ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਵਿੱਚ ਰੇਲਵੇ ਲਾਈਨਾਂ ਦੇ ਨੇੜੇ ਇੱਕ ਛੋਟੇ ਬੱਚੇ ਦੀ ਟ੍ਰੇਨ ਦੀ ਲਪੇਟ ਦੇ ਵਿੱਚ ਆਣ ਕਰਕੇ ਮੌਤ ਹੋ ਗਈ ਬੱਚੇ ਦੀ ਉਮਰ 11 ਤੋਂ 12 ਸਾਲ ਦੀ ਹੈ ਅਤੇ ਉਸ ਦੀ ਪਹਿਚਾਣ ਸ਼ਿਵਾ ਵਾਸੀ ਕੁੰਦਨਪੁਰੀ ਵਜੋਂ ਹੋਈ ਹੈ। ਉਹ ਆਪਣੇ ਦੋ ਹੋਰ ਦੋਸਤਾਂ ਦੇ ਨਾਲ ਰੇਲਵੇ ਲਾਈਨਾਂ ਦੇ ਕੋਲ ਖੇਡਣ ਆਇਆ ਸੀ ਅਤੇ ਇਸ ਦੌਰਾਨ ਨੰਗਲ ਡੈਮ ਤੋਂ ਅੰਮ੍ਰਿਤਸਰ ਜਾਣ ਵਾਲੀ ਐਕਸਪ੍ਰੈਸ ਟਰੇਨ ਦੀ ਲਪੇਟ ਵਿੱਚ ਆਉਣ ਕਰਕੇ ਉਸਦੀ ਮੌਤ ਹੋ ਗਈ ਹਾਲਾਂਕਿ ਉਸਦੇ ਨਾਲ ਦੇ ਸਾਥੀ ਜਰੂਰ ਬਚ ਗਏ। ਪਰ ਸ਼ਿਵਾ ਟ੍ਰੇਨ ਦੀ ਲਪੇਟ ਵਿੱਚ ਆ ਗਿਆ। ਮੌਕੇ ਤੇ ਪਹੁੰਚੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਕਿ ਉਹ ਅੱਜ ਦੁਪਹਿਰ 3 ਵਜੇ ਦੇ ਕਰੀਬ ਖੇਡਣ ਲਈ ਆਏ ਸਾਨੂੰ ਪਤਾ ਨਹੀਂ ਕਿਵੇਂ ਉਹ ਰੇਲਵੇ ਲਾਈਨਾਂ ਦੇ ਨੇੜੇ ਆ ਗਏ ਅਤੇ ਜਦੋਂ ਇਹ ਹਾਦਸਾ ਹੋਇਆ ਤਾ ਉਸ ਵੇਲੇ ਹੀ ਉਹਨਾਂ ਨੂੰ ਜਾਣਕਾਰੀ ਮਿਲੀ ਉੱਥੇ ਹੀ ਜੀਆਰਪੀ ਪੁਲਿਸ ਨੇ ਮੌਕੇ ਤੇ ਆ ਕੇ ਜਾਇਜ਼ਾ ਲਿਆ ਅਤੇ ਬੱਚੇ ਦੀ ਲਾਸ਼ ਨੂੰ ਲੁਧਿਆਣਾ ਸਿਵਿਲ ਹਸਪਤਾਲ ਭੇਜ ਦਿੱਤਾ ਹੈ ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਬੱਚੇ ਦੀ ਮਾਤਾ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਬੱਚੇ ਦੇ ਭਰਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕੇ 2 ਮੇਰੇ ਸਗੇ ਭਰਾ ਅਤੇ 1 ਭੂਆ ਦਾ ਬੇਟਾ ਆਇਆ ਸੀ ਪਤਾ ਨਹੀਂ ਉਹ ਕਿਵੇਂ ਟਰੇਨ ਦੀ ਲਪੇਟ ਦੇ ਵਿੱਚ ਆ ਗਏ।
Child-Train-Death-Ludhiana-Railway-Line
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)