ਪੰਜਾਬ ਸਰਕਾਰ ਵੱਲੋਂ ਸਰਕਾਰੀ ਆਈਟੀਆਈ ਸੁਨਾਮ ਊਧਮ ਸਿੰਘ ਵਾਲਾ ਦੇ ਨਵੀਨੀਕਰਨ ਲਈ 3.27 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ: ਅਮਨ ਅਰੋੜਾ

Dec3,2022 | Jagsir Longowal | Sunam Udham Singh Wala

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕਰੀਬ ਛੇ ਦਹਾਕੇ ਪਹਿਲਾਂ ਬਣੀ ਆਈਟੀਆਈ ਸੁਨਾਮ ਦੀਆਂ ਵਰਕਸ਼ਾਪਾਂ ਦੀ ਪਹਿਲੀ ਵਾਰ ਹੋ ਰਹੀ ਹੈ ਰੈਨੋਵੇਸ਼ਨ ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਜਗਸੀਰ ਲੌਂਗੋਵਾਲ ) - ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਸ੍ਰੀ ਅਮਨ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਸੁਨਾਮ ਊਧਮ ਸਿੰਘ ਵਾਲਾ ਦੇ ਨਵੀਨੀਕਰਨ ਲਈ 3.27 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਆਈਟੀਆਈ ਸਾਲ 1962-63 ਵਿੱਚ ਹੋਂਦ ਵਿੱਚ ਆਈ ਸੀ ਅਤੇ ਉਸ ਤੋਂ ਲਗਭਗ ਛੇ ਦਹਾਕਿਆਂ ਮਗਰੋਂ ਪਹਿਲੀ ਵਾਰ ਇਸ ਦੀਆਂ ਵਰਕਸ਼ਾਪਾਂ ਦੀ ਮੁਰੰਮਤ ਅਤੇ ਅਤਿ-ਆਧੁਨਿਕ ਢੰਗ ਨਾਲ ਕਾਇਆ ਕਲਪ ਕਰਨ ਲਈ ਪੰਜਾਬ ਸਰਕਾਰ ਵੱਲੋਂ ਗਰਾਂਟ ਪ੍ਰਵਾਨ ਕੀਤੀ ਗਈ ਹੈ ਜੋ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਵਿਖੇ ਕਾਰਪੈਂਟਰ, ਇਲੈਕਟ੍ਰੀਸ਼ਨ, ਮੋਟਰ ਮਕੈਨਿਕ, ਡੀਜ਼ਲ, ਫਿੱਟਰ, ਟ੍ਰੇਨਰ ਆਦਿ ਦੀਆਂ 9 ਵਰਕਸ਼ਾਪ ਸ਼ੈਡਾਂ ਹਨ, ਜਿਥੇ 8 ਟਰੇਡਾਂ ਚੱਲਦੀਆਂ ਹਨ, ਨੂੰ ਨਵੇਂ ਸਿਰਿਓਂ ਨਵੀਨਤਮ ਦਿੱਖ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪ੍ਰਵਾਨ ਕੀਤੀ ਰਾਸ਼ੀ ਨਾਲ ਆਈਟੀਆਈ ਦੀ ਐਗਰੀਕਲਚਰਲ ਮਸ਼ੀਨਰੀ ਵਰਕਸ਼ਾਪ ਦਾ ਵਿਸਥਾਰ, ਅੰਦਰੂਨੀ ਸੜਕਾਂ, ਕਾਰ ਸ਼ੈੱਡ, ਮੁੱਖ ਦਾਖਲਾ ਗੇਟ, ਪਾਰਕਿੰਗ, ਥਿਓਰੀ ਰੂਮ ਆਦਿ ਦਾ ਵੀ ਨਿਰਮਾਣ ਜਾਂ ਲੋੜੀਂਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਰਜਾਂ ਲਈ ਟੈਂਡਰ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਮੁੱਢਲੇ ਤੌਰ ਤੇ ਮੁਰੰਮਤ ਕਾਰਜ ਸ਼ੁਰੂ ਹੋ ਗਏ ਹਨ ਅਤੇ ਇਹ ਸਮੁੱਚੇ ਕੰਮ ਛੇ ਮਹੀਨਿਆਂ ਅੰਦਰ ਮੁਕੰਮਲ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਆਪਣੀ ਨਿਗਰਾਨੀ ਹੇਠ ਇਹ ਕਾਰਜ ਗੁਣਵੱਤਾ ਦੇ ਆਧਾਰ ਉੱਤੇ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ ਜਿਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਕਾਦਮਿਕ ਅਦਾਰਿਆਂ ਅਤੇ ਸਿਖਲਾਈ ਕੇਂਦਰਾਂ ਵਿੱਚ ਸ਼ਾਨਦਾਰ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

Information-And-Public-Relations-Minister-Punjab-Mr-Aman-Arora



TOP HEADLINES


ਮਾਮਲਾ ਪਾਣੀ ਸਟੋਰ ਕਰਨ ਵਾਲੀਆਂ ਟੈਂਕੀਆਂ ਦੀ ਸਫ਼ਾਈ ਦਾ *ਮੋਹਾ
*ਪੀ.ਐਸ.ਪੀ.ਸੀ.ਐਲ ਦੇ ਕੋਟਕਪੂਰਾ ਕੇਂਦਰੀ ਭੰਡਾਰ ਵਿਖੇ ਹੇਰਾਫੇਰੀ
ਕਾਰਗਿਲ ਵਿਜੇ ਦਿਵਸ: ਸਿਹਤ ਮੰਤਰੀ ਵੱਲੋਂ ਕਾਰਗਿਲ ਜੰਗ ਦੇ ਯੋਧਿਆ
ਸ਼ੱਕੀ ਹਾਲਤ ਵਿਚ 2 ਨੌਜਵਾਨਾਂ ਦੀ ਮੌਤ ਕਮਰੇ ਵਿਚ ਮਿਲੀਆਂ ਲਾਸ਼ਾਂ
ਬਿਨਾਂ ਪੇਪਰ ਲੀਕ ਹੋਏ ਪੰਜਾਬ 'ਚ 43 ਹਜ਼ਾਰ ਨੌਕਰੀਆਂ ਦਿੱਤੀਆਂ,
ਲੁਧਿਆਣਾ 'ਚ ਜੰਗੀ ਪੱਧਰ 'ਤੇ ਲਏ ਜਾ ਰਹੇ ਹਨ ਪਾਣੀ ਦੇ ਨਮੂਨੇ
ਡਿਪਟੀ ਕਮਿਸ਼ਨਰ ਵੱਲੋਂ ਆਜ਼ਾਦੀ ਦਿਵਸ ਸਮਾਗਮ ਦੇ ਪ੍ਰਬੰਧਾਂ ਦੀ ਸਮੀ
*ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ
*ਸੁਰਿੰਦਰ ਛਿੰਦਾ ਦੀ ਲੋਕ ਗਾਇਕੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ
ਬਲੌਂਗੀ ਵਿੱਚ ਅਣਅਧਿਕਾਰਤ ਪੀ ਜੀ ਕੇਂਦਰਾਂ ਦੀਆਂ ਇਮਾਰਤਾਂ ਖਾਲੀ
*ਕੇਂਦਰੀ ਬਜਟ ਨੇ ਪੰਜਾਬ ਨੂੰ ‘ਬੇਗਾਨਗੀ ਦਾ ਅਹਿਸਾਸ’ ਕਰਵਾਇਆ-ਮੀ
*ਸਥਾਨਕ ਸਰਕਾਰਾਂ ਬਾਰੇ ਵਿਧਾਨ ਸਭਾ ਕਮੇਟੀ ਵੱਲੋਂ ਲੁਧਿਆਣਾ 'ਚ ਵ
ਐਮਪੀ ਸੰਜੀਵ ਅਰੋੜਾ ਨੇ 25ਵੇਂ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦਾ
*ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਅਤੇ ਕੇਰਲ ਨੇ
ਸੈਨਾ ਮੈਡਲ ਹੌਲਦਾਰ ਰਣਜੀਤ ਸਿੰਘ ਤੇ ਕੈਪਟਨ ਗੁਲਜਾਰ ਸਿੰਘ ਨੇ ਨੌ
ਪੈਰਾ-ਕਰਾਟੇ ਚੈਂਪੀਅਨ ਤਰੁਣ ਸ਼ਰਮਾ ਨੂੰ ਖੇਡਾਂ ਪ੍ਰਤੀ ਸਮਰਪਣ ਕਰ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਗੀਤਕਾਰ ਸਰਬਜੀਤ ਸਿੰਘ ਵਿ
ਸਾਲ 2022—23 ਦੌਰਾਨ 492740 ਕੁਇੰਟਲ ਗੰਨੇ ਦੇ ਮੁਕਾਬਲੇ ਸਾਲ 20
ਜ਼ਿਲ੍ਹਾ ਪੁਲਿਸ ਪ੍ਰਸਾਸ਼ਨ ਨੇ ਪੁਲਿਸ ਦਫਤਰਾਂ/ਥਾਣਿਆਂ ਨੂੰ ਹਰਾ ਭਰ
'ਸਰਕਾਰ ਤੁਹਾਡੇ ਦੁਆਰ' ਤਹਿਤ ਸਾਹਨੇਵਾਲ 'ਚ ਸੁਵਿਧਾ ਕੈਂਪ ਆਯੋਜਿ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42574659

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us