ਹੜ੍ਹ ਪ੍ਰਭਾਵਿਤ ਮਨੁੱਖਤਾ ਦੀ ਮਦਦ ਲਈ ਬਹੁੜੀ ਜੋਤੀ ਫਾਊਂਡੇਸ਼ਨ ਫਾਜ਼ਿਲਕਾ ਜ਼ਿਲੇ ਦੇ 12 ਹੜ੍ਹ ਮਾਰੇ ਪਿੰਡਾਂ ਨੂੰ 400 ਕੁਇੰਟਲ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ

Aug28,2023 | Jagrati Lahar Bureau | Fazilka

ਸਮੁੱਚੀ ਮਨੁੱਖਤਾ ਦੇ ਏਕੇ ਨੂੰ ਪ੍ਰਣਾਈ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਸ਼ੇਰੇਵਾਲਾ ਦੀ ਜੋਤੀ ਫਾਊਂਡੇਸ਼ਨ ਇਨਸਾਨੀਅਤ ਦੀ ਪਹਿਰੇਦਾਰ ਬਣ ਕੇ ਮੁੱਢ ਤੋਂ ਹੀ ਲੋਕਾਂ ਦੀ ਨਿਸ਼ਕਾਮ ਸੇਵਾ ਕਰਦੀ ਆ ਰਹੀ ਹੈ। ਮਰਹੂਮ ਸ. ਪ੍ਰਭਜੋਤ ਸਿੰਘ ਬਰਾੜ ਉਰਫ਼ ਜੋਤੀ ਬਰਾੜ ਵੱਲੋਂ ਲਾਇਆ ਗਿਆ ਇਹ ਬੂਟਾ ਅੱਜ ਇੱਕ ਵੱਡਾ ਰੁੱਖ ਬਣ ਕੇ ਲੋਕਾਈ ਨੂੰ ਛਾਂ ਪ੍ਰਦਾਨ ਕਰ ਰਿਹਾ ਹੈ। ਮੌਜੂਦਾ ਸਮੇਂ ਦੌਰਾਨ ਇਸ ਫਾਊਂਡੇਸ਼ਨ ਦੀ ਜ਼ਿੰਮੇਵਾਰੀ ਮਰਹੂਮ ਜੋਤੀ ਬਰਾੜ ਦੀ ਪਤਨੀ ਸ਼੍ਰੀਮਤੀ ਸਰਬਜੀਤ ਕੌਰ ਬਰਾੜ ਅਤੇ ਪੁੱਤਰਾਂ ਐਡਵੋਕੇਟ ਅਜੀਤ ਬਰਾੜ ਤੇ ਪ੍ਰਭਕਿਰਨ ਬਰਾੜ ਵੱਲੋਂ ਬਾਖ਼ੂਬੀ ਨਿਭਾਈ ਜਾ ਰਹੀ ਹੈ। ਫਾਊਂਡੇਸ਼ਨ ਵੱਲੋਂ ਇਸ ਸਮੇਂ 2 ਪ੍ਰੋਜੈਕਟ ਚਲਾਏ ਜਾ ਰਹੇ ਹਨ ਜੋ ਕਿ ਕੈਂਸਰ ਦੀ ਬਿਮਾਰੀ ਤੋਂ ਪੀੜਤ ਕਈ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਏ ਜਾਣ ਨਾਲ ਸਬੰਧਿਤ ਹਨ ਜਦੋਂਕਿ ਫਾਊਂਡੇਸ਼ਨ ਵੱਲੋਂ ਸੂਬੇ ਦੇ ਸਹੂਲਤਾਂ ਤੋਂ ਸੱਖਣੇ ਲੋੜਵੰਦ ਬੱਚਿਆਂ ਨੂੰ ਚਸ਼ਮੇ ਵੀ ਪ੍ਰਦਾਨ ਕਰਵਾਏ ਜਾ ਰਹੇ ਹਨ। ਪੰਜਾਬ ਵਿੱਚ ਹੜ੍ਹਾਂ ਦੀ ਮੌਜੂਦਾ ਸਥਿਤੀ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਘਰ ਤਬਾਹ ਹੋਣ ਦੇ ਨਾਲ ਨਾਲ ਹੀ ਇਸ ਕੁਦਰਤੀ ਕਰੋਪੀ ਨੇ ਉਨ੍ਹਾਂ ਦੀ ਰੋਜ਼ੀ ਰੋਟੀ ਉੱਤੇ ਵੀ ਭਾਰੀ ਸੱਟ ਮਾਰੀ ਹੈ। ਖ਼ਾਸ ਕਰਕੇ ਫਾਜ਼ਿਲਕਾ ਜ਼ਿਲੇ ਦੇ 12 ਪਿੰਡ ਤਾਂ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਲੋਕਾਂ ਦੇ ਘਰ ਅਤੇ ਫਸਲਾਂ ਪਾਣੀ ਹੇਠ ਡੁੱਬ ਗਈਆਂ ਹਨ। ਇੱਥੋਂ ਤੱਕ ਕਿ ਸਕੂਲ, ਖੇਡ ਮੈਦਾਨ ਅਤੇ ਸ਼ਮਸ਼ਾਨਘਾਟ ਵੀ ਇਸ ਮਾਰ ਤੋਂ ਨਹੀਂ ਬਚ ਸਕੇ। ਅਜਿਹੇ ਔਖੇ ਸਮੇਂ ਜੋਤੀ ਫਾਊਂਡੇਸ਼ਨ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਬਾਂਹ ਫੜੀ ਹੈ। ਇਨ੍ਹਾਂ ਪਿੰਡਾਂ ਵਿੱਚ ਝਾਂਗੜ ਭੈਣੀ, ਰੇਤੇ ਵਾਲੀ ਭੈਣੀ, ਮਹਾਤਮ ਨਗਰ, ਢਾਣੀ ਲਾਭ ਸਿੰਘ, ਦੋਨਾ ਨਾਨਕਾ, ਤੇਜਾ ਰੁਹੇਲਾ, ਚੱਕ ਰੁਹੇਲਾ, ਮੁਹਾਰ ਜਮਸ਼ੇਰ, ਵੱਲੇ ਸ਼ਾਹ ਉਤਾੜ/ਨੂਰ ਸ਼ਾਹ ਅਤੇ ਢਾਣੀ ਮੋਹਣਾ, ਗੱਟੀ ਨੰ.1 (ਰੇਤੇ ਵਾਲੀ ਭੈਣੀ), ਰਾਮ ਸਿੰਘ ਭੈਣੀ (ਝਾਂਗੜ ਭੈਣੀ), ਘੁਰਕਾ/ਗੁੱਦੜ ਭੈਣੀ, ਮੁਹਰ ਖੀਵਾ, ਹਸਤਾ ਕਲਾਂ ਸੈਂਟਰ ਅਤੇ ਪਿੰਡ ਸ਼ਾਮਿਲ ਹਨ। ਫਾਊਂਡੇਸ਼ਨ ਦੇ ਵਲੰਟੀਅਰ ਦਿਨ ਰਾਤ ਇੱਕ ਕਰਕੇ ਹਰ ਤਰੀਕੇ ਭਾਵੇਂ ਉਹ ਪੈਦਲ ਹੋਵੇ ਜਾਂ ਕਿਸ਼ਤੀਆਂ ਰਾਹੀਂ, ਇਨ੍ਹਾਂ ਪਿੰਡਾਂ ਤੱਕ ਜ਼ਰੂਰੀ ਸਾਮਾਨ ਪੁੱਜਦਾ ਕਰ ਰਹੇ ਹਨ, ਜਿਨ੍ਹਾਂ ਦਾ ਸੰਪਰਕ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ ਹੈ। ਫਾਊਂਡੇਸ਼ਨ ਵੱਲੋਂ 400 ਕੁਇੰਟਲ ਸੁੱਕਾ ਰਾਸ਼ਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹੁਣ ਤੱਕ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ। ਇਸ ਵਿੱਚ ਚੌਲ, ਆਟਾ, ਤੇਲ, ਚੀਨੀ, ਚਾਹ, ਉ ਆਰ ਐੱਸ, ਟੂਥਬਰੱਸ਼, ਟੂਥਪੇਸਟ, ਸ਼ੈਂਪੂ, ਸਾਬਣ, ਉਡੋਮੌਸ, ਮੱਛਰ ਮਾਰ ਕੌਇਲ, ਮੱਛਰਦਾਨੀ, ਬਿਸਕੁਟ, ਵਾਸ਼ਿੰਗ ਪਾਊਡਰ, ਮਿਲਕ ਪਾਊਡਰ, ਸੈਨੀਟਰੀ ਪੈਡ ਅਤੇ ਦਵਾਈਆਂ ਦੀਆਂ ਕਿੱਟਾਂ ਸ਼ਾਮਿਲ ਹਨ। ਜਾਨਵਰਾਂ ਦੀ ਸਾਂਭ ਸੰਭਾਲ ਲਈ ਵੀ ਫਾਊਂਡੇਸ਼ਨ ਵੱਲੋਂ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਇਨ੍ਹਾਂ ਔਖੇ ਸਮਿਆਂ ਵਿੱਚ ਅੱਗੇ ਆਉਣ ਵਾਲੀ ਜੋਤੀ ਫਾਊਂਡੇਸ਼ਨ ਲੋਕਾਂ ਲਈ ਮਸੀਹਾ ਬਣ ਕੇ ਉੱਭਰੀ ਹੈ।

Jyoti-Foundation-Flood-Ration-Fazilka-



TOP HEADLINES


ਸ੍ਰੀ ਰਾਮ ਮੰਦਰ ਚੰਦਾ-ਚੋਰੀ ਕਰਨ ਵਾਲਿਆਂ ਦਾ ਸਭ ਤੋਂ ਵੱਡਾ ਆਗੂ
*ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 19 ਜੁਲਾਈ ਨੂੰ ਸਾਰੇ
ਬਾਦਲ ਦਾ 'ਧਰਮ ਯੁੱਧ ਮੋਰਚਾ' ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ
257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾ
*19 ਜੁਲਾਈ (ਐਤਵਾਰ) ਨੂੰ ਲੱਗਣ ਵਾਲੇ ਵਿਸ਼ੇਸ਼ ਐਸ.ਆਈ.ਆਰ.-2026
ਇੰਨੋਸੈਂਟ ਹਾਰਟਸ ਦੇ ਵਿਦਿਆਰਥੀ ਨਿਲੇਸ਼ ਦੱਤਾ ਨੇ Neet Ug-2026
*ਮਾਨਸੂਨ ਦੌਰਾਨ ਬੀਮਾਰੀਆਂ ਵਧ ਰਹੀਆਂ ਹਨ, ਮੁੱਖ ਮੰਤਰੀ ਸਿਹਤ ਯੋ
*ਈ-20 ਪੈਟਰੋਲ ਕਾਰਨ ਦੇਸ਼ ਭਰ ਦੇ ਲੋਕਾਂ ਨੂੰ ਆਪਣੇ ਵਾਹਨਾਂ ਵਿੱ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 2,800 ਨਵੇਂ ਰਾਸ਼ਨ ਡਿਪੂ
ਧਰਮਿੰਦਰ ਪ੍ਰਧਾਨ ਨੂੰ ਹਟਾ ਕੇ ਸੋਨਮ ਵਾਂਗਚੁਕ ਨੂੰ ਦੇਸ਼ ਦਾ ਸਿੱ
ਮੋਹਾਲੀ ਪੁਲੀਸ ਵੱਲੋਂ ਚਾਰ ਪਿਸਤੌਲਾਂ, ਜਿੰਦਾ ਕਾਰਤੂਸ ਅਤੇ ਮੈਗਜ
12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ
ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ
ਰਾਸ਼ਟਰੀ ਮਹਿਲਾ ਆਯੋਗ ਵੱਲੋਂ ਬਠਿੰਡਾ ਵਿੱਚ ਜਨ ਸੁਣਵਾਈ ਦਾ ਆਯੋਜ
ਪ੍ਰਧਾਨ ਮੰਤਰੀ ਮੋਦੀ ਦੇ ਜਲੰਧਰ ਦੌਰੇ ਨਾਲ ਪੰਜਾਬ ਨੂੰ ਵਿਕਾਸ ਦੀ
ਮੋਹਾਲੀ ਪੁਲਿਸ ਵੱਲੋਂ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਦੇ ਮੱ
*ਮਨਰੇਗਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਹੱਲ ਕਰਾਂ
ਕੱਪੜਾ ਵਪਾਰੀ ਦੀ ਦੁਕਾਨ ਤੇ ਚੱਲੀ ਗੋਲੀ
*ਡਾ. ਬਲਜੀਤ ਕੌਰ ਵੱਲੋਂ ਅੰਬੇਡਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ
ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਰਾਜ ਮੰਤਰੀ ਵੱਲੋਂ 1,044 ਨੌਜਵਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51004387

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us