ਲੁਧਿਆਣਾ ਚ ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਅਟਵਾਲ ਦੀ ਧਰਮ ਪਤਨੀ ਦੇ ਦੇਹਾਂਤ ਮੌਕੇ ਪਹੁੰਚੇ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ ਦਲਜੀਤ ਸਿੰਘ ਚੀਮਾ ਨੇ ਜਿੱਥੇ ਅਫ਼ਸੋਸ ਪ੍ਰਗਟ ਕੀਤਾ ਤਾਂ ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਜਰੀਵਾਲ ਸਰਕਾਰ ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ ਇਸ ਦੌਰਾਨ ਉਨ੍ਹਾਂ ਪਰਾਲੀ ਦੇ ਮੁੱਦੇ ਸਮੇਤ ਮਾਈਨਿੰਗ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਸਰਕਾਰ ਤੇ ਸਵਾਲ ਚੁੱਕੇ ਅਤੇ ਆਪ ਸੁਪਰੀਮੋ ਕੇਜਰੀਵਾਲ ਨੂੰ ਖਰੀਆਂ ਖੋਟੀਆਂ ਸੁਣਾਈਆਂ ਨੇ . ਇਸ ਦੌਰਾਨ ਡਾ ਦਲਜੀਤ ਸਿੰਘ ਚੀਮਾ ਨੇ ਜਿਥੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਡਿਲੇਅ ਕਰਨ ਦੀ ਗੱਲ ਕਹੀ ਤਾਂ ਉਥੇ ਹੀ ਕਿਹਾ ਕਿ ਡੇਰਾ ਰਾਮ ਰਹੀਮ ਨੂੰ ਪੈਰੋਲ ਤੇ ਭੇਜਣਾ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਸਰਕਾਰ ਦੇ ਉੱਤੇ ਸਵਾਲ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਤੇ ਫੈਸਲਾ ਲੈਣਾ ਚਾਹੀਦਾ ਹੈ ਨਾਲ ਹੀ ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪਰਾਲੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰੇ ਜਾਣ ਤੇ ਜਵਾਬ ਦਿੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲਿਆ ਹੈ ਅਤੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਲਕਿ ਗੁਜਰਾਤ ਦੇ ਵਿੱਚ ਇਲੈਕਸ਼ਨਾਂ ਚ ਬਿਜ਼ੀ ਹੈ ਉਧਰ ਕਿਸਾਨਾਂ ਤੇ ਕਾਰਵਾਈ ਕਰਨ ਦੀ ਬਜਾਏ ਪਹਿਲਾਂ ਉਨ੍ਹਾਂ ਨੂੰ ਮਸ਼ੀਨਾਂ ਦਿੱਤੀਆਂ ਜਾਣ ਕਿਹਾ ਕਿ ਕਿਸਾਨਾਂ ਨੂੰ ਲਾਲ ਸੂਚੀ ਵਿਚ ਪਾਉਣਾ ਅਤੀ ਨਿੰਦਣਯੋਗ ਹੈ . ਉਧਰ ਦਿੱਲੀ ਦੇ ਮੁੱਖਮੰਤਰੀ ਕੇਜਰੀਵਾਲ ਵੱਲੋਂ ਪ੍ਰਯੋਗਸ਼ਾਲਾ ਨੂੰ ਬੰਦ ਕਰਨ ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਣ ਤੇ ਵੀ ਚੀਮਾ ਨੇ ਕਿਹਾ ਕਿ ਹੁਣ ਕੇਜਰੀਵਾਲ ਆਪਣੇ ਪੁਰਾਣੇ ਵਾਅਦਿਆਂ ਨੂੰ ਯਾਦ ਕਰਨ ਕਿਹਾ ਕਿ ਚਾਹੇ ਨੋਟਾਂ ਦੀ ਗੱਲ ਹੋਵੇ ਤਾਂ ਚਾਹੇ ਕੋਈ ਹੋਰ ਮੁੱਦੇ ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ, ਪੀਣ ਵਾਲੇ ਪਾਣੀ ਸਮੇਤ ਹੋਰਨਾਂ ਮੁੱਦਿਆਂ ਤੇ ਕੇਜਰੀਵਾਲ ਨੂੰ ਗੱਲ ਕਰਨੀ ਚਾਹੀਦੀ ਹੈ ਰੋਪੜ ਦੇ ਵਿਚ ਇਨ ਲੀਗਲ ਮਾਈਨਿੰਗ ਨੂੰ ਲੈ ਕੇ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਇਲੀਗਲ ਕੰਮ ਹਾਲੇ ਵੀ ਧੜੱਲੇ ਨਾਲ ਜਾਰੀ ਨੇ ਕਿਹਾ ਕਿ ਜੋ ਕੰਮ ਸਸਤੇ ਵਿੱਚ ਹੁੰਦਾ ਸੀ ਉਹ ਹੁਣ ਮਹਿੰਗੇ ਰੇਟ ਤੇ ਹੁੰਦਾ ਹੈ ਕਿਹਾ ਕਿ ਇਸ ਦੇ ਨਾਲ ਗ਼ਰੀਬ ਬੰਦਾ ਪਿਸ ਰਿਹਾ ਹੈ ਅਤੇ ਸਰਕਾਰ ਡਿਕਟੇਟਰਸ਼ਿਪ ਵਾਲਾ ਰੂਪ ਦਿਖਾ ਰਹੀ ਹੈ ਜੀਓ ਜੀ ਵੱਲੋਂ ਜਗਰਾਉਂ ਚ ਸੀਐਮ ਦੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਨੂੰ ਲੈ ਕੇ ਡਾ ਚੀਮਾ ਨੇ ਬੋਲਦੇ ਹੋਏ ਕਿਹਾ ਕਿ ਜੋ ਸਰਕਾਰ ਰੁਜ਼ਗਾਰ ਦੇਣ ਦਾ ਵਾਅਦਾ ਕਰਦੀ ਹੈ ਉਨ੍ਹਾਂ ਵੱਲੋਂ ਰੁਜ਼ਗਾਰ ਖੋਹਣਾ ਅਤਿ ਨਿੰਦਣਯੋਗ ਹੈ ਕਿਹਾ ਕਿ ਜੀ ਓ ਜੀ ਦੇ ਅਧਿਕਾਰੀ ਆਪਣਾ ਰੋਸ ਜ਼ਾਹਰ ਕਰ ਰਹੇ ਨੇ
Dr-Daljeet-Singh-Cheema-Spokesman-Shiromani-Akali-Dal-Statement-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)