ਖੰਨਾ ਦੇ ਪਿੰਡ ਕੌੜੀ ਦੇ ਲੋਕਾਂ ਨੇ ਰੇਲਵੇ ਲਾਈਨਾਂ ਥੱਲਿਉਂ ਲਾਂਘਾ ਖੁਲਵਾਉਣ ਦੀ ਮੰਗ ਨੂੰ ਲੈ ਕੇ ਐਸਡੀਐਮ ਦਫਤਰ ਬਾਹਰ ਧਰਨਾ ਲਾਇਆ ਅਤੇ ਮੰਗ ਪੂਰੀ ਨਾ ਕਰਨ ਦੇ ਰੋਸ ਵਜੋਂ ਨਾਅਰੇਬਾਜੀ ਕੀਤੀ ਗਈ। ਧਰਨੇ ਚ ਵੱਡੀ ਗਿਣਤੀ ਚ ਪਿੰਡ ਦੀਆਂ ਔਰਤਾਂ ਵੀ ਸ਼ਾਮਲ ਹੋਈਆਂ। ਜਿਹਨਾਂ ਨੇ ਲਾਂਘਾ ਨਾ ਖੋਲ੍ਹਣ ਦੀ ਸੂਰਤ ਚ ਰੇਲਵੇ ਟਰੈਕ ਜਾਮ ਕਰਨ ਦੀ ਚਿਤਾਵਨੀ ਦਿੱਤੀ। ਸਥਾਨਕ ਪ੍ਰਸ਼ਾਸਨ ਵੱਲੋਂ ਪਿੰਡਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਇੱਕ ਹਫਤੇ ਅੰਦਰ ਰੇਲਵੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸਦਾ ਹੱਲ ਕਰਾਇਆ ਜਾਵੇਗਾ। ਐਸਡੀਐਮ ਦਫਤਰ ਬਾਹਰ ਧਰਨਾ ਦੇ ਰਹੀਆਂ ਔਰਤਾਂ ਨੇ ਦੱਸਿਆ ਕਿ ਰੇਲਵੇ ਫਾਟਕ ਬੰਦ ਹੋਣ ਕਾਰਨ ਲੋਕ ਆਪਣੀ ਜਾਨ ਤੇ ਖੇਡ ਕੇ ਲਾਈਨਾਂ ਪਾਰ ਕਰਦੇ ਹਨ। ਲਾਈਨਾਂ ਪਾਰ ਕਰਦੇ ਸਮੇਂ 8 ਅਪ੍ਰੈਲ ਨੂੰ ਇੱਕ ਔਰਤਦੀ ਮੌਤ ਹੋ ਗਈ ਸੀ ਤਾਂ ਪਿੰਡ ਵਾਸੀਆਂ ਨੇ ਰੇਲਵੇ ਟਰੈਕ ਉਪਰ ਧਰਨਾ ਲਾ ਦਿੱਤਾ ਸੀ। ਉਸ ਸਮੇਂ ਰੇਲਵੇ ਤੇ ਸਥਾਨਕ ਪ੍ਰਸ਼ਾਸਨ ਵੱਲੋ ਭਰੋਸਾ ਦਿੱਤਾ ਗਿਆ ਸੀ ਕਿ ਸੋਮਵਾਰ ਨੂੰ ਐਸਡੀਐਮ ਨਾਲ ਮੀਟਿੰਗ ਕਰਵਾ ਕੇ ਇਸਦਾ ਹੱਲ ਕੱਢਿਆ ਜਾਵੇਗਾ। ਐਸਡੀਐਮ ਦਫ਼ਤਰ ਆਉਣ ਤੇ ਵੀ ਇਸਦਾ ਹੱਲ ਨਹੀਂ ਹੋ ਸਕਿਆ। ਜੇਕਰ ਪ੍ਰਸ਼ਾਸਨ ਨੇ ਲਾਂਘਾ ਨਾ ਖੋਲ੍ਹਿਆ ਤਾਂ ਉਹ ਰੇਲਵੇ ਲਾਈਨਾਂ ਉਪਰ ਬੈਠ ਜਾਣਗੇ। ਧਰਨੇ ਚ ਪੁੱਜੇ ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ ਨੇ ਸਥਾਨਕ ਪ੍ਰਸ਼ਾਸਨ ਕੋਲੋਂ ਲਾਂਘਾ ਖੋਲ੍ਹਣ ਦੀ ਮੰਗ ਕਰਨ ਦੇ ਨਾਲ ਨਾਲ ਸਾਂਸਦ ਡਾ. ਅਮਰ ਸਿੰਘ ਉਪਰ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਕੇਂਦਰ ਦੇ ਮਹਿਕਮਿਆਂ ਨਾਲ ਸਬੰਧਤ ਮਸਲਿਆਂ ਨੂੰ ਹੱਲ ਕਰਾਉਣ ਦੀ ਜੁੰਮੇਵਾਰੀ ਸਾਂਸਦ ਦੀ ਹੁੰਦੀ ਹੈ। ਪ੍ਰੰਤੂ, ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਪਹਿਲਾਂ ਆਪ ਸਾਂਸਦ ਨੇ ਖੰਨਾ ਵਾਸੀਆਂ ਦੀ ਕੋਈ ਸਾਰ ਲਈ ਅਤੇ ਨਾ ਹੀ ਹੁਣ ਕਾਂਗਰਸੀ ਸਾਂਸਦ ਸਾਰ ਲੈ ਰਹੇ ਹਨ। ਐਸਡੀਐਮ ਖੰਨਾ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਅੰਬਾਲਾ ਵਿਖੇ ਰੇਲਵੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਚਾਰ-ਪੰਜ ਦਿਨਾਂ ਚ ਰੇਲਵੇ ਅਧਿਕਾਰੀਆਂ ਦੀ ਟੀਮ ਮੌਕਾ ਦੇਖੇਗੀ ਅਤੇ ਇਸਦਾ ਹੱਲ ਕੀਤਾ ਜਾਵੇਗਾ।
Khanna-Kouri-Rail-Line-Sdm-Protest-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)