ਅੱਜ ਜਿਲਾਂ੍ਹ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਨਵੇ ਬਣੇ ਪ੍ਰਧਾਨ (ਸਾਬਕਾ ਵਿਧਾਇਕ) ਸੰਜੇ ਤਲਵਾੜ ਦੇ ਸ਼ਹਿਰ ਤੋਂ ਬਾਹਰ ਹੋਣ ਕਰਕੇ ਉਨਾਂ੍ਹ ਦੀ ਗੈਰ-ਹਾਜਰੀ ਵਿੱਚ ਜਿਲਾਂ੍ਹ ਕਾਂਗਰਸ ਕਮੇਟੀ ਦੇ ਸੀਨੀਅਰ ਵਾਇਸ ਪ੍ਰਧਾਨ ਸ਼ਾਮ ਸੁੰਦਰ ਮਲਹੋਤਰਾਂ (ਸੀਨੀਅਰ ਡਿਪਟੀ ਮੇਅਰ) ਦੀ ਅਗਵਾਈ ਹੇਠ ਤਲਵਾੜ ਸਾਹਿਬ ਦੇ ਮੁੱਖ ਦਫਤਰ ਟਿੱਬਾ ਰੋਡ ਵਿਖੇ ਅਜਾਦ ਭਾਰਤ ਦਾ 73ਵਾਂ (26 ਨਵੰਬਰ 1949-26 ਨਵੰਬਰ 2022) ਰਾਸ਼ਟਰੀ ਸਵਿਧਾਨ ਦਿਵਸ ਮਨਾਇਆ ਗਿਆ।ਰਾਸ਼ਟਰੀ ਸਵਿਧਾਨ ਦਿਵਸ ਦੇ ਸਬੰਧ ਵਿੱਚ ਬੋਲਦੇ ਹੋਏ ਮਲਹੋਤਰਾਂ ਜੀ ਨੇ ਦੱਸਿਆ ਕਿ 26 ਨਵੰਬਰ 1949 ਨੂੰ ਅਸੀ ਸਵਿਧਾਨ ਨੂੰ ਲਿਆਉਂਦਾ ਸੀ।ਇਸ ਤੋਂ ਪਹਿਲਾ ਅਜਾਦੀ ਹਾਸਲ ਕਰਨ ਲਈ ਅਨੇਕਾ ਹੀ ਕਾਂਗਰਸੀਆ ਨੇ ਅਤੇ ਦੇਸ਼ ਨੂੰ ਚਾਹੁਣ ਵਾਲੇ ਅਨੇਕ ਵੀਰਾ ਨੇ ਆਪਣੀਆ ਕੁਰਬਾਨੀਆ ਦਿੱਤੀਆ ਅਤੇ ਜੇਲਾ ਕੱਟਿਆ। ਅੱਜ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਜਪਾ ਦੀ ਕੇਂਦਰੀ ਸਰਕਾਰ ਅਤੇ ਆਪ ਦੀ ਸੂਬਾ ਸਰਕਾਰ ਦੋਵੇ ਸਾਡੇ ਸਵਿਧਾਨ ਦੇ ਮੂਲ ਥੰਮਾ ਤੇ ਹਮਲਾ ਕਰਨ ਦੀਆ ਕੋਸ਼ਿਸ਼ਾ ਕਰ ਰਹੀਆ ਹਨ।ਚੌਣ ਕਮਿਸ਼ਨ, ਈ.ਡੀ. ਅਤੇ ਸੀ.ਬੀ.ਆਈ. ਵਰਗੀਆ ਸਵਿਧਾਨਿਕ ਸੰਸਥਾਵਾ ਦੀ ਦੂਰ ਵਰਤੋਂ ਹੋ ਰਹੀ ਹੈ।ਮੀਡੀਆ ਨੂੰ ਖਰੀਦਿਆ ਜਾ ਰਿਹਾ ਹੈ ਅਤੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।ਸਰਕਾਰਾ ਨੂੰ ਸੁੱਟਣ ਲਈ ਵਿਧਾਇਕਾ ਨੂੰ ਖਰੀਦਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਰਾਮ ਮੰਦਿਰ ਤੇ ਫੈਸਲਾ ਦੇਣ ਵਾਲੇ ਜੱਜ ਨੂੰ ਭਾਜਪਾ ਵੱਲੋਂ ਰਾਜ ਸਭਾ ਮੈਂਬਰ ਨਿਯੁਕਤ ਕੀਤਾ ਗਿਆ ਸੀ।ਇਹ ਸਾਡੀਆ ਸਵਿਧਾਨਿਕ ਸੰਸਥਾਵਾ ਅਤੇ ਢਾਚੇ ਦੇ ਸਿਧੇ ਹਮਲੇ ਹਨ।ਭਾਜਪਾ ਸਵਿਧਾਨ ਨੂੰ ਤੌੜ ਮਰੋੜ ਕੇ ਦੇਸ਼ ਨੂੰ ਜਾਤੀ ਅਤੇ ਧਰਮ ਦੇ ਨਾਮ ਤੇ ਲੜਵਾਕੇ ਆਪਣੀ ਰਾਜਨੀਤਿਕ ਚਮਕਾਉਣ ਵਿੱਚ ਲੱਗੀ ਹੈ।ਸਾਡੇ ਬਜੁਰਗਾ ਨੇ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਦਾ ਅਧਿਕਾਰ ਅਤੇ ਸਨਮਾਣ ਦੇਣ ਲਈ ਸਵਿਧਾਨ ਬਣਾਇਆ ਸੀ, ਪਰ ਭਾਜਪਾ ਦੇਸ਼ ਦੇ ਹਰ ਨਾਗਰਿਕ ਤੋਂ ਮਿਲੇ ਇਸ ਅਧਿਕਾਰ ਨੂੰ ਖੋਣ ਦੀ ਕੋਸ਼ਿਸ ਕਰ ਰਹੀ ਹੈ।ਅਸ਼ੀ ਅੱਜ ਸਾਰੇ ਸਵਿਧਾਨ ਦੀ ਕਸਮ ਚੁੱਕਦੇ ਹਾਂ ਅਤੇ ਪ੍ਰਣ ਲੈਂਦੇ ਹਾਂ ਕਿ ਦੇਸ਼ ਦੇ ਹਰ ਨਾਗਰਿਕ ਦੇ ਸਨਮਾਣ ਅਤੇ ਅਧਿਕਾਰਾ ਦੀ ਰੱਖਿਆ ਹਰ ਕੀਮਤ ਤੇ ਕਰਾਗੇ ਅਤੇ ਉਨਾਂ੍ਹ ਲੋਕਾਂ ਖਿਲਾਫ ਜੰਗ ਜਾਰੀ ਰੱਖਾਗੇ ਜਿਹੜੇ ਸਵਿਧਾਨ ਵਿੱਚ ਦਿੱਤੇ ਅਧਿਕਾਰਾ ਨੂੰ ਸਾਡੇ ਤੋਂ ਖੋਹਣ ਦੀ ਕੋਸ਼ਿਸ ਕਰਨਗੇ। ਇਸ ਮੌਕੇ ਤੇ ਪ੍ਰਿਸ ਕੁਮਾਰ ਬਲਾਕ ਪ੍ਰਧਾਨ, ਮੁਨਿਸ਼ ਸ਼ਾਹ ਬਲਾਕ ਪ੍ਰਧਾਨ, ਨਰੇਸ਼ ਸ਼ਰਮਾ ਬਲਾਕ ਪ੍ਰਧਾਨ, ਸੁਨਿਲ ਸ਼ੁਕਲਾ ਬਲਾਕ ਪ੍ਰਧਾਨ, ਜੁਗਿੰਦਰ ਸਿੰਘ ਜੰਗੀ ਬਲਾਕ ਪ੍ਰਧਾਨ, ਰੋਹਿਤ ਚੋਪੜਾ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਰਹਿਮੀ ਬਲਾਕ ਪ੍ਰਧਾਨ, ਚੇਤਨ ਜੁਨੇਜਾ, ਕਮਲ ਬੱਸੀ, ਰਾਹੁਲ ਸ਼ਰਮਾਂ, ਸੰਜੀਵ ਕੁਮਾਰ, ਕੁਲਵੰਤ ਰਾਏ, ਰਾਜ ਸਭਰਵਾਲ, ਸੁਰਿੰਦਰ ਦੱਤ, ਰਿੰਕੂ ਕੁਮਾਰ, ਲੱਕੀ ਮੱਕੜ, ਰਾਜ ਕੁਮਾਰ ਰਾਜੂ, ਮੁਖਤਿਆਰ ਸਿੰਘ, ਰਾਮ ਬਹਾਦੁਰ ਯਾਦਵ, ਨਰਿੰਦਰ ਸਿੰਘ ਬੰਟੀ, ਗੁਰਪ੍ਰੀਤ ਸਿੰਘ, ਦੀਪ ਸਿੰਘ, ਰਿੰਕੂ ਦੱਤ, ਰਾਜੇਸ਼ ਚੋਪੜਾ, ਸੰਜੇ ਸ਼ਰਮਾਂ, ਵਰਿੰਦਰ ਭੱਲਾ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਜੋਨੀ ਸ਼ਰਮਾ, ਸਾਗਰ ਉੱਪਲ ਤੋ ਇਲਾਵਾ ਕਈ ਆਹੁਦੇਦਾਰ ਅਤੇ ਵਰਕਰ ਹਾਜਰ ਸਨ।
Dcc-president-sanjay-talwar-ex-mla-ludhiana-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)