ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਸੱਦੀ ਮੀਟਿੰਗ 'ਚ ਪ੍ਰਚਾਰ ਰਣਨੀਤੀ 'ਤੇ ਚਰਚਾ, ਆਗੂਆ ਦੀਆਂ ਜ਼ਿੰਮੇਵਾਰੀਆਂ ਕੀਤੀਆਂ ਤੈਅ
ਆਮ ਆਦਮੀ ਪਾਰਟੀ (ਆਪ) ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਬੀਤੇ ਦਿਨ ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਇੱਕ ਪਾਰਟੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆ ਨੇ ਹਿੱਸਾ ਲਿਆ ਅਤੇ ਜਲੰਧਰ ਉਪ ਚੋਣ ਲਈ ਰਣਨੀਤੀ ਤੈਅ ਕੀਤੀ।
ਇਸ ਮੀਟਿੰਗ ਵਿੱਚ ਜ਼ਿਮਨੀ ਚੋਣ ਲਈ 36 ਪਾਰਟੀ ਆਗੂਆਂ ਦੀ ਬਲਾਕਾਂ ਅਨੁਸਾਰ ਤੈਨਾਤੀ ਕੀਤੀ ਗਈ। ਹਰਚੰਦ ਸਿੰਘ ਬਰਸਟ ਜੀ ਨੇ ਪਿਛਲੇ ਇੱਕ ਸਾਲ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਜਨਤਾ ਤੱਕ ਪਹੁੰਚਾਣ ਲਈ ਇਨ੍ਹਾਂ ਆਗੂਆਂ ਨੂੰ ਹਦਾਇਤਾਂ ਦਿੱਤੀਆਂ।
ਇਸ ਮੀਟਿੰਗ ਵਿਚ ਜਲੰਧਰ ਲੋਕ ਸਭਾ ਹਲਕੇ ਦੇ ਚਾਰ ਵਿਧਾਇਕ, ਬਲਕਾਰ ਸਿੰਘ ਕਰਤਾਰਪੁਰ, ਰਮਨ ਅਰੋੜਾ, ਸ਼ੀਤਲ ਅੰਗੁਰਾਲ, ਇੰਦਰਜੀਤ ਕੌਰ ਮਾਨ ਸ਼ਾਮਿਲ ਹੋਏ। ਉਨ੍ਹਾਂ ਨਾਲ ਪੰਜ ਹਲਕਾ ਇੰਚਾਰਜ, ਸੁਰਿੰਦਰ ਪਾਲ ਸਿੰਘ ਸੋਢੀ ਕੈਂਟ ਤੋਂ, ਆਦਮਪੁਰ ਤੋਂ ਜੀਤ ਲਾਲ ਭੱਟੀ, ਫਿਲੌਰ ਤੋਂ ਪ੍ਰਿ. ਪ੍ਰੇਮ ਕੁਮਾਰ, ਸ੍ਰੀ ਦਿਨੇਸ਼ ਢਲ, ਸ਼ਾਹਕੋਟ ਤੋਂ ਰਤਨ ਸਿੰਘ ਕਕੜਕਲਾ, ਸੂਬਾ ਸਕੱਤਰ ਰਾਜਵਿੰਦਰ ਕੌਰ ਥਿਆੜਾ , ਸ.ਅਮਨਦੀਪ ਸਿੰਘ ਮੋਹੀ, ਗੁਰਦੇਵ ਸਿੰਘ ਲਾਖਣਾ, ਲੋਕ ਸਭਾ ਇੰਚਾਰਜ ਮੰਗਲ ਸਿੰਘ, ਜ਼ਿਲਾ ਪ੍ਰਧਾਨ ਅਮਿਤਪਾਲ ਸਿੰਘ, ਸਰਬਜੀਤ ਸਿੰਘ ਅਤੇ ਹੋਰ ਪਾਰਟੀ ਆਗੂਆਂ ਨੇ ਸ਼ਿਰਕਤ ਕੀਤੀ।
ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਸਾਰੇ ਆਗੂਆ ਅਤੇ ਬੁਲਾਰਿਆਂ ਨੇ ਦਿਨ ਰਾਤ ਮਿਹਨਤ ਅਤੇ ਪ੍ਰਚਾਰ ਕਰਕੇ ਇਹ ਚੋਣ ਜਿੱਤਣ ਦਾ ਫ਼ੈਸਲਾ ਕੀਤਾ ਤਾਂ ਜੋ ਲੋਕਾਂ ਨੂੰ ਪੰਜਾਬ ਪੱਖੀ ਲੋਕ ਸਭਾ ਮੈਂਬਰ ਮਿਲ ਸਕੇ। ਹਰਚੰਦ ਸਿੰਘ ਬਰਸਟ ਨੇ ਭਰੋਸਾ ਜਤਾਇਆ ਕਿ ਸਮੂਹ ਪੰਜਾਬ ਸੰਗਠਨ ਮੈਂਬਰ ਇਹ ਚੋਣ ਜਿੱਤ ਕੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ, ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਨੈਸ਼ਨਲ ਜਨਰਲ ਸਕੱਤਰ ਸੰਦੀਪ ਪਾਠਕ ਦੀ ਝੋਲੀ ਪਾਉਣਗੇ।
Aam-Aadmi-Party-s-Preparations-For-Jalandhar-By-elections-Are-In-Full-Swing
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)