ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਤੇ ਬੰਦ ਦੇ ਸੱਦੇ ਦੌਰਾਨ ਪੰਜਾਬ ਭਰ ਵਿੱਚ ਦੁਕਾਨਾਂ ਅਤੇ ਰੇਲ ਸਮੇਤ ਸੜਕੀ ਆਵਾਜਾਈ ਬੰਦ ਕੀਤੇ ਜਾਣ ਕਾਰਨ ਰੇਲਵੇ ਸਟੇਸ਼ਨ ਤੇ ਕਈ ਗੱਡੀਆਂ ਰੁਕੀਆਂ ਰਹੀਆਂ ਜਿਹਨਾਂ ਵਿੱਚ ਬੈਠੇ ਯਾਤਰੀ ਪਰੇਸ਼ਾਨ ਹੁੰਦੇ ਰਹੇ। ਰੇਲ ਰੇਲ ਵਿੱਚ ਬੈਠੇ ਯਾਤਰੀਆਂ ਦਾ ਕਹਿਣਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਪੰਜਾਬ ਵਿੱਚ ਟ੍ਰੇਨ ਨੂੰ ਰੋਕ ਦਿੱਤਾ ਜਾਵੇਗਾ। ਉਹਨਾਂ ਵਿੱਚੋਂ ਕੁੱਝ ਯਾਤਰੀਆਂ ਦਾ ਕਹਿਣਾ ਸੀ ਕਿ ਉਹਨਾਂ ਦੀਆਂ ਅੱਗੇ ਜਾਣ ਲਈ ਉਹਨਾਂ ਨੇ ਗੱਡੀ ਲੈਣੀ ਸੀ ਤੇ ਉਹਨਾਂ ਨੇ ਆਪਣੇ ਘਰ ਤੱਕ ਪਹੁੰਚਣਾ ਸੀ ਪਰੰਤੂ ਹੁਣ ਇੱਥੇ ਰੇਲ ਰੁਕ ਜਾਣ ਕਾਰਨ ਉਹਨਾਂ ਨੂੰ ਅੱਗੇ ਗੱਡੀ ਨਹੀਂ ਮਿਲੇਗੀ।
ਇਸ ਦੌਰਾਨ ਰਾਜਪੁਰਾ ਦੇ ਗਗਨ ਚੌਕ ਬੱਸ ਸਟੈਂਡ ਤੇ ਯਾਤਰੀ ਪਰੇਸ਼ਾਨ ਹੁੰਦੇ ਦੇਖੇ ਗਏ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਪਰੰਤੂ ਇਸ ਦੌਰਾਨ ਆਮ ਜਨਤਾ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਜਦੋਂ ਅਸੀਂ ਆਪਣੇ ਕੰਮ ਵਾਲੇ ਸਥਾਨ ਜਾਂ ਘਰ ਨਹੀਂ ਪਹੁੰਚ ਸਕਦੇ ਤਾਂ ਸਾਡਾ ਆਰਥਿਕ ਨੁਕਸਾਨ ਹੋਣ ਦੇ ਨਾਲ ਨਾਲ ਮਾਨਸਿਕ ਪਰੇਸ਼ਾਨੀ ਵੀ ਸਹਿਣੀ ਪੈ ਰਹੀ ਹੈ ਕਿਉਂਕਿ ਸਾਡੇ ਨਾਲ ਬੱਚੇ ਇੱਥੇ ਪਰੇਸ਼ਾਨ ਹੋ ਰਹੇ ਹਨ।