ਪੁਲਿਸ ਵੱਲੋਂ ਨਾਜਾਇਜ਼ ਅਸਲੇ ਸਮੇਤ 3 ਨੌਜਵਾਨ ਕਾਬੂ *ਅਪੋਲੋ ਡਾਈਨੋਸੀਸ ਹਸਪਤਾਲ ਡੇਰਾਬੱਸੀ ਦੇ ਬਾਹਰ ਕੀਤਾ ਸੀ ਹਵਾਈ ਫਾਇਰ

Jul22,2024 | Gurvinder Singh | Sas Nagar (mohali)


    ਮੋਹਾਲੀ,22 ਜੁਲਾਈ (ਗੁਰਵਿੰਦਰ ਸਿੰਘ) ਮੋਹਾਲੀ ਪੁਲਿਸ ਨੇ ਅਪੋਲੋ ਡਾਈਨੋਸੀਸ ਹਸਪਤਾਲ ਡੇਰਾਬੱਸੀ ਦੇ ਬਾਹਰ ਹਵਾਈ ਫਾਇਰ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਨਾਜਾਇਜ ਅਸਲਾ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਨੇ ਦਸਿਆ ਕਿ 20 ਜੁਲਾਈ 2024 ਨੂੰ ਉਸ਼ਾ ਰਾਣੀ ਪਤਨੀ ਸ਼ਿਵ ਕੁਮਾਰਾ ਵਾਸੀ ਰੌਣੀ ਮੁਹੱਲਾ ਡੇਰਾਬੱਸੀ, ਜੋ  ਅਪੋਲੋ ਡਾਈਨੋਸੀਸ ਹਸਪਤਾਲ ਡੇਰਾਬੱਸੀ ਵਿਖੇ ਨੌਕਰੀ ਕਰਦੀ ਹੈ, ਆਪਣੀ ਡਿਊਟੀ ਤੇ ਹਾਜਰ ਸਲ ਤਾਂ ਅਚਾਨਕ ਦੋ ਨੌਜਵਾਨ ਲੜਕੇ ਅੰਦਰ ਆਏ, ਜਿਹਨਾਂ ਨੇ ਆਪਣੇ ਮੂੰਹ ਤੇ ਸਿਰ ਤੇ ਚਿੱਟੇ ਰੰਗ ਦੇ ਪਰਨੇ ਬੰਨੇ ਹੋਏ ਸੀ ਅਤੇ ਉਸ ਨੂੰ ਇੱਕ ਪਰਚੀ ਦਿੱਤੀ, ਜਿਸ ਵਿੱਚ ਹਿੰਦੀ ਭਾਸ਼ਾ ਵਿੱਚ ਲਿਖਿਆ ਹੋਇਆ ਸੀ ‘‘ ਹਮ ਕੌਸਲ ਚੌਧਰੀ ਗੈਂਗ ਦੀ ਤਰਫ ਸੇ ਹੈਂ ਓਰ ਉਨ ਕੇ ਕਹਿਨੇ ਪਰ ਯਹ ਕਾਮ ਕੀਯਾ ਗਯਾ ਹੈ ਅਗਰ ਆਪ ਆਪਣੀ ਸਲਾਮਤੀ ਚਾਹਤੇ ਹੋ ਤੋ ਦਿਯੇ ਗਏ ਨੰਬਰ ਪਰ ਵਟੱਸਐਪ ਕਾਲ ਦੁਵਾਰਾ ਬਾਤ ਕਰੋ। ਨਹੀਂ ਤੋ ਆਜ ਏਕ ਗੋਲੀ ਚਲੀ ਹੈ ਕਲ 101 ਗੋਲੀਆ ਚਲੇਗੀ ਇਸ ਕੋ ਮਜਾਕ ਨਾ ਸਮਝੋ। ’’ ਬਾਹਰ ਨਿਕਲ ਕੇ  ਉਹਨਾਂ ਵਿਚੋਂ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਹਵਾਈ ਫਾਇਰ ਕੀਤਾ ਤੇ ਫਿਰ ਉਕਤ ਤਿੰਨੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ। 
ਉਹਨਾਂ ਦਸਿਆ ਕਿ ਇਸ ਸਬੰਧੀ ਨਾ ਮਾਲੂਮ ਦੋਸ਼ੀਆਨ ਵਿਰੁੱਧ ਮੁਕਦਮਾ ਨੰਬਰ 237 ਬੀ.ਐਨ. ਐਸ. ਦੀ ਧਾਰਾ 125,351(2) 351(3) ਅਤੇ ਅਸਲਾ ਐਕਟ ਦੀ ਧਾਰਾ 25-54-59 ਅਧੀਨ ਥਾਣਾ ਡੇਰਾਬੱਸੀ ਦਰਜ ਕੀਤਾ ਗਿਆ ਸੀ। ਇਸ ਸਬੰਧੀ ਐਸ ਪੀ ਜੋਤੀ ਯਾਦਵ, ਡੀ ਐਸ ਪੀ ਤਫਤੀਸ ਹਰਸਿਮਰਤ ਸਿੰਘ, ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਦੀ ਨਿਗਰਾਨੀ ਵਿੱਚ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਕਤ ਟੀਮਾਂ ਵਲੋਂ ਮੁਕਦਮਾ ਵਿੱਚ ਟੈਕਨੀਕਲ ਅਤੇ ਮਨੁਖੀ ਸੋਰਸਾਂ ਦੀ ਸਹਾਇਤਾ ਨਾਲ 3 ਨੌਜਵਾਨਾਂ ਨੂੰ ਇੱਕ ਰਿਵਾਲਵਰ .32 ਬੋਰ ਦੇਸੀ, ਮੌਕੇ ਤੇ ਚਲਿਆ ਖੋਲ ਕਾਰਤੂਸ,.32 ਬੋਰ ਅਤੇ 2 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ। 
ਉਹਨਾਂ ਦਸਿਆ ਕਿ ਤਿੰਨੇ ਨੌਜਵਾਨ ਡੇਰਾਬੱਸੀ ਦੇ ਰਹਿਣ ਵਾਲੇ ਹਨ, ਜਿਹਨਾਂ ਦਾ ਸਬੰਧੀ ਗੈਂਗਸਟਰ ਕੌਸਲ ਚੌਧਰੀ ਗਰੁਪ ਨਾਲ ਪਾਇਆ ਗਿਆ ਹੈ। ਇਹਨਾਂ ਵਿਚੋਂ ਇੱਕ ਨੌਜਵਾਨ ਵਿਰੁਧ ਪਹਿਲਾਂ ਵੀ ਥਾਣਾ ਡੇਰਾਬੱਸੀ ਵਿਖੇ ਇਕ ਮੁਕਦਮਾ ਦਰਜ ਹੈ ਜਿਸ ਵਿੱਚ ਉਹ ਬਾਲ ਸੁਧਾਰ ਘਰ ਹੁਸ਼ਿਆਰਪੁਰ ਵਿਖੇ ਰਹਿ ਕੇ ਆਇਆ ਹੈ। ਇਹਨਾਂ ਤਿੰਨੇ ਦੋਸ਼ੀਆਂ ਨੇ 6.12.2023 ਨੂੰ ਮੋਟਰਾਸਾਈਕਲਾਂ ਤੇ ਸਵਾਰ ਹੋ ਕੇ ਸਿਰ ਅਤੇ ਮੂੰਹ ਬੰਨ ਕੇ ਪੰਜਾਬੀ ਬਾਗ ਨੇੜੈ ਵਾਲੀਵੂਡ ਗਰਾਉਂਡ ਡੇਰਾਬੱਸੀ ਵਿਚ ਚੱਲ ਰਹੇ ਵਿਆਹ ਸਮਾਗਮ ਦੇ ਨਾਲ ਖਾਲੀ ਪਲਾਟ ਵਿੱਚ ਸਾਹਿਲ ਵਾਸੀ ਡੇਰਾਬੱਸੀ ਅਤੇ ਉਸ ਦੇ ਸਾਥੀਆਂ ਨੂੰ ਮਾਰ ਦੇਣ ਦੀ ਨੀਯਤ ਨਾਲ ਉਹਨਾਂ ਤੇ ਫਾਇਰ ਕੀਤੇ ਸਨ। ਉਹਨਾਂ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Powered by Froala Editor

Sas-Nagar-Police-Arrested-Accused



TOP HEADLINES


ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਅਜੋਲੀ ਵਿਖੇ ਕੀਤਾ ਧ
ਤਖ਼ਤ ਸਾਹਿਬ ਦੇ ਜਥੇਦਾਰ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕ
ਡੀ.ਸੀ ਨੇ ਝੋਨੇ ਦੀ ਚੱਲ ਰਹੀ ਖਰੀਦ ਦੀ ਸਮੀਖਿਆ ਕੀਤੀ
ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ
ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਕਾਸ ਪਰਵ ਤੇ ਆਯੋਜਿਤ ਸਮਾਰੋਹ ਵ
ਨਾਇਬ ਸਿੰਘ ਸੈਣੀ ਬਣੇ ਹਰਿਆਣਾ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ
*ਮਹਿਲਾ ਏਸ਼ੀਅਨ ਚੈਂਪੀਅਨਜ਼ ਮੁਕਾਬਲੇ ਦੀ ਟਰਾਫੀ ਦਾ ਮੋਹਾਲੀ ਪੁੱ
ਚੋਰੀ ਦੀਆਂ ਸਕੂਟਰੀਆਂ ਅਤੇ ਮੋਬਾਇਲ ਫੋਨ ਸਮੇਤ ਦੋ ਮੁਲਜਮ ਗ੍ਰਿਫਤ
72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ 'ਤੇ ਸਿੱਖਿਆ ਮੰਤਰ
ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਬਰਾਬਰੀ ਵਾਲੇ
Nri ਔਰਤ ਨਾਲ ਮੋਹਾਲੀ ’ਚ ਹੋਈ ਲੁੱਟ: ਢਾਈ ਤੋਲੇ ਸੋਨੇ ਦੀ ਚੇਨ ਖ
ਆਮ ਆਦਮੀ ਪਾਰਟੀ ਨੇ ਵਿਰਸਾ ਸਿੰਘ ਵਲਟੋਹਾ ਵੱਲੋਂ ਗਿਆਨੀ ਹਰਪ੍ਰੀਤ
ਲਾਲਜੀਤ ਸਿੰਘ ਭੁੱਲਰ ਵੱਲੋਂ ਸੂਬੇ ਦੀਆਂ ਜੇਲਾਂ ਨੂੰ ਹੋਰ ਸੁਰੱਖਿ
ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਬੰਪਰ ਆਮਦ ਸ਼ੁਰੂ – ਹਰਚੰਦ ਸ
ਭਗਵੰਤ ਮਾਨ ਸਰਕਾਰ ਦਾ ਦੀਵਾਲੀ ਦਾ ਤੋਹਫਾ; ਸਹਿਕਾਰੀ ਬੈਂਕ ਵੱਲੋਂ
ਮੁੱਖ ਮੰਤਰੀ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ (ਰਾਮ ਤੀਰਥ),
ਮਾਲੇਰਕੋਟਲਾ ਪੁਲਿਸ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ
ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋ 48 ਘੰਟਿਆਂ ਲਈ ਧਰਨੇ ਨ
ਜਥੇਦਾਰ ਧਾਮੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸਤੀਫ਼ਾ ਨਾਮਨਜ਼ੂਰ
ਵਿਜੀਲੈਂਸ ਬਿਊਰੋ ਵੱਲੋਂ ਪਲਾਟ ਦੇ ਇੰਤਕਾਲ ਬਦਲੇ 50 ਹਜ਼ਾਰ ਰੁਪਏ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 43420854

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us