ਪਰਮਪਾਲ ਕੌਰ ਸਿੱਧੂ ਭਾਜਪਾ ਵੱਲੋਂ ਬਠਿੰਡਾ ਤੋਂ ਲੜਨਗੇ ਚੋਣ
Apr16,2024
| Parvinder Jit Singh | Bathinda
ਬਠਿੰਡਾ (ਪਰਵਿੰਦਰ ਜੀਤ ਸਿੰਘ) ਮੰਗਲਵਾਰ ਅੱਜ ਬੀਬਾ ਪਰਮਪਾਲ ਕੌਰ ਸਿੱਧੂ ਜੀ (ਮਲੂਕਾ) ਨੂੰ ਭਾਰਤੀ ਜਨਤਾ ਪਾਰਟੀ ਕੇਂਦਰੀ ਚੋਣ ਕਮੇਟੀ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ ਬਠਿੰਡਾ ਲੋਕ ਸਭਾ ਹਲਕੇ ਤੋਂ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਖੁਸ਼ੀ ਵਿੱਚ ਅੱਜ ਸਥਾਨਕ ਭਾਜਪਾ ਦਫ਼ਤਰ ਵਿੱਚ ਲੋਕ ਸਭਾ ਹਲਕਾ ਬਠਿੰਡਾ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਕਿਹਾ ਕਿ ਬਠਿੰਡਾ ਹਲਕੇ ਦੇ ਪ੍ਰਸਿੱਧ ਮਲੂਕਾ ਪਰਿਵਾਰ ਦੀ ਨੂੰਹ ਸੇਵਾਮੁਕਤ ਆਈਏਐਸ ਬੀਬਾ ਪਰਮਪਾਲ ਕੌਰ ਸਿੱਧੂ (ਮਲੂਕਾ) ਨੂੰ ਬਠਿੰਡਾ ਲੋਕ ਸਭਾ ਟਿਕਟ ਦੇਣ ਲਈ ਅਸੀਂ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦੇ ਹਾਂ। ਇੱਕ ਪਾਸੇ ਇਸ ਪਰਿਵਾਰ ਨੇ ਬਠਿੰਡਾ ਹਲਕੇ ਦੇ ਵਿਕਾਸ ਲਈ ਅਣਥੱਕ ਮਿਹਨਤ ਕੀਤੀ ਹੈ। ਜਿਸ ਕਾਰਨ ਅੱਜ ਬਠਿੰਡਾ ਹਲਕੇ ਦਾ ਪੰਜਾਬ ਵਿੱਚ ਵੱਡਾ ਨਾਮ ਹੈ। ਦੂਜੇ ਪਾਸੇ ਬੀਬਾ ਪਰਮਪਾਲ ਕੌਰ ਸਿੱਧੂ ਜੀ ਵੀ ਇੱਕ ਨੇਕ ਸੁਭਾਅ ਵਾਲੇ ਅਤੇ ਸੁਝਵਾਨ ਸ਼ਖ਼ਸੀਅਤ ਹਨ। ਇਸ ਲਈ ਅਸੀਂ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਸਾਰੇ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਅਸੀਂ ਬਠਿੰਡਾ ਹਲਕੇ ਦੀ ਸੀਟ 'ਤੇ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ ਅਤੇ ਬੀਬਾ ਪਰਮਪਾਲ ਕੌਰ ਸਿੱਧੂ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਤੇ ਉਹਨਾਂ ਨੂੰ ਵੱਡੀ ਜਿੱਤ ਦੂਆਕੇ ਐਸੰਬਲੀ ਵਿਚ ਭੇਜਣਗੇ। ਅਸੀਂ ਸਾਰੇ ਭਰੋਸਾ ਦਿੰਦੇ ਹਾਂ ਕਿ ਬਠਿੰਡਾ ਸੀਟ ਜਿੱਤ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣੇ ਜਾਣਗੇ। ਇਸ ਉਪਰੰਤ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਬੀਬਾ ਪਰਮਪਾਲ ਕੌਰ ਸਿੱਧੂ (ਮਲੂਕਾ) ਅਤੇ ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਦਾ ਲੱਡੂ ਖਿਲਾ ਕੇ ਮੂੰਹ ਮਿੱਠਾ ਕਰਵਾਇਆ , ਸਾਰੇ ਭਾਜਪਾ ਵਰਕਰਾਂ ਨੇ ਲੱਡੂ ਖਿਲਾ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਅਤੇ ਬੀਬਾ ਪਰਮਪਾਲ ਕੌਰ ਸਿੱਧੂ (ਮਲੂਕਾ) ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਭਾਜਪਾ ਹਾਈਕਮਾਂਡ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਲੋਕ ਸਭਾ ਹਲਕਾ ਬਠਿੰਡਾ ਦੀ ਸਮੂਹ ਕੋਰ ਟੀਮ ਦੇ ਅਹੁਦੇਦਾਰ, ਸੀਨੀਅਰ ਲੀਡਰਸ਼ਿਪ, ਜ਼ਿਲ੍ਹਾ ਟੀਮ ਦੇ ਅਹੁਦੇਦਾਰ, ਮੰਡਲਾਂ ਅਤੇ ਮੋਰਚਿਆਂ ਦੇ ਲੀਡਰ ਅਤੇ ਵਰਕਰ ਹਾਜ਼ਰ ਸਨ। ਵਿਕਰਮ ਗਰਗ ਜ਼ਿਲ੍ਹਾ ਮੀਡੀਆ ਇੰਚਾਰਜ ਭਾਜਪਾ ਬਠਿੰਡਾ ਸ਼ਹਿਰੀ ।
Ex-Ias-Parampal-Kaur-Fielded-From-Bhatinda-Punjab-As-Bjp-Candidate