ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਅਗਲੇ ਦਿਨਾਂ ਚ ਪੰਜਾਬ ਦੇ ਵੱਖ ਵੱਖ ਕੇਂਦਰਾਂ ਅੰਦਰ ਲੋਕ ਪੱਖੀ ਰੰਗ ਮੰਚ ਦਾ ਪਰਚਮ ਬੁਲੰਦ ਰੱਖੋ ਦੇ ਸੁਨੇਹੇ ਨੂੰ ਕੇਂਦਰ ਵਿਚ ਰੱਖਦਿਆਂ ਸਮਾਗਮ ਕੀਤੇ ਜਾਣਗੇ। ਇਹਨਾਂ ਸਮਾਗਮਾਂ ਦੀ ਲੜੀ ਵਜੋਂ ਜਲੰਧਰ ਸਮਾਗਮ ਕਰਨ ਲਈ ਅੱਜ ਸਹਿਯੋਗੀ ਸੰਸਥਾਵਾਂ ਨਾਲ਼ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਪੱਪੀ ਨੇ ਇਸ ਵਿਚਾਰ ਵਟਾਂਦਰਾ ਮੀਟਿੰਗ ਉਪਰੰਤ ਪ੍ਰੈੱਸ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 25 ਜਨਵਰੀ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਾਹਿਤਕ ਸਮਾਗਮ ਕੀਤਾ ਜਾਏਗਾ। ਇਸ ਸਮਾਗਮ ਚ ਸਾਡੇ ਸਮਿਆਂ ਅੰਦਰ ਲੋਕ- ਪੱਖੀ ਸਾਹਿਤ ਸਭਿਆਚਾਰ ਦੀ ਭੂਮਿਕਾ ਦਾ ਸੁਨੇਹਾ ਦਿੱਤਾ ਜਾਏਗਾ। ਕਵੀ ਦਰਬਾਰ ਅਤੇ ਨਾਟ- ਮੰਚਣ ਹੋਏਗਾ। ਉਹਨਾਂ ਦੱਸਿਆ ਕਿ ਇਸ ਸਮਾਗਮ ਚ ਸ਼ਬਦੀਸ਼ ਦੀ ਰਚਨਾ,ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਚ ਸੁਚੇਤਕ ਰੰਗ ਮੰਚ ਮੁਹਾਲੀ ਦੁਆਰਾ ਮਨ ਮਿੱਟੀ ਦਾ ਬੋਲਿਆ ਨਾਟਕ ਖੇਡਿਆ ਜਾਏਗਾ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਮਰਹੂਮ ਗੰਧਰਵ ਸੇਨ ਕੋਛੜ ਹੋਰਾਂ ਦੇ ਜਨਮ ਦਿਨ ਤੇ ਉਹਨਾਂ ਦੀ ਕਰਨੀ ਨੂੰ ਵੀ ਯਾਦ ਕੀਤਾ ਜਾਏਗਾ। ਪਲਸ ਮੰਚ ਦੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ,ਪਲਸ ਮੰਚ ਦੀ ਇਕਾਈ ਮਾਨਵਤਾ ਕਲਾ ਮੰਚ ਨਗਰ, ਲੋਕ ਸੰਗੀਤ ਮੰਡਲੀ ਮਸਾਣੀ, ਪੰਜਾਬ ਕਲਾ ਸੰਗਮ ਫਗਵਾੜਾ, ਸਾਹਿਤ ਕਲਾ ਕੇਂਦਰ ਜਲੰਧਰ, ਡਾ. ਅੰਬੇਡਕਰ ਭਵਨ ਕਮੇਟੀ , ਸਮਾਜਿਕ ਇਨਸਾਫ਼ ਕੌਂਸਲ ਜਲੰਧਰ, ਸਾਹਿਤ ਸਭਿਆਚਾਰ ਸੰਸਥਾ ( ਫੁਲਕਾਰੀ), ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ, ਤਰਕਸ਼ੀਲ ਸੁਸਾਇਟੀ ਪੰਜਾਬ ਜਲੰਧਰ ਜੋਨ, ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਜਲੰਧਰ, ਪੀਪਲਜ਼ ਵਾਇਸ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਰੇਲ ਕੋਚ ਫੈਕਟਰੀ ਕਪੂਰਥਲਾ, ਡਾ. ਅੰਬੇਡਕਰ ਸਭਿਆਚਾਰਕ ਅਤੇ ਸਾਹਿਤਕ ਗਤੀਵਿਧੀਆਂ ਕੇਂਦਰ ਅਰਬਨ ਅਸਟੇਟ ਫਗਵਾੜਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਜਲੰਧਰ ਨੇ ਇਸ ਸਮਾਗਮ ਚ ਭਰਵੀਂ ਸ਼ਮੂਲੀਅਤ ਦਾ ਗਰਮਜੋਸ਼ੀ ਨਾਲ਼ ਹੁੰਗਾਰਾ ਭਰਿਆ ਹੈ। ਪਲਸ ਮੰਚ ਦੇ ਆਗੂਆਂ ਨੇ ਸਮੂਹ ਲੋਕ ਪੱਖੀ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
Desh-Bhagat-Yadgar-Committee-Jalandhar
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)