ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਵਿੱਚ ਸਿੱਧਵਾਂ ਬੇਟ, ਤਲਵਾੜਾ, ਪੁੜੈਣ, ਭੱਠਾ ਧੂਆ ਆਦਿ ਪਿੰਡਾਂ ਦੇ ਵਿੱਚ ਵਿਸ਼ਾਲ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਮਨਪ੍ਰੀਤ ਸਿੰਘ ਇਆਲੀ ਅਤੇ ਰਣਜੀਤ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਸਮੇਂ ਕਿਹਾ ਕਿ ਇਹਨਾਂ ਬਾਹਰਲੀਆਂ ਨੇ ਪੰਜਾਬੀਆਂ ਦੀ ਹਮੇਸ਼ਾ ਹੀ ਲੁੱਟਸੁੱਟ ਕਰਨ ਦਾ ਕੰਮ ਕੀਤਾ ਹੈ ਜਦ ਕਿ ਜਦਕਿ ਲੋਕਾਂ ਦੀ ਆਪਣੀ ਇੱਕੋ ਇੱਕ ਸਰਬਪੱਖੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ ਆਟਾ ਦਾਲ ਸਕੀਮ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਬਿਜਲੀ ਸਰਪਲਸ, ਟਿਊਬਲ ਕਨੈਕਸ਼ਨ, ਪਾਣੀ ਦੀ ਸਪਲਾਈ ਆਦਿ ਸਮੇਤ ਹਰ ਵਰਗ ਦੇ ਲਈ ਅਨੇਕਾਂ ਸਕੀਮਾਂ ਚਲਾ ਕੇ ਲੋੜਵੰਦਾਂ ਨੂੰ ਖੁਸ਼ਹਾਲ ਜੀਵਨ ਦਿੱਤਾ। ਜਦਕਿ ਇਹਨਾਂ ਬਾਹਰੀ ਪਾਰਟੀ ਵਾਲਿਆਂ ਨੇ ਆਪਣੇ ਸਿਆਸੀ ਹਿੱਤਾਂ ਨੂੰ ਹੀ ਪਹਿਲ ਦਿੱਤੀ। ਉਹਨਾਂ ਕਿਹਾ ਕਿ ਇਹਨਾਂ ਬਾਹਰੀ ਪਾਰਟੀ ਵਾਲਿਆਂ ਤੋਂ ਸਤਾਏ ਸੂਬੇ ਦੇ ਲੋਕ ਇਹਨਾਂ ਧੋਖੇਬਾਜਾਂ ਨੂੰ ਚੱਲਦਾ ਕਰਨ ਲਈ ਕਾਹਲੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਵੀ ਇਸ ਗੱਲ ਦੀ ਗਵਾਹੀ ਭਰੀ ਕਿ ਆਪਣੀਆਂ ਪਿਛਲੀਆਂ ਕੀਤੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਨ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮਜਬੂਤੀ ਦੇ ਨਾਲ ਬੁਲੰਦ ਹੋਵੇਗਾ।
Ayali-s-Dakha-Road-Show-Gives-Ranjit-Dhillon-s-Campaign-Short-In-The-Arm
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)