ਲੁਧਿਆਣਾ, 14 ਅਪ੍ਰੈਲ (ਬੰਟੀ ਅਰੋੜਾ/ਪ੍ਰਿੰਸ ਸ਼ਰਮਾ )
ਆਮ ਆਦਮੀ ਪਾਰਟੀ ਲੁਧਿਆਣਾ ਨੇ ਅੱਜ ਬਾਬਾ ਸਾਹਿਬ ਡਾ: ਭੀਮਰਾਓ ਅੰਬੇਡਕਰ ਜੀ ਦੀ ਜਯੰਤੀ
ਮੌਕੇ ਸੂਬਾ ਸਕੱਤਰ/ ਚੇਅਰਮੈਨ ਅਮਨਦੀਪ ਸਿੰਘ ਮੋਹੀ ਅਤੇ ਜ਼ਿਲ੍ਹਾ ਪ੍ਰਧਾਨ/ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ
ਦੀ ਅਗਵਾਈ ਵਿੱਚ ਪਾਰਟੀ ਦੇ ਮੁੱਖ ਦਫਤਰ ਵਿਖੇ ਕੇਕ ਕਟਿਆ ਅਤੇ ਬਾਅਦ ਵਿੱਚ ਨਵੀਂ ਕਚਿਹਰੀ ਸਥਿਤ
ਬਾਬਾ ਸਾਹਿਬ ਜੀ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ| ਇਸ ਦੌਰਾਨ ਪੰਜਾਬ ਦੇ ਖਿਜਾਨਚੀ/ ਚੇਅਰਮੈਨ ਸੁਰੇਸ਼ ਗੋਇਲ,
ਚੇਅਰਮੈਨ ਨਵਜੋਤ ਸਿੰਘ ਜਰਗ,ਲੋਕ ਸਭਾ ਇੰਚਾਰਜ ਦੀਪਕ ਬਾਂਸਲ, ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ,
ਚੇਅਰਮੈਨ ਬਲਜਿੰਦਰ ਸਿੰਘ ਚੌਦਾਂ, ਚੇਅਰਮੈਨ ਹਰਨੇਕ ਸਿੰਘ ਸੇਖੋਂ,ਵਿਧਾਇਕ ਰਜਿੰਦਰਪਾਲ ਕੌਰ ਛੀਨਾ,
ਦਲਜੀਤ ਸਿੰਘ ਭੋਲਾ, ਕੁਲਵੰਤ ਸਿੰਘ ਸਿੱਧੂ, ਗੁਰਪ੍ਰੀਤ ਗੋਗੀ, ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ,
ਗੁਰਦਰਸ਼ਨ ਕੁਹਲੀ, ਮੇਜਰ ਸਿੰਘ ਵੀ ਉਪਸਥਿਤ ਰਹੇ|
ਇਸ ਦੌਰਾਨ ਅਮਨਦੀਪ ਸਿੰਘ ਮੋਹੀ ਅਤੇ ਸ਼ਰਨਪਾਲ ਸਿੰਘ ਮੱਕੜ ਨੇ ਇਸ ਦੌਰਾਨ ਸੰਵਿਧਾਨ ਬਚਾਓ ਅਤੇ ਤਾਨਾਸ਼ਾਹੀ ਹਟਾਓ ਅਭਿਆਨ ਦੇ ਤਹਿਤ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸਤਾ ਸੰਪਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰ ਗਣਰਾਜ ਬਣਾਉਣ ਦੇ ਲਈ ਅਤੇ ਇਸਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ,ਵਿਚਾਰ, ਪ੍ਰਗਟਾਵੇ, ਵਿਸ਼ਵਾਸ਼,ਧਰਮ ਅਤੇ ਪੂਜਾ ਦੀ ਆਜ਼ਾਦੀ,ਪ੍ਰਤਿਸ਼ਠਾ ਅਤੇ ਮੌਕੇ ਦੀ ਬਰਾਬਰੀ ਹਾਸਿਲ ਕਰਵਾਉਣ ਦੇ ਲਈ, ਅਤੇ ਓਹਨਾ ਸਾਰਿਆ ਵਿੱਚ ਵਿਅਕਤੀ ਦਾ ਮਾਣ ਇੱਜਤ, ਦੇਸ਼ ਦੀ ਏਕਤਾ ਅਤੇ ਅਖੰਡਤਾ ਸੁਨਿਸ਼ਚਿਤ ਕਰਵਾਉਣ ਦੇ ਲਈ ਸੋਂਹ ਚਕਵਾਈ|
ਇਸ ਦੌਰਾਨ ਦੁਪਿੰਦਰ ਸਿੰਘ, ਮਾਸਟਰ ਹਰੀ ਸਿੰਘ, ਸ਼ੇਖਰ ਗਰੋਵਰ, ਵਰਸ਼ਾ ਰਾਮਪਾਲ,
ਮਨਵਿੰਦਰ ਕੌਰ ਘੁੰਮਣ,ਸੋਨੂ ਕਲਿਆਣ,ਭੂਸ਼ਣ ਸ਼ਰਮਾ, ਅਜੈ ਨਈਅਰ ਟੈਂਕੀ, ਰਾਜੂ ਬੱਬੇ,
ਇੰਦਰਜੀਤ ਕੌਰ, ਨਿੱਕੀ ਕੋਹਲੀ,ਨਿਧੀ ਗੁਪਤਾ,ਨਵਨੀਤ ਕੌਰ ਲੇਖ ਰਾਜ ਅਰੋੜਾ, ਵਰੁਣ ਸ਼ਰਮਾ,
ਧਰਮਿੰਦਰ ਫੌਜੀ, ਦਸ਼ਮੇਸ਼ ਸਿੰਘ, ਅਬਦੁਲ ਕਾਦਿਰ, ਅਨੀਸ਼ ਖਾਨ, ਗਾਗੰਦੀਪ ਸੈਣੀ, ਗੁਰਪ੍ਰੀਤ ਸੈਣੀ,
ਚੰਦਰ ਕਾਲੀਆ,ਗਗਨ ਸ਼ਰਮਾ, ਜਗੀਰ ਸਿੰਘ, ਰਾਜੂਬਿਰ ਸਿੰਘ,ਜਗਦੀਪ ਸਿੰਘ ਭੱਠਲ, ਜਗਜੀਤ ਬਾਵਾ,
ਰਮੇਸ਼ ਕੁਮਾਰ, ਜਤਿੰਦਰ ਅਦਿਆ , ਰਾਜਿੰਦਰ ਸਿੰਘ ਖੁਰਾਣਾ,ਰਵਿੰਦਰ ਪਾਲੀ, ਪ੍ਰਦੀਪ ਅੱਪੂ,
ਯਸ਼ਪਾਲ ਸ਼ਰਮਾ, ਅਮਨ ਭੱਠਲ, ਬਲਵਿੰਦਰ ਸਿੰਘ, ਕਮਲ ਮੀਗਲਾਨੀ, ਅਮਰਜੀਤ ਸਿੰਘ,
ਗੋਬਿੰਦ ਬਾਂਸਲ, ਪਰਮਿੰਦਰ ਪੱਪੂ , ਸਵਰਨ ਸਿੰਘ ਛਿੱਬਰ, ਜਗਜੀਤ ਬਾਵਾ, ਇੰਦਰਜੀਤ ਸਿੰਘ ਫੌਜੀ,
ਅਵਤਾਰ ਸਿੰਘ, ਸੁਖਵਿੰਦਰ ਸਿੰਘ ਨੋਨਾ,ਦਲਜੀਤ ਸਿੰਘ,ਜਸਵਿੰਦਰ ਸਿੰਘ,ਕਸ਼ਮੀਰੀ ਲਾਲ,
ਮਲਕੀਤ ਸਿੰਘ , ਐਸ ਐਸ ਗਿੱਲ ਆਪਣੇ ਸਾਥੀਆਂ ਸਮੇਤ ਪਹੁੰਚੇ|