ਬਹੁਜਨ ਸਮਾਜ ਪਾਰਟੀ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਵਲੋਂ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਇੰਚਾਰਜ ਲਗਾਏ ਜਾਣ ਦਾ ਬਸਪਾ ਫਗਵਾੜਾ ਟੀਮ ਨੇ ਭਰਵਾਂ ਸਵਾਗਤ ਕੀਤਾ ਹੈ। ਐਡਵੋਕੇਟ ਕਰੀਮਪੁਰੀ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਸੀਨੀਅਰ ਬਸਪਾ ਆਗੂ ਅਤੇ ਡਾ. ਅੰਬੇਡਕਰ ਬੁਧਿੱਸਟ ਰਿਸੋਰਸ ਸੈਂਟਰ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ, ਲੇਡੀਜ ਵਿੰਗ ਦੀ ਸੀਨੀਅਰ ਆਗੂ ਸ੍ਰੀਮਤੀ ਰਚਨਾ ਦੇਵੀ, ਸੁਰਿੰਦਰ ਢੰਡਾ, ਯੂਥ ਆਗੂ ਇੰਜੀਨੀਅਰ ਪ੍ਰਦੀਪ ਮੱਲ, ਦਿਹਾਤੀ ਪ੍ਰਧਾਨ ਪਰਮਿੰਦਰ ਬੋਧ, ਸੀਨੀਅਰ ਆਗੂ ਪਰਮਜੀਤ ਖਲਵਾੜਾ, ਸ਼ਹਿਰੀ ਪ੍ਰਧਾਨ ਬਲਵਿੰਦਰ ਮਾਣਾ, ਜਿਲ੍ਹਾ ਆਗੂ ਕਾਲਾ ਪ੍ਰਭਾਕਰ ਤੋਂ ਇਲਾਵਾ ਸੁਰਜੀਤ ਭੁੱਲਾਰਾਈ ਅਤੇ ਮਨਜੀਤ ਵਾਹਦ ਨੇ ਕਿਹਾ ਕਿ ਅਵਤਾਰ ਸਿੰਘ ਕਰੀਮਪੁਰੀ ਇਕ ਨਿਧੜਕ ਆਗੂ ਹਨ ਜੋ ਪਹਿਲਾਂ ਪੰਜਾਬ ਪ੍ਰਧਾਨ ਵਜੋਂ ਆਪਣੀਆਂ ਬਿਹਤਰੀਨ ਸੇਵਾਵਾਂ ਦੇ ਚੁੱਕੇ ਹਨ। ਇੰਚਾਰਜ ਵਜੋਂ ਉਹਨਾਂ ਦੀ ਨਿਯੁਕਤੀ ਨਾਲ ਯਕੀਨੀ ਤੌਰ ਤੇ ਸੂਬੇ ਵਿਚ ਬਸਪਾ ਨੂੰ ਮਜਬੂਤੀ ਮਿਲੇਗੀ ਅਤੇ 2024 ਦੀਆਂ ਲੋਕਸਭਾ ਚੋਣਾਂ ਚ ਪਾਰਟੀ ਇਕ ਮਜਬੂਤ ਧਿਰ ਵਜੋਂ ਉੱਭਰੇਗੀ। ਉਹਨਾਂ ਭੈਣ ਕੁਮਾਰੀ ਮਾਇਆਵਤੀ ਅਤੇ ਪੰਜਾਬ ਦੇ ਕੇਂਦਰੀ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਦਾ ਇਸ ਨਿਯੁਕਤੀ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ।
Avtar-Singh-Karimpuri-Bsp-Punjab-Incharge-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)