾਣਾ ਖਮਾਣੋਂ ਦੇ ਮੁੱਖ ਅਫਸਰ ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ਤੇ ਪਹੁੰਚੇ ਤੇ ਆ ਕੇ ਘਟਨਾ ਸਥਾਨ ਦਾ ਜਾਇਜਾ ਲਿਆ। ਉਕਤ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਚੁੱਕੀ ਹੈ। ਇਸ ਘਟਨਾ ਸਬੰਧੀ ਅਮਨਪ੍ਰੀਤ ਸਿੰਘ ਉਰਫ ਹਨੀ ਨੇ ਦੱਸਿਆ ਕਿ ਗੋਲੀ ਚੱਲਣ ਤੋਂ 15 ਮਿੰਟ ਬਾਅਦ ਉਸ ਨੂੰ ਕਨੇਡਾ ਤੋਂ ਇੱਕ ਪ੍ਰਿੰਸ ਨਾਮ ਦੇ ਨੌਜਵਾਨ ਦਾ ਫੋਨ ਆਇਆ ਜਿਸ ਵਿੱਚ ਫੋਨ ਕਰਨ ਵਾਲੇ ਵਿਅਕਤੀ ਨੇ ਅਮਨਪ੍ਰੀਤ ਸਿੰਘ ਨੂੰ ਧਮਕੀ ਦਿੱਤੀ ਕਿ ਅੱਜ ਤਾਂ ਤੂੰ ਬਚ ਗਿਆ ਕੱਲ ਸਵੇਰੇ 9 ਵਜੇ ਤੇਰੇ ਘਰ ਤੇ ਫਿਰ ਗੋਲੀ ਚੱਲ ਸਕਦੀ ਹੈ। ਅਮਨਪ੍ਰੀਤ ਸਿੰਘ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਸ ਦੀ ਜਾਨ ਦੀ ਰਾਖੀ ਕੀਤੀ ਜਾਵੇ ਕਿਉਂਕਿ ਹਮਲਾਵਰ ਕਿਸੇ ਵੀ ਸਮੇਂ ਉਸ ਤੇ ਹਮਲਾ ਕਰ ਸਕਦੇ ਹਨ।
Powered by Froala Editor
Firing-Incident-Bassi-Pathana-