ਬਠਿੰਡਾ ਪੁਲਿਸ ਵੱਲੋਂ ਮੋਬਾਈਲ ਫੋਨ ਤੇ ਧਮਕੀ ਦੇ ਕੇ ਫਿਰੋਤੀਆਂ ਮੰਗਣ ਵਾਲੇ ਗਿਰੋਹ ਦੇ 1 ਮੈਂਬਰ ਨੂੰ ਕੀਤਾ ਕਾਬੂ
Jul18,2024
| Parvinder Jit Singh | Bathinda
ਮਾੜੇ ਅਨਸਰਾਂ ਤੇ ਨਕੇਲ ਕਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸ਼੍ਰੀ ਐੱਸ.ਪੀ.ਐੱਸ ਪਰਮਾਰ, ਆਈ.ਪੀ.ਐੱਸ, ਵਧੀਕ ਡਾਇਰਟੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਮਾਰਗ ਦਰਸ਼ਨ ਅਨੁਸਾਰ ਸ਼੍ਰੀ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਜੀ ਰਹਿਨੁਮਾਈ ਹੇਠ, ਸ਼੍ਰੀ ਅਜੈ ਗਾਂਧੀ ਆਈ.ਪੀ.ਐੱਸ ਐੱਸ.ਪੀ ਡਿਟੈਕਟਿਵ ਬਠਿੰਡਾ, ਸ਼੍ਰੀ ਨਰਿੰਦਰ ਸਿੰਘ ਪੀ.ਪੀ.ਐੱਸ ਐੱਸ.ਪੀ (ਸ਼ਹਿਰੀ) ਬਠਿੰਡਾ, ਸ਼੍ਰੀ ਸਰਵਜੀਤ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ ਸਿਟੀ-2 ਬਠਿੰਡਾ ਦੀ ਅਗਵਾਈ ਵਿੱਚ ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-2 ਅਤੇ ਥਾਣਾ ਕੋਤਵਾਲੀ ਬਠਿੰਡਾ ਦੀ ਪੁਲਿਸ ਪਾਰਟੀ ਵੱਲੋਂ ਕਾਰੋਬਾਰੀ ਲੋਕਾਂ ਨੂੰ ਫੋਨ ਕਰਕੇ ਫਿਰੋਤੀਆ ਦੀ ਮੰਗ ਕਰਨ ਵਾਲੇ ਅਤੇ ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਕਾਰੋਬਾਰੀਆਂ ਨੂੰ ਜਾਨੋ ਮਾਰਣ ਦੀਆਂ ਧਮਕੀਆਂ ਦੇਣ ਵਾਲੇ ਇੱਕ ਵਿਅਕਤੀ ਕਾਬੂ ਕਰਕੇ ਸਫਲਤਾ ਹਾਸਲ ਕੀਤੀ। ਸ਼੍ਰੀ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 14.7.2024 ਨੂੰ ਇੱਕ ਵਿਅਕਤੀ ਨੂੰ ਕਿਸੇ ਨਾਮਲੂਮ ਵਿਅਕਤੀ ਵੱਲੋਂ ਧਮਕੀ ਭਰੀ ਕਾਲ ਆਈ ਅਤੇ 30 ਲੱਖ ਰੁਪਏ ਦੀ ਫਿਰੋਤੀ ਦੇਣ ਨੂੰ ਕਿਹਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਕਾਲਾਂ ਆਈਆਂ ਸਨ।ਜਿਸਤੇ ਮੁੱਦਈ ਵੱਲੋਂ ਇਸ ਬਾਰੇ ਤੁਰੰਤ ਬਠਿੰਡਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਜੋ ਕਿ ਬਠਿੰਡਾ ਸ਼ਹਿਰ ਦਾ ਹੀ ਵਸਨੀਕ ਹੈ, ਜਿਸ ਕੋਲੋ 10 ਲੱਖ ਰੁਪਏ ਦੀ ਫਿਰੋਤੀ ਦੇਣ ਸਬੰਧੀ ਧਮਕੀ ਭਰੀ ਕਾਲ ਆਈ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ।ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਕੋਤਵਾਲੀ ਵਿਖੇ *ਨਾਮਲੂਮ ਵਿਅਕਤੀ ਖਿਲਾਫ ਮੁੱਕਦਮਾ ਨੰਬਰ 87 ਮਿਤੀ 14.7.2024 ਅ/ਧ 308(4),351(3) ਬੀ.ਐੱਨ.ਐੱਸ ਥਾਣਾ ਕੋਤਵਾਲੀ ਵਿਖੇ ਦਰਜ ਰਜਿਸਟਰ ਕੀਤਾ ਗਿਆ* ਅਤੇ ਮੁੱਕਦਮੇ ਵਿੱਚ ਦੋਸ਼ੀ ਦੀ ਤਲਾਸ਼ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ। ਮੁੱਕਦਮੇ ਦੀ ਤਫਤੀਸ਼ ਟੈਕਨੀਕਲ ਪਹਿਲੂਆਂ ਰਾਹੀਂ ਆਰੰਭ ਕੀਤੀ ਗਈ। ਤਫਤੀਸ਼ ਦੌਰਾਨ ਜਿਹੜੇ ਮੋਬਾਈਲ ਨੰਬਰ ਤੋਂ ਦੋਵਾਂ ਵਿਅਕਤੀਆਂ ਨੂੰ ਧਮਕੀ ਭਰੀਆਂ ਫਿਰੋਤੀ ਮੰਗਣ ਸਬੰਧੀ ਕਾਲ ਕੀਤੀ ਗਈ ਸੀ, ਉਹ ਇੱਕ ਹੀ ਮੋਬਾਈਲ ਨੰਬਰ ਤੋਂ ਕੀਤੀ ਗਈ ਸੀ।ਧਮਕੀ ਭਰੀ ਇਹ ਕਾਲ *ਵਿਨੈ ਕੁਮਾਰ ਪੁੱਤਰ ਮੁਰਾਰੀ ਵਾਸੀ ਨਾਮਦੇਵ ਨਗਰ ਬਠਿੰਡਾ* ਉਕਤ ਨੇ ਕੀਤੀ ਸੀ।ਉਕਤ ਵਿਨੈ ਕੁਮਾਰ ਤੋਂ ਸਮੇਤ ਫਿਰੋਤੀ ਕਾਲਾਂ ਕਰਕੇ ਧਮਕੀਆਂ ਦੇਣ ਲਈ ਵਰਤੇ ਜਾਂਦੇ ਮੋਬਾਈਲ ਫੋਨ ਨੂੰ ਸੰਤਪੁਰਾ ਰੋਡ ਫਲਾਈਓਵਰ ਬਰਿੱਜ ਦੇ ਹੇਠ ਬਣੇ ਟੈਕਸੀ ਯੂਨੀਅਨ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ। ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ।
Powered by Froala Editor
Bathinda-Police-Arrested-Accused-