ਨੈਜਾਇਜ਼ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ, ਨਗਰ ਨਿਗਮ ਨੇ ਜ਼ੋਨ ਏ ਅਧੀਨ ਆਉਂਦੇ ਇਲਾਕਿਆ ਵਿੱਚ ਦੋ ਗੈਰ-ਕਾਨੂੰਨੀ ਇਮਾਰਤਾਂ ਅਤੇ ਪੰਜ ਦੁਕਾਨਾਂ ਸੀਲ ਕਰ ਦਿੱਤੀਆਂ।
ਇਸ ਤੋਂ ਇਲਾਵਾ, ਬਿਲਡਿੰਗ ਸ਼ਾਖਾ ਦੀ ਟੀਮ ਨੇ ਕੈਲਾਸ਼ ਚੌਕ ਨੇੜੇ ਸੜਕ ਦੇ ਹਿੱਸੇ 'ਤੇ ਇੱਕ ਕਬਜ਼ੇ ਨੂੰ ਵੀ ਢਾਹ ਦਿੱਤਾ।
ਨੂਰਵਾਲਾ ਰੋਡ 'ਤੇ ਦੋ ਗੈਰ-ਕਾਨੂੰਨੀ ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ ਹੈ, ਜਦੋਂ ਕਿ ਕਾਕੋਵਾਲ ਰੋਡ 'ਤੇ ਪੰਜ ਗੈਰ-ਕਾਨੂੰਨੀ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਅਸਿਸਟੈਂਟ ਟਾਊਨ ਪਲੈਨਰ (ਏ.ਟੀ.ਪੀ) ਜ਼ੋਨ-ਏ, ਕਪਿਲ ਦੇਵ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਨਿਯਮਤ ਤੌਰ 'ਤੇ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
ਇਮਾਰਤਾਂ ਅਤੇ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਇਮਾਰਤ ਉਪ-ਨਿਯਮਾਂ ਦੀ ਉਲੰਘਣਾ ਕਰਕੇ ਬਣਾਈਆਂ ਗਈਆਂ ਸਨ।
ਏ.ਟੀ.ਪੀ ਕਪਿਲ ਦੇਵ ਨੇ ਅੱਗੇ ਦੱਸਿਆ ਕਿ ਇੱਕ ਵਿਅਕਤੀ ਨੇ ਕੈਲਾਸ਼ ਚੌਕ ਦੇ ਨੇੜੇ ਸਤਸੰਗ ਘਰ ਕੋਲ ਇੱਕ ਗੇਟ ਲਗਾ ਕੇ ਜਨਤਕ ਸੜਕ 'ਤੇ ਕਬਜ਼ਾ ਕੀਤਾ ਸੀ ਜਿਸਨੂੰ ਹੁਣ ਬਿਲਡਿੰਗ ਸ਼ਾਖਾ ਨੇ ਹਟਾ ਦਿੱਤਾ ਹੈ।
ਇਸ ਦੌਰਾਨ, ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਉਸਾਰੀ ਦਾ ਕੰਮ ਸ਼ੁਰੂ ਕਰਨ, ਨਹੀਂ ਤਾਂ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।