ਛਾਪੇਮਾਰੀ 'ਚ ਕੁਝ ਨਾ ਮਿਲਣ ਤੋਂ ਬਾਅਦ ਈਡੀ ਕਰਮਚਾਰੀ ਆਪ ਵਿਧਾਇਕਾ ਦੇ ਘਰ ਬੈਠੇ ਰਹੇ ਅਤੇ ਉਨ੍ਹਾਂ ਨੂੰ ਵਾਰ-ਵਾਰ ਭਾਜਪਾ 'ਚ ਸ਼ਾਮਲ ਹੋਣ ਲਈ ਦਬਾਅ ਪਾਇਆ: ਮਨੀਸ਼ ਸਿਸੋਦੀਆ

Nov6,2026 | Jagrati Lahar Bureau | Chandigarh

 
ਈਡੀ ਦੀ ਛਾਪੇਮਾਰੀ ਵਿੱਚ ਕੁਝ ਨਹੀਂ ਨਿਕਲਿਆ, ਡਾ. ਅਮਨਦੀਪ ਕੌਰ ਅਰੋੜਾ ਭਾਜਪਾ ਦੀ ਧੱਕੇਸ਼ਾਹੀ ਅਤੇ ਲਾਲਚਾਂ ਅੱਗੇ ਡਟੀ ਰਹੀ: ਹਰਪਾਲ ਸਿੰਘ ਚੀਮਾ
 
ਪੰਜਾਬ ਦੀਆਂ ਧੀਆਂ ਨੂੰ ਨਾ ਤਾਂ ਧਮਕੀਆਂ ਨਾਲ ਡਰਾਇਆ ਜਾ ਸਕਦਾ ਹੈ ਅਤੇ ਨਾ ਹੀ ਵੱਡੇ ਅਹੁਦਿਆਂ ਦੇ ਲਾਲਚ ਨਾਲ ਖਰੀਦਿਆ ਜਾ ਸਕਦਾ ਹੈ: ਡਾ. ਬਲਜੀਤ ਕੌਰ
 
ਜਦੋਂ ਵਿਰੋਧੀ ਜਨਤਾ ਦੇ ਫਤਵੇ ਨੂੰ ਚੁਣੌਤੀ ਨਹੀਂ ਦੇ ਸਕਦੇ, ਤਾਂ ਉਹ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਦੇ ਹਨ: ਹਰਭਜਨ ਸਿੰਘ ਈਟੀਓ
 
ਨਾ ਤਾਂ ਈਡੀ ਦੀ ਛਾਪੇਮਾਰੀ ਅਤੇ ਨਾ ਹੀ ਸੀਨੀਅਰ ਅਹੁਦਿਆਂ ਦਾ ਲਾਲਚ ਡਾ. ਅਮਨਦੀਪ ਕੌਰ ਅਰੋੜਾ ਦੇ ਹੌਸਲੇ ਨੂੰ ਤੋੜ ਸਕਿਆ: ਹਰਦੀਪ ਸਿੰਘ ਮੁੰਡੀਆਂ
 
 
ਮੋਗਾ ਤੋਂ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ 48 ਘੰਟੇ ਚੱਲੀ ਛਾਪੇਮਾਰੀ ਨੂੰ ਲੈ ਕੇ ਭਾਜਪਾ ਦੀ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਭਾਜਪਾ ਚੁਣੇ ਹੋਏ ਨੁਮਾਇੰਦਿਆਂ ਨੂੰ ਡਰਾਉਣ-ਧਮਕਾਉਣ ਅਤੇ ਪਾਰਟੀ ਬਦਲਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਕਰ ਰਹੀ ਹੈ। 'ਆਪ' ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਤਲਾਸ਼ੀ ਦੌਰਾਨ ਕੁਝ ਵੀ ਨਾ ਮਿਲਣ ਦੇ ਬਾਵਜੂਦ ਈਡੀ ਦੇ ਅਧਿਕਾਰੀ 48 ਘੰਟੇ ਵਿਧਾਇਕਾ ਦੇ ਘਰ ਬੈਠੇ ਰਹੇ ਅਤੇ ਉਨ੍ਹਾਂ ਨੂੰ ਮੰਤਰੀ ਅਹੁਦੇ ਦਾ ਲਾਲਚ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਵਾਰ-ਵਾਰ ਦਬਾਅ ਪਾਉਂਦੇ ਰਹੇ।
 
ਭਾਜਪਾ ਦੀ ਡਰਾਉਣ-ਧਮਕਾਉਣ, ਲਾਲਚ ਦੇਣ ਅਤੇ ਸਿਆਸੀ ਧੱਕੇਸ਼ਾਹੀ ਦੀ ਰਾਜਨੀਤੀ ਦੀ ਨਿਖੇਧੀ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈਟੀਓ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਨਾ ਤਾਂ ਲੰਬੀ ਛਾਪੇਮਾਰੀ ਅਤੇ ਨਾ ਹੀ ਵੱਡੇ ਅਹੁਦਿਆਂ ਦੀਆਂ ਪੇਸ਼ਕਸ਼ਾਂ ਡਾ. ਅਮਨਦੀਪ ਕੌਰ ਅਰੋੜਾ ਦੇ ਇਰਾਦਿਆਂ ਨੂੰ ਹਿਲਾ ਸਕੀਆਂ। ‘ਆਪ’ ਆਗੂਆਂ ਨੇ ਕਿਹਾ ਕਿ ਭਾਜਪਾ ਜਨਤਾ ਦੇ ਫਤਵੇ ਦਾ ਸਿਆਸੀ ਮੁਕਾਬਲਾ ਕਰਨ 'ਚ ਅਸਮਰੱਥ ਹੋ ਕੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਜਾਂਚ ਏਜੰਸੀਆਂ ਦਾ ਸਹਾਰਾ ਲੈ ਰਹੀ ਹੈ। ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੀਆਂ ਧੀਆਂ ਨੂੰ ਨਾ ਧਮਕੀਆਂ ਨਾਲ ਚੁੱਪ ਕਰਵਾਇਆ ਜਾ ਸਕਦਾ ਹੈ ਅਤੇ ਨਾ ਹੀ ਸਿਆਸੀ ਤਾਕਤ ਦੇ ਲਾਲਚ ਨਾਲ ਖਰੀਦਿਆ ਜਾ ਸਕਦਾ ਹੈ।
 
ਇਸ ਮੌਕੇ 'ਆਪ' ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ, "48 ਘੰਟਿਆਂ ਤੱਕ ਇੱਕ ਮਹਿਲਾ ਵਿਧਾਇਕਾ, ਉਨ੍ਹਾਂ ਦੇ ਪਰਿਵਾਰ ਅਤੇ ਛੋਟੇ ਬੱਚਿਆਂ ਤੱਕ ਨੂੰ ਉਨ੍ਹਾਂ ਦੇ ਆਪਣੇ ਘਰ ਵਿੱਚ ਹੀ ਬੰਧਕ ਬਣਾ ਕੇ ਰੱਖਿਆ ਗਿਆ। ਕੁਝ ਵੀ ਬਰਾਮਦ ਨਹੀਂ ਹੋਇਆ, ਫਿਰ ਵੀ ਉਨ੍ਹਾਂ ਨੂੰ ਕਰੀਬ 50 ਵਾਰ ਕਿਹਾ ਗਿਆ, 'ਭਾਜਪਾ 'ਚ ਸ਼ਾਮਲ ਹੋ ਜਾਓ, ਮੰਤਰੀ ਬਣ ਜਾਓਗੇ।' ਇਹ ਧੱਕੇਸ਼ਾਹੀ ਨਾ ਸਿਰਫ਼ 'ਆਪ' ਦੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਕੀਤੀ ਗਈ, ਸਗੋਂ ਉਨ੍ਹਾਂ ਦੇ ਸੱਤ ਰਿਸ਼ਤੇਦਾਰਾਂ ਦੇ ਘਰਾਂ 'ਚ ਵੀ ਕੀਤੀ ਗਈ। ਇੱਥੋਂ ਤੱਕ ਕਿ ਉਨ੍ਹਾਂ ਦੇ ਬਜ਼ੁਰਗ ਮਾਮਾ-ਮਾਮੀ ਨੂੰ ਵੀ ਪਰੇਸ਼ਾਨ ਕੀਤਾ ਗਿਆ। ਹਸਪਤਾਲ, ਪਿੰਡ ਅਤੇ ਹੋਰ ਥਾਵਾਂ 'ਤੇ ਵੀ ਤਲਾਸ਼ੀ ਲਈ ਗਈ, ਪਰ ਕਿਤੇ ਵੀ ਕੁਝ ਨਹੀਂ ਮਿਲਿਆ।"
 
‘ਆਪ’ ਦੇ ਪੰਜਾਬ ਪ੍ਰਭਾਰੀ ਨੇ ਕਿਹਾ, ‘‘ਡਾ. ਅਮਨਦੀਪ ਕੌਰ ਅਰੋੜਾ ਦੇ ਆਪਣੇ ਘਰ ਤਲਾਸ਼ੀ ਦੋ-ਤਿੰਨ ਘੰਟਿਆਂ ਵਿੱਚ ਪੂਰੀ ਹੋ ਗਈ ਸੀ। ਜਦੋਂ ਕੁਝ ਨਾ ਬਰਾਮਦ ਹੋਇਆ ਤਾਂ ਭਾਜਪਾ ਵੱਲੋਂ ਭੇਜੇ ਗਏ ਲੋਕ ਉਨ੍ਹਾਂ ਦੇ ਘਰ ਅੰਦਰ ਬੈਠ ਕੇ ਸਮਾਂ ਬਰਬਾਦ ਕਰਦੇ ਰਹੇ। ਇਹ ਸਿਲਸਿਲਾ 48 ਘੰਟੇ ਚੱਲਦਾ ਰਿਹਾ। ਇਹਨਾਂ 48 ਘੰਟਿਆਂ ਦੌਰਾਨ ਡਾ. ਅਮਨਦੀਪ ਕੌਰ ਅਰੋੜਾ ਨੂੰ ਵਾਰ-ਵਾਰ ਕਿਹਾ ਗਿਆ, 'ਭਾਜਪਾ ਵਿੱਚ ਸ਼ਾਮਲ ਹੋ ਜਾਓ, ਉੱਥੇ ਮੰਤਰੀ ਬਣੋਗੇ। 'ਆਪ' ਵਿੱਚ ਤੁਹਾਡੇ ਲਈ ਕੀ ਰੱਖਿਆ ਹੈ?' ਕੀ ਈਡੀ ਉੱਥੇ ਜਾਂਚ ਕਰਨ ਗਈ ਸੀ ਜਾਂ ਕਿਸੇ ਚੁਣੀ ਹੋਈ ਮਹਿਲਾ ਵਿਧਾਇਕਾ ਨੂੰ ਧੱਕੇ ਨਾਲ ਭਾਜਪਾ 'ਚ ਸ਼ਾਮਲ ਕਰਵਾਉਣ ਗਈ ਸੀ?''
 
'ਆਪ' ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਈਡੀ ਦੀ 48 ਘੰਟੇ ਚੱਲੀ ਛਾਪੇਮਾਰੀ 'ਚ ਕੁਝ ਨਹੀਂ ਨਿਕਲਿਆ। ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਵੱਡੇ ਅਹੁਦਿਆਂ ਦਾ ਲਾਲਚ ਦੇ ਕੇ ਭਾਜਪਾ ਵਿੱਚ ਸ਼ਾਮਲ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਸਾਡੀ ਵਿਧਾਇਕਾ ਆਪਣੇ ਅਸੂਲਾਂ ਅਤੇ ਇਮਾਨਦਾਰੀ 'ਤੇ ਚੱਟਾਨ ਵਾਂਗ ਡਟੀ ਰਹੀ। 'ਆਪ' ਦਾ ਕੋਈ ਵੀ ਆਗੂ ਭਾਜਪਾ ਦੀ ਧੱਕੇਸ਼ਾਹੀ, ਲਾਲਚ ਅਤੇ ਦਬਾਅ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ। ਸੱਚ ਅਤੇ ਅਸੂਲਾਂ ਦੀ ਸਾਡੀ ਲੜਾਈ ਪੂਰੇ ਹੌਸਲੇ ਨਾਲ ਜਾਰੀ ਰਹੇਗੀ।"
 
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ, "48 ਘੰਟੇ ਲੰਬੀ ਈਡੀ ਦੀ ਛਾਪੇਮਾਰੀ ਤੋਂ ਬਾਅਦ ਵੀ ਭਾਜਪਾ ਦੇ ਮਨਸੂਬੇ ਫੇਲ੍ਹ ਹੋ ਗਏ। ਮੋਗਾ ਤੋਂ ਸਾਡੀ ਵਿਧਾਇਕਾ ਅਤੇ ਮੇਰੀ ਭੈਣ ਡਾ. ਅਮਨਦੀਪ ਕੌਰ ਅਰੋੜਾ ਨੂੰ ਧਮਕਾਇਆ ਗਿਆ ਅਤੇ ਦਬਾਅ ਪਾਇਆ ਗਿਆ, ਨਾਲ ਹੀ ਭਾਜਪਾ ਵਿੱਚ ਸ਼ਾਮਲ ਹੋਣ ਲਈ ਉੱਚ ਅਹੁਦਿਆਂ ਦੀ ਪੇਸ਼ਕਸ਼ ਵੀ ਕੀਤੀ ਗਈ। ਪਰ ਉਹ ਆਪਣੇ ਸਿਧਾਂਤਾਂ 'ਤੇ ਡਟੀ ਰਹੀ। ਭਾਜਪਾ ਦੀ ਕੇਂਦਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਧੀਆਂ ਨੂੰ ਨਾ ਧਮਕੀਆਂ ਨਾਲ ਡਰਾਇਆ ਜਾ ਸਕਦਾ ਹੈ ਅਤੇ ਨਾ ਹੀ ਵੱਡੇ ਅਹੁਦਿਆਂ ਨਾਲ ਖਰੀਦਿਆ ਜਾ ਸਕਦਾ ਹੈ। ਅਸੀਂ ਆਪਣੀ ਭੈਣ ਨਾਲ ਚੱਟਾਨ ਵਾਂਗ ਖੜ੍ਹੇ ਹਾਂ। ਪੰਜਾਬ ਦੇ ਹੱਕਾਂ ਅਤੇ ਜਨਤਾ ਦੇ ਫਤਵੇ ਦੀ ਲੜਾਈ ਅਸੀਂ ਪੂਰੇ ਹੌਸਲੇ ਨਾਲ ਲੜਦੇ ਰਹਾਂਗੇ।"
 
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ, "ਜਦੋਂ ਰਾਜਨੀਤਿਕ ਵਿਰੋਧੀਆਂ ਨੂੰ ਜਨਤਾ ਦੁਆਰਾ ਚੁਣੀ ਗਈ ਸਰਕਾਰ ਦਾ ਮੁਕਾਬਲਾ ਕਰਨ ਦਾ ਕੋਈ ਰਾਹ ਨਹੀਂ ਲੱਭਦਾ, ਤਾਂ ਉਹ ਜਾਂਚ ਏਜੰਸੀਆਂ ਦਾ ਸਹਾਰਾ ਲੈਂਦੇ ਹਨ। ਮੋਗਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ 48 ਘੰਟੇ ਚੱਲੀ ਈਡੀ ਦੀ ਛਾਪੇਮਾਰੀ 'ਚ ਕੁਝ ਨਹੀਂ ਨਿਕਲਿਆ। ਭਾਜਪਾ ਦੇ ਲਾਲਚ ਅਤੇ ਦਬਾਅ ਦੇ ਬਾਵਜੂਦ ਸਾਡੀ ਵਿਧਾਇਕਾ ਅਸੂਲਾਂ 'ਤੇ ਡਟੀ ਰਹੀ। ਇਸ ਨੂੰ ਕਹਿੰਦੇ ਹਨ ਅਸੂਲਾਂ ਦੀ ਰਾਜਨੀਤੀ।"
 
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ, "ਨਾ ਤਾਂ 48 ਘੰਟੇ ਦੀ ਛਾਪੇਮਾਰੀ ਅਤੇ ਨਾ ਹੀ ਵੱਡੇ ਅਹੁਦਿਆਂ ਦੇ ਲਾਲਚ ਡਾ. ਅਮਨਦੀਪ ਕੌਰ ਅਰੋੜਾ ਦੇ ਹੌਸਲੇ ਨੂੰ ਤੋੜ ਸਕੇ। ਭਾਜਪਾ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਹ ਆਪਣੇ ਅਸੂਲਾਂ 'ਤੇ ਅਟੱਲ ਰਹੀ। ਜਾਂਚ ਦੇ ਨਾਂ 'ਤੇ ਡਰਾਉਣ-ਧਮਕਾਉਣ ਅਤੇ ਸਿਆਸੀ ਲਾਲਚ ਦੇਣ ਦੀ ਰਾਜਨੀਤੀ ਕਦੇ ਸਫ਼ਲ ਨਹੀਂ ਹੋਵੇਗੀ। 'ਆਪ' ਦੇ ਆਗੂ ਜਨਤਾ ਦੇ ਵਿਸ਼ਵਾਸ ਅਤੇ ਆਪਣੇ ਸਿਧਾਂਤਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹਨ।"

Manish-Sisodia-Ed-Raid-Dr-Amandeep-Kaur-Arora-Harpal-Singh-Cheema-Aap-Punjab



TOP HEADLINES


*ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼
*ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾ
*ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਤੇ ਖਰੀਦ ਰਿਕਾਰਡ 150
ਐਕਿਊਪੰਕਚਰ ਇਲਾਜ ਗਰੀਬਾਂ ਲਈ ਵਰਦਾਨ, ਪੰਜਾਬ ਸਰਕਾਰ ਇਸ ਨੂੰ ਉਤਸ
*ਅੰਮ੍ਰਿਤਸਰ ‘ਚ 36 ਕਿਲੋ ਹੈਰੋਇਨ ਬਰਾਮਦ; ਨਾਬਾਲਗ ਸਮੇਤ ਚਾਰ ਕਾ
ਛਾਪੇਮਾਰੀ 'ਚ ਕੁਝ ਨਾ ਮਿਲਣ ਤੋਂ ਬਾਅਦ ਈਡੀ ਕਰਮਚਾਰੀ ਆਪ ਵਿਧਾਇਕ
ਰਾਜਪੁਰਾ ਨੇੜੇ ਚੱਲਦੀ ਯਾਤਰੀ ਰੇਲਗੱਡੀ ਦੇ ਤਿੰਨ ਡੱਬਿਆਂ ਨੂੰ ਲੱ
48 ਘੰਟਿਆਂ ਦੀ ਈਡੀ ਰੇਡ ਤੋਂ ਬਾਅਦ ਵੀ 'ਆਪ' ਵਿਧਾਇਕ ਤੋਂ ਇਕ ਪੈ
*ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਰਿਕਾਰਡ ਛੇਵੀਂ ਵਾਰ ਏਸ਼
ਸਾਲ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ
ਸਾਲ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ
*ਅੰਮ੍ਰਿਤਸਰ ਵਿੱਚ ਦੋ ਉੂਜ਼ੀ ਬੰਦੂਕਾਂ ਸਮੇਤ 8 ਹਥਿਆਰ, 34 ਕਿੱਲੋ
42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ
ਮਰਦਮਸ਼ੁਮਾਰੀ 2027: ਸਪੈਸ਼ਲ ਚਾਰਜਿਜ਼ ਸਬੰਧੀ ਸਟੇਟ ਨੋਡਲ ਅਫ਼ਸਰਾ
ਵਿਸ਼ੇਸ਼ ਸੰਖੇਪ ਸੁਧਾਈ ਤਹਿਤ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਕ
*ਪੇਂਡੂ ਔਰਤਾਂ ਦੇ ਸਸ਼ਕਤੀਕਰਨ ਲਈ ਭਗਵੰਤ ਮਾਨ ਸਰਕਾਰ ਵੱਲੋਂ ਬੱਸ
*ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ 1,
ਮਾਲੇਰਕੋਟਲਾ ਵਿੱਚ ਭਾਜਪਾ ਨੂੰ ਮਿਲੀ ਵੱਡੀ ਮਜ਼ਬੂਤੀ ਅਕਾਲੀ ਆਗੂ
*ਭਾਰਤ ਵੱਡੀ ਜਿੱਤ ਨਾਲ ਫਾਈਨਲ 'ਚ ਪੁੱਜਾ, ਸੈਮੀਫਾਈਨਲ ਵਿੱਚ ਦੱਖ
*ਅਮਨ ਅਰੋੜਾ ਵੱਲੋਂ 'ਪੰਜਾਬ ਇਨਵੈਸਟਰ ਸਰਕਲ 2.0' ਦੀ ਸ਼ੁਰੂਆਤ;

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52870074

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us