ਮੁੱਖ ਮੰਤਰੀ ਨੇ ਪੰਜਾਬ ਵਿੱਚ ਐਗਰੀ-ਫੂਡ ਖੇਤਰ ਦੇ ਚਿਰ-ਸਥਾਈ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਤੋਂ ਸਹਿਯੋਗ ਮੰਗਿਆ

ਪੰਜਾਬ ਦੇ ਅਨਾਜ ਉਤਪਾਦਕਾਂ ਨੂੰ ਹੋਵੇਗਾ ਵੱਡਾ ਲਾਭ

Sep16,2022 | Jagrati Lahar Bureau | Berlin (germany)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇਸੂਬੇ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਐਗਰੀ-ਫੂਡ ਖੇਤਰ ਦੇ ਟਿਕਾਊ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਵੀਰਵਾਰ ਨੂੰ ਇੱਥੇ ਜਰਮਨ ਐਗਰੀ ਬਿਜ਼ਨਸ ਅਲਾਇੰਸ ਅਤੇ ਜਰਮਨ ਕੰਪਨੀਆਂ ਦੇ ਸੀਨੀਅਰ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜਰਮਨ ਐਗਰੀਬਿਜ਼ਨਸ ਅਲਾਇੰਸ (ਜੀ.ਏ.ਏ.) ਐਗਰੀ-ਫੂਡ ਖੇਤਰ ਦੀਆਂ ਪ੍ਰਮੁੱਖ ਐਸੋਸੀਏਸ਼ਨਾਂ ਅਤੇ ਕੰਪਨੀਆਂ ਦੀ ਵਪਾਰਕ ਪਹਿਲਕਦਮੀ ਹੈ। ਉਨ੍ਹਾਂ ਐਗਰੀ-ਫੂਡ ਖੇਤਰ ਦੇ ਟਿਕਾਊ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਦੇ ਸਹਿਯੋਗ ਦੀ ਮੰਗ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਗਠਜੋੜ ਅਤੇ ਇਸ ਦੀਆਂ ਮੈਂਬਰ ਕੰਪਨੀਆਂ ਬੀ.ਏ.ਐਸ.ਐਫ., ਬਾਇਅਰ, ਬੇਅਵਾਅ, ਕਲਾਸ, ਜੌਨ ਡੀਅਰ, ਵੀ.ਡੀ.ਐਮ.ਏ., ਕੋਵੈਸਟਰੋ, ਗਿਜ਼, ਈਕੋਸਰਟ ਗਰੁੱਪ, ਈਕੋਸੇਮ-ਐਗਰਾਰ, ਗ੍ਰਿਮ, ਗਲੋਬਲ ਜੀ.ਏ.ਪੀ., ਸਿੰਗੇਟਾ, ਅਰਲਾ, ਏ.ਡੀ.ਟੀ. ਪ੍ਰਾਜੈਕਟ ਕੰਸਲਟਿੰਗ, ਐਗਰੀਕਲਰ ਤੇ ਕੰਸਲਟੈਂਟ ਤੇ ਹੋਰ ਕੰਪਨੀਆਂ ਦੀ ਮੁਹਾਰਤ ਪੰਜਾਬ ਦੇ ਅੰਨਦਾਤਿਆਂ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ। ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਖੇਤੀ ਕਾਰੋਬਾਰ ਵਿੱਚ ਆਪਸੀ ਸਹਿਯੋਗ ਲਈ ਕਈ ਮੌਕੇ ਉਪਲਬਧ ਹਨ। ਉਨ੍ਹਾਂ ਕਿਹਾ ਕਿ ਇਹ ਅਲਾਇੰਸ ਪੰਜਾਬ ਦੇ ਕਿਸਾਨਾਂ ਨੂੰ ਫਸਲੀ ਪ੍ਰਬੰਧਨ ਦੀਆਂ ਵਧੀਆ ਕਵਾਇਦਾਂ ਬਾਰੇ ਜਾਣਕਾਰੀ ਦੇ ਸਕਦਾ ਹੈ। ਜਰਮਨੀ ਦੇ ਖੇਤੀ ਕਾਰੋਬਾਰੀਆਂ ਨੂੰ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਦਾ ਸੱਦਾ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਅਗਵਾਈ ਵਾਲੀ ਹਰੀ-ਕ੍ਰਾਂਤੀ ਨੇ ਨਾ ਸਿਰਫ਼ ਭਾਰਤ ਨੂੰ ਖੇਤੀ ਉਤਪਾਦਨ ਵਿੱਚ ਆਤਮ-ਨਿਰਭਰ ਬਣਾਇਆ ਹੈ, ਸਗੋਂ ਵੱਖ-ਵੱਖ ਵਸਤੂਆਂ ਦੇ ਉਤਪਾਦਨ ਵਿੱਚ ਵਿਸ਼ਵ ਪੱਧਰ ਤੇ ਮੋਹਰੀ ਬਣਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਅਨਾਜ ਉਤਪਾਦਨ ਵਿੱਚ ਮੋਹਰੀ ਹੈ ਅਤੇ ਭਾਰਤ ਦੇ ਸਭ ਤੋਂ ਵੱਡੇ ਦੁੱਧ ਉਤਪਾਦਕਾਂ ਰਾਜਾਂ ਵਿੱਚੋਂ ਇੱਕ ਹੈ ਅਤੇ ਇਸ ਕੋਲ ਅਤਿ-ਆਧੁਨਿਕ ਬਰਾਮਦ ਦੀਆਂ ਸਹੂਲਤਾਂ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਮਜ਼ਬੂਤ ਬੁਨਿਆਦੀ ਢਾਂਚੇ ਨੇ ਇਸ ਨੂੰ ਨੈਸਲੇ, ਡੈਨੋਨ, ਪੈਪਸੀਕੋ, ਕੋਕਾ-ਕੋਲਾ, ਯੂਨੀਲੀਵਰ, ਗੋਦਰੇਜ ਟਾਇਸਨ, ਸ਼ਰਾਇਬਰ, ਡੇਲ ਮੋਂਟੇ ਅਤੇ ਹੋਰ ਪ੍ਰਮੁੱਖ ਬਹੁਕੌਮੀ ਕੰਪਨੀਆਂ ਲਈ ਨਿਵੇਸ਼ ਦਾ ਤਰਜੀਹੀ ਸਥਾਨ ਬਣਾ ਦਿੱਤਾ ਹੈ, ਜਿਨ੍ਹਾਂ ਖੇਤੀ ਅਤੇ ਫੂਡ ਪ੍ਰਾਸੈਸਿੰਗ ਖੇਤਰ ਵਿੱਚ ਆਪਣੇ ਲਈ ਵਿਸ਼ੇਸ਼ ਸਥਾਨ ਬਣਾਇਆ ਹੈ। ਭਗਵੰਤ ਮਾਨ ਨੇ ਜਰਮਨ ਐਗਰੀ ਬਿਜ਼ਨਸ ਅਲਾਇੰਸ ਅਤੇ ਇਸ ਦੀਆਂ ਮੈਂਬਰ ਕੰਪਨੀਆਂ ਦੇ ਸੀਨੀਅਰ ਨੁਮਾਇੰਦਿਆਂ ਨੂੰ 23-24 ਫਰਵਰੀ 2023 ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਦਿੱਤਾ।

Cm-Punjab-Bhagwant-Singh-Mann-At-Berlin-germany-



TOP HEADLINES


ਰਾਜ ਚੋਣ ਕਮਿਸ਼ਨ ਵੱਲੋਂ ਤਰਨ ਤਾਰਨ, ਡੇਰਾ ਬਾਬਾ ਨਾਨਕ ਅਤੇ ਤਲਵਾ
ਦੂਜੀ ਕਿਸ਼ਤ ਵਜੋਂ 5000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ. ਦ
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਸ਼ਕੂਰਬਸਤੀ, ਤ੍ਰਿਨਗਰ ਅਤ
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗ
ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਦੀ ਹਦੂਦ ਅੰਦਰ ਡਰੋਨ ਉਡਾਉਣ
ਦਿੱਲੀ ਵਿੱਚ ਭਾਰੀ ਬਹੁਮਤ ਨਾਲ ‘ਆਪ’ ਬਣਾਵੇਗੀ ਸਰਕਾਰ – ਹਰਚੰਦ ਸ
ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਦਾ ਜੇਕੇਐਸ ਸਾਊਥ ਏਸ਼ੀਆ ਕਰਾਟੇ
ਫਿਨਲੈਂਡ ਯੂਨੀਵਰਸਿਟੀ ਦੇ ਮਾਹਿਰਾਂ ਦਾ ਵਫ਼ਦ ਪੰਜਾਬ ਦੌਰੇ ’ਤੇ;
ਦੋ ਅਣਪਛਾਤਿਆਂ ਨੇ ਸੈਰ ਕਰਦੀ ਕੁੜੀ ਦੇ ਪੱਟ,ਚ ਮਾਰੀ ਗੋਲੀ
30,000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ
ਗਣਤੰਤਰ ਦਿਵਸ ਦੇ ਮੱਦੇਨਜ਼ਰ ਡੀਜੀਪੀ ਪੰਜਾਬ ਵੱਲੋਂ ਸੂਬੇ ਭਰ ’ਚ ਸ
ਦਿੱਲੀ ਵਿੱਚ ਮਾਨ ਨੇ ਕਿਹਾ: ਅਸੀਂ 'ਲੜਾਈ' ਦੀ ਨਹੀਂ 'ਪੜਾਈ' ਦੀ
ਆਮ ਆਦਮੀ ਪਾਰਟੀ ਦੀ ਇੰਦਰਜੀਤ ਕੌਰ ਬਣੀ ਲੁਧਿਆਣਾ ਦੀ ਮੇਅਰ
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਬੁਨਿਆਦੀ ਢਾਂ
ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ
ਪੁਲਿਸ ਨੂੰ ਨਸ਼ਾ ਤਸਕਰਾਂ ਦੇ ਖਿਲਾਫ ਮਿਲੀ ਇੱਕ ਹੋਰ ਵੱਡੀ ਕਾਮਯਾ
ਪੀ.ਐਸ.ਪੀ.ਸੀ.ਐਲ ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱ
ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਲਹਿਰਾ
ਲੁੱਟ-ਖੋਹ ਅਤੇ ਫਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈ
ਕਸ਼ਮੀਰੀ ਸ਼ਾਲ ਵਿਕਰੇਤਾਵਾਂ 'ਤੇ ਹਮਲੇ ਦੇ ਦੋਸ਼ੀਆਂ ਨੂੰ 12 ਘੰਟਿਆਂ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 44377003

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us