ਲੁਧਿਆਣਾ, 24 ਨਵੰਬਰ (ਗੌਤਮ ਜਲੰਧਰੀ )
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿਲਾਂ੍ਹ ਕਾਂਗਰਸ ਕਮੇਟੀ ਸ਼ਹਿਰੀ ਦੇ ਨਵੇਂ ਬਣਾਏ ਗਏ ਪ੍ਰਧਾਨ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਨਿਯੁਕਤੀ ਤੋਂ ਬਾਅਦ ਅੱਜ ਆਪਣੇ ਮੁੱਖ ਦਫਤਰ ਟਿੱਬਾ ਰੋਡ ਵਿਖੇ ਜਿਲਾਂ੍ਹ ਕਾਂਗਰਸ ਕਮੇਟੀ ਸ਼ਹਿਰੀ ਦੇ ਬਲਾਕ ਪ੍ਰਧਾਨਾ ਨਾਲ ਕਾਂਗਰਸ ਪਾਰਟੀ ਦੀ ਮਜਬੂਤੀ ਸਬੰਧੀ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕਰਨ ਸਬੰਧੀ ਸਾਰੇ ਬਲਾਕ ਪ੍ਰਧਾਨਾ ਦੇ ਸੁਝਾਵ ਸੁਣਕੇ ਉਨਾਂ੍ਹ ਸੁਝਾਵਾ ਤੇ ਵਿਚਾਰ ਵਟਾਦਰਾ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਦੇ ਹਰ ਵਰਕਰ ਤੱਕ ਪਹੁੰਚਣ ਲਈ ਅਤੇ ਉਸ ਵਰਕਰ ਨੂੰ ਪਾਰਟੀ ਨਾਲ ਜੋੜਣ ਸਬੰਧੀ ਕਿ ਉਪਰਾਲੇ ਹੋਣੇ ਚਾਹੀਦੇ ਹਨ, ਇਸ ਬਾਰੇ ਵੀ ਚਰਚਾ ਕੀਤੀ ਗਈ।ਸਾਰੇ ਬਲਾਕ ਪ੍ਰਧਾਨਾ ਨੂੰ ਹਦਾਇਤਾ ਦਿੱਤੀਆ ਗਈਆ ਕਿ ਬਲਾਕ ਪ੍ਰਧਾਨ ਆਪਣੇ-ਆਪਣੇ ਅਧੀਨ ਆਉਂਦੇ ਵਾਰਡਾ ਦੇ ਪ੍ਰਧਾਨਾ ਨਾਲ ਮੀਟਿੰਗਾ ਦਾ ਪ੍ਰੋਗਰਾਮ ਸ਼ੁਰੂ ਕਰਨ ਅਤੇ ਵਾਰਡ ਪੱਧਰ ਤੇ ਜਨਤਾ ਨੂੰ ਆ ਰਹੀਆ ਪਰੇਸ਼ਾਨੀਆ ਦੀ ਜਾਣਕਾਰੀ ਲੈਣ ਦਾ ਉਪਰਾਲਾ ਕਰਨ ਤਾਂ ਕਿ ਇਨਾਂ੍ਹ ਪਰੇਸ਼ਾਨੀਆ ਨੂੰ ਜਾਨਣ ਤੋਂ ਬਾਅਦ ਇਨਾਂ੍ਹ ਪਰੇਸ਼ਾਨੀਆ ਦਾ ਜਲਦੀ ਹੱਲ ਕਰਵਾਕੇ ਵੱਧ ਤੋ ਵੱਧ ਜਨਤਾ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ ਜਾ ਸੱਕੇ।ਕਾਂਗਰਸ ਪਾਰਟੀ ਨਾਲ ਜਨਤਾ ਨੂੰ ਜੋੜਣ ਦਾ ਫਾਇਦਾ ਇਹ ਹੋਵੇਗਾ ਕਿ ਅੱਗਲੇ ਸਾਲ ਹੋਣ ਵਾਲਿਆ ਨਗਰ ਨਿਗਮ ਚੌਣਾ ਵਿੱਚ ਕਾਂਗਰਸ ਪਾਰਟੀ ਜਮੀਨੀ ਪੱਧਰ ਨਾਲ ਜੁੜੇ ਹੋਏ ਆਪਣੇ ਵਰਕਰਾ ਦੀ ਮਿਹਨਤ ਅਤੇ ਜਨਤਾ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਵਾਰਡਾ ਵਿੱਚ ਆਪਣੇ ਕੌਂਸਲਰ ਜਿੱਤਾ ਕੇ ਲੁਧਿਆਣਾ ਸ਼ਹਿਰ ਵਿੱਚ ਫਿਰ ਤੋਂ ਆਪਣਾ ਮੇਅਰ ਬਣਾ ਸੱਕੇਗੀ।ਇਸ ਮੀਟਿੰਗ ਵਿੱਚ ਸ਼ਾਮ ਸੁੰਦਰ ਮਲਹੋਤਰਾਂ ਸੀਨੀਅਰ ਡਿਪਟੀ ਮੇਅਰ ਅਤੇ ਸੀਨੀਅਰ ਵਾਇਸ ਪ੍ਰਧਾਨ ਜਿਲਾਂ੍ਹ ਕਾਂਗਰਸ ਕਮੇਟੀ, ਵਿਪਨ ਅਰੋੜਾ ਬਲਾਕ ਪ੍ਰਧਾਨ, ਸਰਬਜੀਤ ਸਿੰਘ ਬਲਾਕ ਪ੍ਰਧਾਨ, ਹਰੀਸ਼ ਕੁਮਾਰ ਬਲਾਕ ਪ੍ਰਧਾਨ, ਸੁਨੀਲ ਕੁਮਾਰ ਬਲਾਕ ਪ੍ਰਧਾਨ, ਨਰੇਸ਼ ਸ਼ਰਮਾਂ ਬਲਾਕ ਪ੍ਰਧਾਨ, ਰੋਹਿਤ ਚੋਪੜਾ ਬਲਾਕ ਪ੍ਰਧਾਨ, ਅਸ਼ੋਕ ਕੁਮਾਰ ਬਲਾਕ ਪ੍ਰਧਾਨ, ਪ੍ਰਿਸ਼ ਕੁਮਾਰ ਦੁਆਬਾ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਬਲਾਕ ਪ੍ਰਧਾਨ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਰਿੰਕੂ ਦੱਤ, ਗੁਰਜੋਤ ਸਿੰਘ ਸ਼ਾਮਿਲ ਹੋਏ।
Dcc-President-Sanjay-Talwar-Ex-Mla-Ludhiana-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)