ਅਹਿਰਾਰ ਫਾਊਂਡੇਸ਼ਨ ਵੱਲੋਂ ਹੜ੍ਹ ਪੀੜਤਾਂ ਨੂੰ ਵੰਡੇ ਗਏ 50 ਲੱਖ ਰੁਪਏ ਦੇ ਚੈਕ
Sep10,2025
| Jagrati Lahar Bureau | Ludhiana
ਅੱਜ ਹੈ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਚੌਥੀ ਬਰਸੀ
ਮੁਸੀਬਤ ਵਿੱਚ ਇੱਕ ਦੂਜੇ ਦੇ ਕੰਮ ਆਉਣਾ ਹੀ ਅਸਲੀ ਧਰਮ ਹੈ: ਸ਼ਾਹੀ ਇਮਾਮ ਪੰਜਾਬ
ਅੱਜ ਇੱਥੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਚੌਥੀ ਬਰਸੀ (ਯੋਮੇ ਵਫਾਤ) ਦੇ ਮੌਕੇ ਤੇ ਅਹਿਰਾਰ ਫਾਉਂਡੇਸ਼ਨ ਲੁਧਿਆਣਾ ਦੇ ਵੱਲੋਂ ਪੰਜਾਬ ਦੇ ਵੱਖ ਵੱਖ ਹੜ੍ਹ ਪੀੜਤ ਪਰਿਵਾਰਾਂ ਨੂੰ 50 ਲੱਖ ਰੁਪਏ ਦੇ ਚੈਕ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਦੇਸ਼ ਅਤੇ ਸਮਾਜ ਦੀ ਸੇਵਾ ਅਤੇ ਸਿੱਖਿਆ ਉਨ੍ਹਾਂ ਨੂੰ ਆਪਣੇ ਪਿਤਾ ਮਰਹੂਮ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਤੋਂ ਵਿਰਾਸਤ ਵਿੱਚ ਮਿਲੀ ਹੈ ਉਹਨਾਂ ਕਿਹਾ ਕਿ ਅੱਜ ਜਦੋਂ ਪੰਜਾਬ ਵਿੱਚ ਹੜ੍ਹਾਂ ਦੇ ਕਾਰਨ ਬਹੁਤ ਸਾਰੇ ਪਰਿਵਾਰ ਪੀੜਿਤ ਹੋਏ ਅਤੇ ਲੁਧਿਆਣਾ ਜਾਮਾ ਮਸਜਿਦ ਦੇ ਇੱਕ ਐਲਾਨ ਤੋਂ ਬਾਅਦ ਦੇਸ਼ ਭਰ ਦੇ ਮੁਸਲਿਮ ਸਮੁਦਾਏ ਨੇ ਜਿਸ ਤਰ੍ਹਾਂ ਮੁਹੱਬਤ ਭਾਈਚਾਰੇ ਅਤੇ ਏਕਤਾ ਦਾ ਸਬੂਤ ਦਿੱਤਾ ਹੈ ਮੈਂ ਉਹਦੇ ਲਈ ਇਹਨਾਂ ਸਾਰਿਆਂ ਦਾ ਹਮੇਸ਼ਾ ਧੰਨਵਾਦੀ ਰਹਾਂਗਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਜਾਮਾ ਮਸਜਿਦ ਲੁਧਿਆਣਾ ਦੀ ਸੰਸਥਾ ਅਹਿਰਾਰ ਫਾਊਂਡੇਸ਼ਨ ਦੇ ਵੱਲੋਂ ਅੱਜ ਹੜ੍ਹਾਂ ਤੋਂ ਪੀੜਿਤ ਉਹਨਾਂ ਪਰਿਵਾਰਾਂ ਵੱਲ ਰਾਸ਼ਨ ਦੇ ਇਲਾਵਾ ਮਦਦ ਦਾ ਹੱਥ ਵਧਾਇਆ ਗਿਆ ਹੈ ਜਿਨ੍ਹਾਂ ਦੇ ਘਰਾਂ ਦਾ ਹੜ੍ਹਾਂ ਵਿੱਚ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸ ਸੇਵਾ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਰੱਖਿਆ ਗਿਆ ਹੈ। ਕਿਉਂਕਿ ਆਪਣੇ ਗੁਆਂਢੀ ਦੇ ਨਾਲ ਮੁਸ਼ਕਿਲ ਸਮੇਂ ਦੁੱਖ ਨੂੰ ਵੰਡਣ ਹੀ ਅਸਲ ਧਰਮ ਹੈ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਦੁਨੀਆਂ ਭਰ ਵਿੱਚ ਹਰ ਇੱਕ ਧਰਮ ਦਾ ਮੁਸ਼ਕਲ ਸਮੇਂ ਸਾਥ ਦਿੱਤਾ ਹੈ ਅਤੇ ਅੱਜ ਜੋ ਵੱਖ ਵੱਖ ਵਰਗਾਂ ਦੇ ਲੋਕ ਪੰਜਾਬ ਪਹੁੰਚ ਰਹੇ ਹਨ ਇਹ ਪੰਜਾਬੀਆਂ ਦੀ ਹੀ ਸੇਵਾ ਭਾਵਨਾ ਅਤੇ ਕੁਰਬਾਨੀਆਂ ਦਾ ਨਤੀਜਾ ਹੈ ਉਹਨਾਂ ਕਿਹਾ ਕਿ ਅੱਜ ਅਸੀਂ ਪੀੜਿਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਨਹੀਂ ਦੇ ਰਹੇ ਬਲਕਿ ਉਹਨਾਂ ਨਾਲ ਆਪਣੀ ਮੁਹੱਬਤ ਦਾ ਇਜਹਾਰ ਕਰ ਰਹੇ ਹਾਂ ਜਿਕਰਯੋਗ ਹੈ ਕਿ ਅਹਿਰਾਰ ਫਾਊਂਡੇਸ਼ਨ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਅੰਗਰੇਜ਼ਾਂ ਦੇ ਖਿਲਾਫ ਪ੍ਰਸਿੱਧ ਮੁਸਲਿਮ ਪਾਰਟੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੀ ਸਮਾਜ ਸੇਵੀ ਸੰਸਥਾ ਹੈ ਜਿਸ ਦਾ ਸੰਚਾਲਨ ਲੁਧਿਆਣਾ ਜਾਮਾ ਮਸਜਿਦ ਤੋਂ ਹੁੰਦਾ ਹੈ ਅਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਇਸਦੇ ਡਾਇਰੈਕਟਰ ਹਨ।
Powered by Froala Editor
Ahrar-Foundation-Flood-Victims-Ludhiana-Jama-Maszid-Shahi-Imam-