ਹੁਣ ਸਾਬਕਾ ਫੌਜੀ ਘਰ ਬੈਠੇ ਹੀ ਲੈ ਸਕਣਗੇ ਆਨਲਾਈਨ ਸੇਵਾਵਾਂ ਦੀ ਸਹੂਲਤ  : ਫੌਜਾ ਸਿੰਘ ਸਰਾਰੀ

 ’ਈ-ਸੇਨਾਨੀ’ ਪੋਰਟਲ ’ਤੇ ਆਨਲਾਈਨ ਬਣਾਏ ਜਾਣਗੇ ਸ਼ਨਾਖਤੀ ਕਾਰਡ

Nov18,2022 | Balraj Khanna | Chandigarh

ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਇੱਕ ਹੋਰ ਮਹੱਤਵਪੂਰਨ ਉਪਰਾਲਾ
 
 
 
ਮੰਤਰੀ ਨੇ ਸਾਬਕਾ ਸੈਨਿਕਾਂ, ਜੰਗੀ ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਆਨਲਾਈਨ ਪੋਰਟਲ ਕੀਤਾ ਲਾਂਚ
 
ਸਾਬਕਾ ਸੈਨਿਕਾਂ, ਜੰਗੀ ਵਿਧਵਾਵਾਂ, ਦਿਵਿਆਂਗ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਸੇਵਾ ਅਤੇ ਮੁੜ ਵਸੇਬੇ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਬਕਾ ਸੈਨਿਕਾਂ ਦੀ  ਭਲਾਈ ਵੱਲ ਇੱਕ ਹੋਰ ਪੁਲਾਂਘ ਪੁੱਟਦਿਆਂ, ਇੱਕ ਨਵਾਂ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ ਤਾਂ ਜੋ  ਉਹ ਘਰ ਬੈਠੇ ਹੀ ਰਾਜ ਦੀਆਂ ਵੱਖ-ਵੱਖ ਕਿਸਮ ਦੀਆਂ ਸੇਵਾਵਾਂ ਦਾ ਲਾਭ ਲੈ ਸਕਣ।
 
ਇਹ ਐਲਾਨ ਸ਼ੁੱਕਰਵਾਰ ਨੂੰ ਰੱਖਿਆ ਸੇਵਾਵਾਂ ਭਲਾਈ ਮੰਤਰੀ ਫੌਜਾ ਸਿੰਘ ਸਰਾਰੀ ਨੇ ਚੰਡੀਗੜ੍ਹ ਵਿਖੇ ਰੱਖਿਆ ਕਰਮੀਆਂ ਦੀ ਸਹੂਲਤ ਲਈ ਨਵਾਂ ਵੈੱਬ ਪੋਰਟਲ ’ਈ-ਸੇਨਾਨੀ’ ਲਾਂਚ ਕਰਨ ਮੌਕੇ ਕੀਤਾ। ਉਨ੍ਹਾਂ ਨੇ ਦੁਹਰਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਔਖੀ ਘੜੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਰੱਖਿਆ ਸੈਨਿਕਾਂ ਦੇ ਨਾਲ-ਨਾਲ ਆਮ ਨਾਗਰਿਕਾਂ ਦੀ ਭਲਾਈ ਲਈ ਵਚਨਬੱਧ ਹੈ।
 
ਇਸ ਮੌਕੇ ਬੋਲਦਿਆਂ ਰਾਜ ਦੇ ਰੱਖਿਆ ਸੇਵਾਵਾਂ ਮੰਤਰੀ ਨੇ ਕਿਹਾ ਕਿ ’ਆਪ’ ਸਰਕਾਰ ਨੇ ਦੇਸ਼ ਵਿੱਚ ਵੱਖ-ਵੱਖ ਫੌਜੀ ਅਪਰੇਸ਼ਨਾਂ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦ ਰੱਖਿਆ ਸੈਨਿਕਾਂ ਦੇ ਆਸ਼ਰਿਤਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਇਤਿਹਾਸਕ ਫੈਸਲਾ ਲਾਗੂ ਕੀਤਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਰਗਾਂ ਦੇ ਸਾਬਕਾ ਸੈਨਿਕਾਂ, ਜੰਗੀ ਵਿਧਵਾਵਾਂ, ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤ ਪਰਿਵਾਰਾਂ ਲਈ ਵੱਖ-ਵੱਖ ਭਲਾਈ ਸਕੀਮਾਂ ਅਤੇ ਵਿੱਤੀ ਸਹਾਇਤਾ ਵੀ ਉਪਲਬਧ ਕਰਵਾਈ ਗਈ ਹੈ।

ਸਾਬਕਾ ਸੈਨਿਕਾਂ ਲਈ ਸ਼ੁਰੂ ਕੀਤੀਆਂ ਗਈਆਂ ਆਨਲਾਈਨ ਸੇਵਾਵਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਾਬਕਾ ਸੈਨਿਕਾਂ ਨੂੰ ਆਪਣੀ ਜ਼ਿੰਦਗੀ ਦੇ ਮੁਸ਼ਕਿਲ ਦੌਰ ਵਿੱਚ ਲਾਭਪਾਤਰੀ ਸੇਵਾਵਾਂ ਲੈਣ ਲਈ ਸਬੰਧਤ ਜ਼ਿਲ੍ਹਾ ਸੁਰੱਖਿਆ ਸੇਵਾਵਾਂ ਭਲਾਈ ਦਫ਼ਤਰਾਂ ਵਿੱਚ ਜਾਣਾ ਪੈਂਦਾ ਸੀ ਪਰ ਹੁਣ ਉਹ ਆਪਣੇ ਘਰ ਬੈਠਿਆਂ ਜਾਂ ਵਿਦੇਸ਼ਾਂ ਤੋਂ  ਵੀ  ਲੋੜੀਂਦੇ ਦਸਤਾਵੇਜ਼ ਅਪਲੋਡ ਕਰਕੇ ਕੋਈ ਵੀ ਸੇਵਾ ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ਆਸ਼ਰਿਤ ਸੂਬਾ ਸਰਕਾਰ ਵੱਲੋਂ ਰੱਖਿਆ ਸੇਵਾਵਾਂ ਦੀਆਂ ਵੱਖ ਵੱਖ ਸ਼੍ਰੇਣੀਆਂ ਦੀਆਂ ਨੌਕਰੀਆਂ ਲਈ ਬਿਨੈ ਕਰ  ਸਕਦੇ ਹਨ।
 
ਮੰਤਰੀ ਨੇ ਅੱਗੇ ਦੱਸਿਆ ਕਿ ਰੱਖਿਆ ਸੇਵਾਵਾਂ ਦੀਆਂ ਸ਼੍ਰੇਣੀਆਂ ਦੇ ਲਾਭਪਾਤਰੀ ਸ਼ਹੀਦਾਂ ਅਤੇ ਦਿਵਿਆਂਗ ਸੈਨਿਕਾਂ ਦੇ
ਨੇੜਲੇ ਰਿਸ਼ਤੇਦਾਰਾਂ ਨੂੰ ਐਕਸ-ਗ੍ਰੇਸ਼ੀਆ ਗ੍ਰਾਂਟਾਂ, ਗੈਲੇਂਟਰੀ ਅਤੇ ਡਿਸਟਿੰਗੁਇਸ਼ਡ ਐਵਾਰਡ ਪ੍ਰਾਪਤ ਕਰਨ ਵਾਲਿਆਂ (ਸਿਵਲੀਅਨਾਂ) ਨੂੰ ਨਕਦ ਪੁਰਸਕਾਰਾਂ ਦੀ ਗ੍ਰਾਂਟ ਅਤੇ ਲੀਨਲ ਵੰਸ਼ਜ ਜਾਂ ਸਾਬਕਾ ਸੈਨਿਕਾਂ ਨੂੰ ਨੌਕਰੀ ਲਈ ਸਰਟੀਫੀਕੇਟ ਜਾਰੀ ਕਰਨ ਸਬੰਧੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।  ਉਨ੍ਹਾਂ ਅੱਗੇ ਕਿਹਾ ਕਿ ਵੈੱਬ ਪੋਰਟਲ
www.dsw.punjab.gov.in a
’ਤੇ ਇਕ ਵਿਸ਼ੇਸ਼ ’ਈ-ਸੇਨਾਨੀ’ ਵਿੰਡੋ ਉਪਲਬਧ ਕਰਵਾਈ ਗਈ ਹੈ ਜਿੱਥੇ ਸਾਬਕਾ ਸੈਨਿਕ ਅਤੇ ਵਿਧਵਾਵਾਂ ਪਛਾਣ ਪੱਤਰ ਪ੍ਰਾਪਤ ਕਰਨ ਲਈ ਆਪਣੇ ਆਨਲਾਈਨ ਰਜਿਸਟਰ ਕਰ ਸਕਦੀਆਂ ਹਨ।
 
            ਮੰਤਰੀ ਸਰਾਰੀ ਨੇ ਅੱਗੇ ਦੱਸਿਆ ਕਿ ਇਹ ਆਨਲਾਈਨ ਵੈਬ ਪੋਰਟਲ ਰਾਜ ਸਰਕਾਰ ਦੇ ਨਾਲ-ਨਾਲ ਰੱਖਿਆ ਸੇਵਾਵਾਂ ਲਈ ਵੀ ਲਾਹੇਵੰਦ ਹੋਵੇਗਾ ਕਿਉਂਕਿ ਸੂਬੇ ਵਿੱਚ ਸਾਬਕਾ ਸੈਨਿਕਾਂ ਅਤੇ ਫੌਜੀ ਪਰਿਵਾਰਾਂ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਨਾਲ ਸਬੰਧਤ ਸਾਰੇ ਵੇਰਵੇ ਮਹਿਜ਼ ਇੱਕ ਬਟਨ  ਕਲਿੱਕ ਕਰਨ ’ਤੇ ਉਪਲਬਧ ਹੋ ਜਾਣਗੇ।
 
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਮੁੱਖ ਸਕੱਤਰ ਕ੍ਰਿਪਾ ਸ਼ੰਕਰ ਸਰੋਜ, ਵਧੀਕ ਸਕੱਤਰ ਕੁਲਜੀਤਪਾਲ ਸਿੰਘ ਮਾਹੀ ਅਤੇ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ,ਪੰਜਾਬ ਬ੍ਰਿਗੇਡੀਅਰ ਸਤਿੰਦਰ ਸਿੰਘ ਅਤੇ ਐਨ.ਆਈ.ਸੀ. ਵਿਵੇਕ ਵਰਮਾ ਡਿਪਟੀ ਡਾਇਰੈਕਟਰ ਜਨਰਲ ਅਤੇ ਸੂਚਨਾ ਅਫਸਰ ਤੇ ਅਨੂਪ ਜਲਾਲੀ ਸੀਨੀਅਰ ਤਕਨੀਕੀ ਡਾਇਰੈਕਟਰ ਅਤੇ ਐਚਓਡੀ ਹਾਜ਼ਰ ਸਨ।

Defence-Services-Welfare-Minister-Fouja-Singh-Sarari



TOP HEADLINES


 ਭਾਜਪਾ ਵਲੋਂ ਲੋਕਸਭਾ ਚੋਣਾਂ ਪੰਜਾਬ ਲਈ ਉਮੀਦਵਾਰਾਂ ਦੀ ਦੂਜੀ ਲਿ
ਅਸ਼ੋਕ ਪ੍ਰਰਾਸ਼ਰ ਪੱਪੀ ਲੁਧਿਆਣਾ, ਪਵਨ ਟੀਨੂੰ  ਜਲੰਧਰ ਤੋਂ ਆਪ ਦੇ
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ
ਸੰਤ ਸਮਾਜ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅੱਗੇ ਰੱਖਿਆ ਵਾਤ
5,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰ
ਪੇਡ ਨਿਊਜ ’ਤੇ ਨਜ਼ਰ ਰੱਖੇਗੀ ਐਮ.ਸੀ.ਐਮ.ਸੀ. ਕਮੇਟੀ- ਡਾ ਪੱਲਵੀ
5000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕ
ਏ.ਡੀ.ਸੀ. ਵੱਲੋਂ ਸਟੈਪਲਜ਼ ਪਲੇਸਮੈਂਟ ਸਰਵਿਸ਼ਿਜ਼ ਫਰਮ ਦਾ ਲਾਇਸੰਸ ਰ
ਏ.ਡੀ.ਸੀ. ਵੱਲੋਂ ਓਕਸਬ੍ਰਿਜ਼ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ
ਜ਼ਿਲ੍ਹੇ ਵਿੱਚ ਇਸ ਵਾਰ ਵੋਟ ਫੀਸਦੀ ਦਾ ਗ੍ਰਾਫ 70 ਤੋਂ ਥੱਲੇ ਨਹੀਂ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ
ਸੀ ਵਿਜਲ ਤੇ ਆਈਆਂ ਸ਼ਿਕਾਇਤਾਂ ਦਾ ਔਸਤ 25 ਮਿੰਟ ਵਿੱਚ ਕੀਤਾ ਨਿਪ
ਡਿਪਟੀ ਕਮਿਸ਼ਨਰ ਦੀ ਨਿਗਰਾਨੀ ਵਿੱਚ ਸਕੂਲ ਵਾਹਨਾਂ ਦੀ ਕੀਤੀ ਗਈ ਚ
ਇੱਕ ਰਾਤ ’ਚ 4 ਦੁਕਾਨਾਂ ਅੰਦਰ ਚੋਰੀ ਸ਼ਟਰ ਤੋਡ਼ ਦੁਕਾਨਾਂ ਦੇ ਗੱਲ
21 ਸਾਬਕਾ ਜੱਜਾਂ ਨੇ Cji ਡੀ ਵਾਈ ਚੰਦਰਚੂੜ ਨੂੰ ਲਿਖੀ ਚਿੱਠੀ - 
ਕਾਂਗਰਸ ਵੱਲੋਂ ਪੰਜਾਬ ਲਈ 6 ਉਮੀਦਵਾਰਾਂ ਦੀ ਸੂਚੀ ਜਾਰੀ, ਚੰਨੀ ਨ
ਓਪੀਐਸ ਸੀਲ-vi: ਪੰਜਾਬ ਪੁਲਿਸ ਵੱਲੋਂ ਚੋਣਾਂ ਤੋਂ ਪਹਿਲਾਂ ਨਸ਼ਾ
ਓਪੀਐਸ ਸੀਲ-vi: ਪੰਜਾਬ ਪੁਲਿਸ ਵੱਲੋਂ ਚੋਣਾਂ ਤੋਂ ਪਹਿਲਾਂ ਨਸ਼ਾ
*ਆਪ ਆਗੂਆਂ ਨੇ ਅੰਬੇਡਕਰ ਜਯੰਤੀ ਮੌਕੇ ਸੰਵਿਧਾਨ ਬਚਾਉਣ ਲਈ ਲਿਆ ਸ
ਚੋਣਾਂ ਨਾਲ ਸਬੰਧਤ ਹੋਰਡਿੰਗਜ਼, ਪੋਸਟਰ, ਬੈਨਰਾਂ 'ਤੇ ਪ੍ਰਿੰਟਰ ਅ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 41960322

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us