ਉੱਤਰ ਪ੍ਰਦੇਸ਼ ਦੇ ਬਦਾਯੂੰ ਵਿਚ ਦੋ ਸਕੇ ਭਰਾਵਾਂ ਦੀ ਹੱਤਿਆ ਤੋਂ ਬਾਅਦ ਰੋਹ ਭੜਕ ਗਿਆ। ਘਟਨਾ ਤੋਂ ਬਾਅਦ ਏਡੀਜੀ ਪੀਸੀ ਮੀਨਾ, ਆਈਜੀ ਡਾ. ਰਾਕੇਸ਼ ਸਿੰਘ ਅਤੇ ਕਮਿਸ਼ਨਰ ਸੌਮਿਆ ਅਗਰਵਾਲ ਮੌਕੇ ਤੇ ਪਹੁੰਚੇ ਅਤੇ ਮੁਆਇਨਾ ਕੀਤਾ। ਕਤਲ ਦੇ ਪਿੱਛੇ ਕੀ ਕਾਰਨ ਸੀ, ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕਤਲ ਤੋਂ ਬਾਅਦ ਦੋਸ਼ੀ ਸਿਵਲ ਲਾਈਨ ਥਾਣਾ ਖੇਤਰ ਦੇ ਸ਼ੇਖੂਪੁਰ ਦੇ ਜੰਗਲਾਂ ਚ ਪੁਲਿਸ ਮੁਕਾਬਲੇ ਚ ਮਾਰਿਆ ਗਿਆ। ਇਲਾਕੇ ਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਲਾਕੇ ਵਿੱਚ ਤਣਾਅ ਦੇ ਮੱਦੇਨਜ਼ਰ ਅੱਜ ਪ੍ਰਾਈਵੇਟ ਸਕੂਲਾਂ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਸਿਵਲ ਲਾਈਨ ਥਾਣਾ ਖੇਤਰ ਦੀ ਮੰਡੀ ਚੌਕੀ ਤੋਂ 100 ਤੋਂ 150 ਕਦਮਾਂ ਦੀ ਦੂਰੀ ਤੇ ਨਾਈ ਦੀ ਦੁਕਾਨ ਹੈ।ਤਕਰੀਬਨ 10 ਕਦਮ ਦੂਰੀ ਉਤੇ ਵਿਨੋਦ ਦਾ ਘਰ ਹੈ। ਵਿਨੋਦ ਪਲੰਬਰ ਦਾ ਕੰਮ ਕਰਦਾ ਹੈ ਅਤੇ ਘਰੋਂ ਬਾਹਰ ਗਿਆ ਸੀ। ਮ੍ਰਿਤਕ ਬੱਚਿਆਂ ਦੀ ਮਾਂ ਬਿਊਟੀ ਪਾਰਲਰ ਚ ਕੰਮ ਕਰਦੀ ਹੈ। ਸਾਜਿਦ ਸ਼ਾਮ 4 ਵਜੇ ਦੁਕਾਨ ਬੰਦ ਕਰਕੇ ਚਲਾ ਗਿਆ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਘਰ ਦੀ ਤੀਜੀ ਮੰਜ਼ਿਲ ਤੇ ਪਹੁੰਚ ਕੇ ਆਯੂਸ਼ (11 ਸਾਲ) ਅਤੇ ਉਸ ਦੇ ਭਰਾ ਅਹਾਨ (6 ਸਾਲ) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।ਦੋਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦੋਂਕਿ ਤੀਜੇ ਭਰਾ ਪਿਊਸ਼ ਨੇ ਭੱਜ ਕੇ ਆਪਣੀ ਜਾਨ ਬਚਾਈ ।
Two-Brothers-Killed-In-Uttar-Pradesh-Badayun
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)